- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੋਨ ਪੱਧਰੀ ਐਥਲੈਟਿਕਸ ਟੂਰਨਾਮੈਂਟ ’ਚ ਵਿਦਿਆਰਥੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

ਮੁਖਤਿਆਰ ਸਿੰਘ, ਪੰਜਾਬੀ ਜਾਗਰਣ,
ਪੱਖੋ ਕਲਾਂ : ਸੰਤ ਲੌਂਗਪੁਰੀ ਬਿ੍ਲੀਐਂਟ ਸਕੂਲ ਪੱਖੋ ਕਲਾਂ ਸੰਤ ਬਾਬਾ ਚਰਨਪੁਰੀ ਤੇ ਐੱਮਡੀ ਕਰਮਜੀਤ ਕੌਰ ਦੇਵਾ ਜੀ ਦੀ ਅਗਵਾਈ ਹੇਠ ਚੱਲ ਰਿਹਾ ਹੈ। ਸਕੂਲ ਪੜ੍ਹਾਈ ਦੇ ਨਾਲ ਨਾਲ ਖੇਡਾਂ ਦੇ ਖੇਤਰ ’ਚ ਵੀ ਮੱਲਾਂ ਮਾਰ ਰਿਹਾ ਹੈ। ਜ਼ੋਨ ਪੱਧਰੀ ਐਥਲੈਟਿਕਸ ਟੂਰਨਾਮੈਂਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਵਿਖੇ ਕਰਵਾਏ ਗਏ। ਇਨ੍ਹਾਂ ’ਚ 14 ਤੇ 17 ਮੁੰਡੇ ਕੁੜੀਆਂ ਨੇ ਭਾਗ ਲਿਆ ਬਹੁਤ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਸਕੂਲ ਦੀ ਝੋਲੀ ’ਚ 47 ਮੈਡਮ ਪਾਏ, ਜਿਨ੍ਹਾਂ ’ਚ ਅੰਡਰ 14 ਪਰਮਜੀਤ ਕੌਰ ਨੇ 100 ਮੀਟਰ ਰੇਸ ’ਚੋਂ ਗੋਲਡ ਮੈਡਲ ਗੁਰਨੂਰ ਕੌਰ ਨੇ 400 ਮੀਟਰ ’ਚੋਂ ਗੋਲਡ ਤੇ 600 ’ਚੋਂ ਗੋਲਡ ਅੰਡਰ 14 ਫਤਿਹ ਸਿੰਘ ਹਾਈ ਜੰਪ ਗੋਲਡ, ਹਰਜੋਤ ਸਿੰਘ ਲੋਗ ਜੰਪ ਗੋਲਡ ਜਤਿੰਦਰ ਸਿੰਘ ਹਾਈ ਜੰਪ ਸਿਲਵਰ, ਮਹਿਕਦੀਪ 600 ਮੀਟਰ ਗੋਲਡ 400 ਮੀਟਰ ਬਰਾਊਨਜ਼ ਮੈਡਲ, ਹਰਦੀਪ ਸਿੰਘ ਸ਼ਾਨ ਪੁੱਟ ਸਿਲਵਰ ਮੈਡਲ ਪ੍ਰਾਪਤ ਕੀਤੇ। ਅੰਡਰ 17 ਕੁੜੀਆਂ ’ਚ ਕਰਮਜੋਤ ਕੌਰ ਹਾਈ ਜੰਪ ਗੋਲਡ, ਕੁਲਦੀਪ ਕੌਰ ਡਿਸਕਸ ਥਰੋ ਗੋਲਡ, ਮਹਿਕਪ੍ਰੀਤ ਕੌਰ ਹਾਈ ਜੰਪ ਸਿਲਵਰ, ਅੰਡਰ 17 ਮੁੰਡੇ ਗੁਰਸ਼ਰਨ ਸਿੰਘ ਹਾਈ ਜੰਪ ’ਚ ਦੂਜੀ ਪੁਜ਼ੀਸ਼ਨ ਹਾਸਿਲ ਕੀਤੀ। ਪ੍ਰਿੰਸੀਪਲ ਜਸਵਿੰਦਰ ਸਿੰਘ ਨੇ ਖਿਡਾਰੀਆਂ ਨੂੰ ਵਧੀਆ ਕਾਰਗੁਜ਼ਾਰੀ ਲਈ ਵਧਾਈ ਦਿੱਤੀ ਕਿਹਾ ਕਿ ਖਿਡਾਰੀ ਦੀ ਜਿੱਤ ਗੁਰਸੇਵਕ ਸਿੰਘ ਤੇ ਡੀਪੀ ਸੁਖਰਾਜ ਸਿੰਘ ਤੇ ਰਵੀ ਰਾਮ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ। ਕੋਆਰਡੀਨੇਟਰ ਨਰਿੰਦਰ ਕੌਰ ਨੇ ਬੱਚਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।