- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਚਨਪੁਰੀ ਸਕੂਲ ਦੇ ਖਿਡਾਰੀਆਂ ਨੇ 70ਵੀਆਂ ਸਕੂਲ ਖੇਡਾਂ ’ਚ ਲਾਏ ਜਿੱਤ ਦੇ ਨਿਸ਼ਾਨੇ

ਮੁਖਤਿਆਰ ਸਿੰਘ, ਪੰਜਾਬੀ ਜਾਗਰਣ,
ਪੱਖੋ ਕਲਾਂ : ਵਿੱਦਿਅਕ ਸੰਸਥਾ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਦੇ ਵਿਦਿਆਰਥੀ ਜਿੱਥੇ ਪੜ੍ਹਾਈ ’ਚ ਵੀ ਮੋਹਰੀ ਰਹਿੰਦੇ ਹਨ ਉੱਥੇ ਹੀ ਹਰ ਸਾਲ ਖੇਡਾਂ ’ਚ ਮੱਲਾਂ ਮਾਰ ਕੇ ਸੰਸਥਾ ਤੇ ਇਲਾਕੇ ਦਾ ਨਾਮ ਚਮਕਾ ਰਹੇ ਹਨ।ਖੇਡਾਂ ’ਚ ਜਿੱਤਾਂ ਦੀ ਲੜੀ ਨੂੰ ਕਾਇਮ ਰੱਖਦੇ ਹੋਏ ਸੰਸਥਾ ਦੇ ਸ਼ੂਟਿੰਗ ਖਿਡਾਰੀਆਂ ਨੇ ਰਾਜ ਪੱਧਰੀ ਖੇਡਾਂ ਦੀ ਸੂਚੀ ’ਚ ਆਪਣਾ ਨਾਮ ਦਰਜ਼ ਕਰਵਾ ਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਸੰਸਥਾ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਸਾਗਰਜੀਤ ਸਿੰਘ ਖੀਪਲ (ਡਾਇਰੈਕਟਰ) ਨੇ ਜੇਤੂ ਖਿਡਾਰੀਆਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਜਾਣਕਾਰੀ ਸਾਂਝੀ ਕੀਤੀ ਕਿ ਸੰਸਥਾ ਦੇ ਖਿਡਾਰੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਚੱਲ ਰਹੀਆਂ 70ਵੀਆਂ ਸਕੂਲ ਖੇਡਾਂ ਦੇ ਜ਼ਿਲ੍ਹਾ ਪੱਧਰੀ ਸ਼ੂਟਿੰਗ(ਨਿਸ਼ਾਨੇਬਾਜ਼ੀ) ਟੂਰਨਾਮੈਂਟ ਦੌਰਾਨ ਅੰਡਰ 14,17,19(ਲੜਕੇ ਲੜਕੀਆਂ ਵਰਗ) ’ਚ ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਵਿਖੇ ਪੂਰੇ ਜ਼ੋਸ਼ ਅਤੇ ਤਿਆਰੀ ਨਾਲ ਹਿੱਸਾ ਲਿਆ।
ਜ਼ਿਲ੍ਹਾ ਪੱਧਰੀ ਸ਼ੂਟਿੰਗ ਟੂਰਨਾਮੈਂਟ ਦੌਰਾਨ ਸੰਸਥਾ ਦੇ ਖਿਡਾਰੀਆਂ ਨੇ ਸ਼ੂਟਿੰਗ ਟੂਰਨਾਮੈਂਟ ’ਚ ਸੋਨੇ, ਚਾਂਦੀ ਤੇ ਤਾਂਬੇ ਦੇ 16 ਤਗਮੇ ਹਾਸਿਲ ਕਰਕੇ ਵੱਡੀ ਜਿੱਤ ਦਰਜ਼ ਕਰਦੇ ਹੋਏ ਆਪਣਾ ਨਾਮ ਹੋਣ ਜਾ ਰਹੀਆਂ ਪੰਜਾਬ ਰਾਜ ਪੱਧਰੀ ਸ਼ੂਟਿੰਗ ਖੇਡਾਂ ’ਚ ਦਰਜ਼ ਕਰਵਾਇਆ ਹੈ। ਸ਼ੂਟਿੰਗ(ਨਿਸ਼ਾਨੇਬਾਜ਼ੀ) ਟੂਰਨਾਮੈਂਟ ਦੇ ਐਲਾਨੇ ਗਏ ਨਤੀਜ਼ੇ ’ਚ ਸੰਸਥਾ ਦੇ (ਲੜਕੇ ਅੰਡਰ 14) ਏਅਰ ਪਿਸਟਲ ਈਵੈਂਟ ’ਚ ਗੁਰਫਤਿਹ ਸਿੰਘ ਨੇ ਆਪਣੀ ਮਿਹਨਤ, ਤਕਨੀਕ ਸਦਕਾ ਪਹਿਲਾਂ ਤੇ ਚਿਤਸਿਮਰਨ ਸਿੰਘ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਓਪਨ ਸਾਈਟ(ਲੜਕੇ ਅੰਡਰ 14) ’ਚ ਹਰਮਨ ਸਿੰਘ ਨੇ ਦੂਸਰਾ ਸਥਾਨ ਪ੍ਰਾਪਤ ਕਰਕੇ ਜਿੱਤ ਪ੍ਰਾਪਤ ਕੀਤੀ। (ਲੜਕੇ ਅੰਡਰ 14) ਪੀਪ ਸਾਈਟ ਈਵੈਂਟ ’ਚ ਗੁਰਸਹਿਜ ਸਿੰਘ ਨੇ ਪਹਿਲਾਂ ਤੇ ਹਰਮਨ ਸਿੰਘ ਢਿੱਲੋਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਲੜਕਿਆਂ ਦੇ (ਅੰਡਰ 19)ਵਰਗ ਓਪਨ ਸਾਈਟ ਵਿੱਚ ਹਰਮਨਦੀਪ ਸਿੰਘ ਨੇ ਦੂਸਰਾ ਅਤੇ ਪੀਪ ਸਾਈਟ ਈਵੇਂਟ ’ਚ ਪਰਨੀਤ ਸਿੰਘ ਨੇ ਦੂਸਰਾ,ਹਰਮਨਦੀਪ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ।ਇਸੇ ਤਰ੍ਹਾ ਲੜਕੀਆਂ (ਅੰਡਰ 14) ਓਪਨ ਸਾਈਟ ਅਤੇ ਪੀਪ ਸਾਈਟ ’ਚ ਹਰਮੀਨ ਕੌਰ ਨੇ ਪਹਿਲਾਂ ਸਥਾਨ ਤੇ ਏਕਮਦੀਪ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕਰਕੇ ਜਿੱਤ ਦਰਜ ਕੀਤੀ।
ਲੜਕੀਆਂ (ਅੰਡਰ 17)ਵਰਗ ਓਪਟ ਸਾਈਟ ਈਵੈਂਟ ਵਿੱਚ ਹੁਸਨਪ੍ਰੀਤ ਕੌਰ ਨੇ ਦੂਸਰਾ ਅਤੇ ਇਸ਼ਮੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕਰਦਿਆ ਸੰਸਥਾ ਦਾ ਨਾਮ ਰੌਸ਼ਨ ਕੀਤਾ। ਲੜਕੀਆਂ ਦੇ (ਅੰਡਰ 19) ਓਪਨ ਸਾਈਟ ਈਵੈਂਟ ਵਿੱਚ ਪਰਨੀਤ ਕੌਰ ਨੇ ਪਹਿਲਾਂ ਸਥਾਨ ਅਤੇ ਪੀਪ ਸਾਈਟ ਈਵੈਂਟ ਵਿੱਚ ਅਨੂਰੀਤ ਕੌਰ ਨੇ ਦੂਸਰਾ ਅਤੇ ਪ੍ਰਭਨੂਰ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕਰਕੇ ਚਾਂਦੀ ਅਤੇ ਤਾਂਬੇ ਦੇ ਤਗਮੇ ਜਿੱਤੇ।ਇਸ ਤੋਂ ਇਲਾਵਾ ਲੜਕੀਆਂ (ਅੰਡਰ 19) ਏਅਰ ਪਿਸਟਲ ’ਚ ਨਵਜੋਤ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕਰਕੇ ਆਪਣਾ ਨਾਮ ਰਾਜ ਪੱਧਰੀ ਖੇਡਾਂ ਦੀ ਸੂਚੀ ’ਚ ਦਰਜ਼ ਕਰਵਾਇਆ। ਸਕੂਲ ਚੇਅਰਮੈਨ ਵਿੰਦਰਜੀਤ ਸਿੰਘ ਬਿੰਦੀ, ਸਾਗਰਜੀਤ ਸਿੰਘ ਖੀਪਲ (ਡਾਇਰੈਕਟਰ) ਨੇ ਸ਼ੂਟਿੰਗ ਟੂਰਨਾਮੈਂਟ ‘ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਰਾਜ ਪੱਧਰ ਦੀਆਂ ਖੇਡਾਂ ’ਚ ਪਹੁੰਚਣ ਤੇ ਖਿਡਾਰੀਆ,ਕੋਚ ਦੀ ਸ਼ਲਾਘਾ ਕਰਦੇ ਹੋਏ ਕਿਹਾ ਇਹ ਸਫਲਤਾ ਉਨ੍ਹਾਂ ਦੀ ਮਿਹਨਤ,ਨਿਯਮਤ ਅਭਿਆਸ ਉਹਨਾਂ ਨੇ ਭਵਿੱਖ ’ਚ ਪੰਜਾਬ ਰਾਜ ਪੱਧਰ ਦੀਆਂ ਖੇਡਾਂ ‘ਚ ਸ਼ੂਟਿੰਗ ਟੂਰਨਾਮੈਂਟ ‘ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਜਿੱਤ ਪ੍ਰਾਪਤ ਕਰਨ ਅਤੇ ਵਧੀਆ ਸਥਾਪਿਤ ਖਿਡਾਰੀ ਬਣ ਕੇ ਆਪਣਾ,ਮਾਤਾ ਪਿਤਾ, ਸੰਸਥਾ ਅਤੇ ਦੇਸ਼ ਦਾ ਨਾਮ ਚਮਕਾਉਣ ਦੀ ਕਾਮਨਾ ਕੀਤੀ।