- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੈਸਿਆਂ ਦੇ ਰੌਲੇ ਕਾਰਨ ਮੁਲਾਜ਼ਮ ਨੇ ਬੱਸ ਬਾਡੀ ਅੰਦਰ ਵੜ੍ਹ ਕੀਤੀ ਭੰਨਤੋੜ

:: ਆਡੀਓ ਮੈਸੇਜ ਭੇਜ ਦਿੱਤੀ ਵਰਕਸ਼ਾਪ ਮਾਲਕ ਨੂੰ ਜਾਨੋ ਮਾਰਨ ਦੀ ਧਮਕੀ
ਯੋਗੇਸ਼ ਸ਼ਰਮਾ, ਪੰਜਾਬੀ ਜਾਗਰਣ,
ਭਦੌੜ : ਵੀਰਵਾਰ ਦੀ ਰਾਤ ਭਦੌੜ ਵਿਖੇ ਇੱਕ ਵਰਕਸ਼ਾਪ ਦੇ ਮੁਲਾਜ਼ਮ ਦੁਆਰਾ ਵਰਕਸ਼ਾਪ ਅੰਦਰ ਦਾਖ਼ਲ ਹੋ ਕੇ ਕਥਿਤ ਤੌਰ ਤੇ ਭੰਨਤੋੜ ਕਰਨ ਦਾ ਮਾਮਲਾ ਸਾਹਮਣ੍ਹੇ ਆਇਆ ਹੈ ਤੇ ਜਿਸ ਸਬੰਧੀ ਭਦੌੜ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਬਰਨਾਲਾ ਰੋਡ ਰਿਲਾਇੰਸ ਪੰਪ ਨਜਦੀਕ ਸਥਿਤ ਓਕਾਂਰ ਮੋਟਰਜ਼ ਦੇ ਮਾਲਕ ਕਰਮਜੀਤ ਸਿੰਘ ਭਦੌੜ ਤੇ ਬਲਰਾਮ ਸਿੰਘ ਮਾਣੂੰਕੇ ਗਿੱਲ ਨੇ ਦੱਸਿਆ ਕਿ ਰਾਤ 9 ਵਜੇ ਦਾ ਟਾਇਮ ਹੋਵੇਗਾ ਜਦੋਂ ਇੱਕ ਵਿਅਕਤੀ ਰਿਪੇਅਰ ਬੱਸ ਬਾਡੀ ਵਰਕਸ਼ਾਪ ਕੋਲ ਆਇਆ ਤੇ ਚੌਂਕੀਦਾਰ ਤੋਂ ਦਰਵਾਜਾ ਖੁਲ੍ਹਵਾ ਅੰਦਰ ਤੋੜਭੰਨ ਕਰਨ ਲੱਗਿਆ। ਬੱਸ ਬਾਡੀ ਮਾਲਕਾਂ ਨੇ ਦੱਸਿਆ ਕਿ ਓਹ ਸਾਡਾ ਪੁਰਾਣਾ ਮੁਲਾਜ਼ਮ ਹੈ ਤੇ ਕੰਮ ਪ੍ਰਤੀ ਜ਼ਿੰਮੇਵਾਰ ਨਹੀਂ ਸੀ। ਜਿਸ ਨਾਲ ਕੁੱਝ ਪੈਸਿਆਂ ਦਾ ਸਾਡਾ ਲੈਣ ਦੇਣ ਹੈ ਤੇ ਜਿਸ ਕਾਰਨ ਉਸਨੇ ਮੋਬਾਇਲ ਤੇ ਧਮਕੀ ਭਰਿਆ ਜਾਨੋ ਮਾਰਨ ਦਾ ਮੈਸਿਜ ਵੀ ਭੇਜਿਆ ਤੇ ਵਰਕਸ਼ਾਪ ਅੰਦਰ ਖੜ੍ਹੀ ਬੱਸ ਦਾ ਸ਼ੀਸ਼ਾ ਤੇ ਹੋਰ ਬਾਕੀ ਪਏ ਸ਼ੀਸ਼ਿਆਂ ਇਲਾਵਾ ਦਫ਼ਤਰ, ਤੇ ਬਾਹਰੀ ਗੇਟ ਦੀ ਵੀ ਭੰਨਤੋੜ ਕੀਤੀ ਤੇ ਫ਼ਰਾਰ ਹੋ ਗਿਆ। ਉਸ ਦੀ ਇਸ ਹਰਕਤ ਨਾਲ ਉਨ੍ਹਾਂ ਦਾ ਲੱਖ ਰੁਪਏ ਤੋਂ ਉਪਰ ਦਾ ਆਰਥਿਕ ਨੁਕਸਾਨ ਹੋਇਆ ਹੈ ਤੇ ਇਸ ਸਬੰਧੀ ਭਦੌੜ ਪੁਲਸ ਨੂੰ ਕਾਰਵਾਈ ਕਰਵਾਉਂਣ ਲਈ ਲਿਖਤੀ ਦੇ ਚੁੱਕੇ ਹਾਂ ਤੇ ਪੁਲਸ ਮੌਕਾ ਦੇਖ ਚੁੱਕੀ ਹੈ। ਉਨ੍ਹਾਂ ਭੰਨ ਤੋੜ ਕਰਨ ਵਾਲੇ ਵਿਅਕਤੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।