- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੀਜੀਐਸ ਸਕੂਲ ਦੇ ਖਿਡਾਰੀਆਂ ਨੇ ਸਕੇਟਿੰਗ ਟ੍ਰੈਕ ’ਤੇ ਗੱਡੇ ਝੰਡੇ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਹਾਲ ਹੀ ’ਚ ਸਿੱਖਿਆ ਵਿਭਾਗ ਪੰਜਾਬ ਵੱਲੋਂ ਕਰਵਾਈਆਂ ਜਾ ਰਹੀਆਂ 70ਵੀਆਂ ਪੰਜਾਬ ਸਕੂਲ ਖੇਡਾਂ ਦੇ ਤਹਿਤ ਹੋਏ ਜ਼ਿਲ੍ਹਾ ਪੱਧਰੀ ਸਕੇਟਿੰਗ ਮੁਕਾਬਲਿਆਂ ’ਚ ਆਪਣੀ ਤੇਜ਼ ਰਫ਼ਤਾਰ, ਚੁਸਤੀ ਤੇ ਬਿਹਤਰੀਨ ਸਰੀਰਕ ਸੰਤੁਲਨ ਦਾ ਮੁਜ਼ਾਹਰਾ ਕਰਦਿਆਂ ਵੱਡੀਆਂ ਮੱਲਾਂ ਮਾਰੀਆਂ ਹਨ। ਵੱਖ-ਵੱਖ ਉਮਰ ਅਤੇ ਮੀਟਰ ਵਰਗਾਂ ਦੇ ਇਨ੍ਹਾਂ ਫਸਵੇਂ ਮੁਕਾਬਲਿਆਂ ’ਚ ਸਕੂਲ ਦੇ ਸਕੇਟਰਾਂ ਨੇ ਵਿਰੋਧੀਆਂ ਨੂੰ ਕਰੜੀ ਟੱਕਰ ਦਿੰਦੇ ਹੋਏ ਗੋਲਡ, ਸਿਲਵਰ ਤੇ ਬ੍ਰੌਂਜ਼ ਮੈਡਲਾਂ (ਤਗ਼ਮਿਆਂ) ਦੀ ਝੜੀ ਲਗਾ ਦਿੱਤੀ। ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਅਰਸ਼ਦੀਪ ਸਿੰਘ (ਅੰਡਰ-14): 500 ਮੀਟਰ ’ਚ ਗੋਲਡ ਅਤੇ 1000 ਮੀਟਰ ’ਚ ਗੋਲਡ ਮੈਡਲ, ਗੁਰਸੀਰਤ ਕੌਰ (ਅੰਡਰ-14): 500 ਮੀਟਰ ’ਚ ਗੋਲਡ, 1000 ਮੀਟਰ ’ਚ ਗੋਲਡ ਤੇ 1 ਲੈਪ ਰੇਸ ’ਚ ਗੋਲਡ ਮੈਡਲ, ਗੌਰਵਦੀਪ ਸਿੰਘ (ਅੰਡਰ-17): 500 ਮੀਟਰ ’ਚ ਗੋਲਡ, 3000 ਮੀਟਰ ’ਚ ਗੋਲਡ ਤੇ 1 ਲੈਪ ਰੇਸ ’ਚ ਗੋਲਡ ਮੈਡਲ, ਏਕਮਦੀਪ ਸਿੰਘ (ਅੰਡਰ-14): 1000 ਮੀਟਰ ’ਚ ਗੋਲਡ, 2000 ਮੀਟਰ ’ਚ ਗੋਲਡ ਅਤੇ 1 ਲੈਪ ਰੇਸ ’ਚ ਸਿਲਵਰ ਮੈਡਲ, ਹਰਉਦਮ ਸਿੰਘ: 2000 ਮੀਟਰ ’ਚ ਗੋਲਡ ਅਤੇ 1000 ਮੀਟਰ
’ਚ ਬ੍ਰੌਂਜ਼ ਮੈਡਲ, ਸੁਪਰੀਤ ਬਾਵਾ (ਅੰਡਰ-14): 1000 ਮੀਟਰ ’ਚ ਗੋਲਡ ਆਪਟੀਕਲ ਤੇ 500 ਮੀਟਰ ’ਚ ਸਿਲਵਰ ਮੈਡਲ, ਦੀਪਾਂਸ਼ੂ (ਅੰਡਰ-14): 500 ਮੀਟਰ ’ਚ ਗੋਲਡ, 1000 ਮੀਟਰ ’ਚ ਸਿਲਵਰ ਤੇ 2000 ਮੀਟਰ ’ਚ ਸਿਲਵਰ ਮੈਡਲ, ਮਨਜੌਧ ਸਿੰਘ (ਅੰਡਰ-14): 1 ਲੈਪ ਰੇਸ ’ਚ ਗੋਲਡ ਤੇ 500 ਮੀਟਰ ’ਚ ਸਿਲਵਰ ਮੈਡਲ, ਹਰਕਮਲ ਸਿੰਘ (ਅੰਡਰ-14): 500 ਮੀਟਰ ’ਚ ਸਿਲਵਰ ਤੇ 2000 ਮੀਟਰ ’ਚ ਸਿਲਵਰ ਮੈਡਲ, ਰਬਜੋਤ ਕੌਰ (ਅੰਡਰ-11): 500 ਮੀਟਰ ’ਚ ਸਿਲਵਰ ਤੇ 1000 ਮੀਟਰ ’ਚ ਬ੍ਰੌਂਜ਼ ਮੈਡਲ ਹਾਸਲ ਕੀਤਾ। ਸਕੂਲ ਦੇ ਪ੍ਰਿੰਸੀਪਲ ਡਾ ਸੰਦੀਪ ਕੁਮਾਰ ਲੱਠ ਨੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਸਾਡੇ ਸਕੂਲ ਦੇ ਬੱਚਿਆਂ ਨੇ ਸਕੇਟਿੰਗ ਚ ਆਪਣੀ ਮਿਹਨਤ ਦਾ ਲੋਹਾ ਮਨਵਾਇਆ ਹੈ। ਬਾਬਾ ਗਾਂਧਾ ਸਿੰਘ ਐੱਜੂਕੇਸ਼ਨ ਟਰੱਸਟ ਦੇ ਚੇਅਰਮੈਨ ਮਹੰਤ ਰਣਪ੍ਰੀਤ ਸਿੰਘ ਵੱਲੋਂ ਸਾਰੇ ਜੇਤੂਆਂ ਨੂੰ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ।