ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਮੰਤਰੀਆਂ ਦੇ ਘਰਾਂ ਦੇ ਘਿਰਾਓ ਅੱਜ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਮੰਤਰੀਆਂ ਦੇ ਘਰਾਂ ਦੇ ਘਿਰਾਓ ਅੱਜ
Publish Date: Thu, 10 Sep 2026 04:50 PM (IST)
Updated Date: Fri, 11 Sep 2026 04:02 AM (IST)
ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵੱਲੋਂ 11 ਸਤੰਬਰ ਨੂੰ ਪੰਜਾਬ ਭਰ ਅੰਦਰ ਪੰਜਾਬ ਸਰਕਾਰ ਦੇ ਮੰਤਰੀਆਂ ਦਾ ਘਿਰਾਓ ਕੀਤਾ ਜਾਵੇਗਾ। ਇਸ ਸਬੰਧੀ ਹਲਕਾ ਮਹਿਲ ਕਲਾਂ ਦੇ ਵੱਖ-ਵੱਖ ਪਿੰਡਾਂ ਅੰਦਰ ਮੀਟਿੰਗਾਂ ਕਰਕੇ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ । ਉਕਤ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਮਹਿਲ ਕਲਾਂ ਦੇ ਪ੍ਰਮੁੱਖ ਆਗੂ ਭਾਈ ਅਵਤਾਰ ਸਿੰਘ ਬੱਬੀ ਰਾਏਸਰ ਨੇ ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਪ੍ਰਗਟ ਕੀਤਾ । ਉਨ੍ਹਾਂ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੀ ਗੱਲ ਪੰਜਾਬ ਦੇ ਹਰ ਘਰ ’ਚ ਤੁਰ ਪਈ ਹੈ । ਜਿਸ ਕਰਕੇ ਪਾਰਟੀ 2027 ’ਚ ਲਾਮਿਸਾਲ ਰਿਕਾਰਡ ਨਾਲ ਬਹੁਮਤ ਨਾਲ ਸਰਕਾਰ ਬਣਾਉਣ ਲਈ ਤਿਆਰ ਹੈ। ਉਨ੍ਹਾਂ ਕਿਹਾ ਪਾਰਟੀ ਵੱਲੋਂ 11 ਸਤੰਬਰ ਨੂੰ ਪੰਜਾਬ ਭਰ ’ਚ ਸਾਰੇ ਮੰਤਰੀਆਂ ਦੇ ਘਰਾਂ ਦਾ ਘਿਰਾਓ ਕਰਕੇ ਉਨ੍ਹਾਂ ਦੀ ਜਵਾਬਦੇਹੀ ਤੈਅ ਕਰੇਗੀ ਤਾਂ ਜੋ ਮੁੜ ਕਿਸੇ ਨਿਰਦੋਸ਼ ਵਿਅਕਤੀ ਦਾ ਖੂਨ ਨਾ ਡੁੱਲੇ । ਭਾਈ ਅਵਤਾਰ ਸਿੰਘ ਰਾਏਸਰ ਨੇ ਕਿਹਾ ਕਿ ਸਾਰਾ ਪੰਜਾਬ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਮੁੱਖ ਮੰਤਰੀ ਬਣਾਉਣ ਲਈ ਤਤਪਰ ਹੈ ਤੇ ਉਹ ਦਿਨ ਦੂਰ ਨਹੀਂ ਜਦੋਂ ਭਾਈ ਸਾਹਿਬ ਪੰਜਾਬ ਦੇ ਦੁਮਾਲੇ ਵਾਲੇ ਪਹਿਲੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਇਸ ਮੌਕੇ ਨੰਬਰਦਾਰ ਤੇਜਾ ਸਿੰਘ ਚੁੰਘਾਂ ਵਾਲਿਆਂ ਨੇ ਅਪੀਲ ਕੀਤੀ ਲੋਕਾਂ ਦੇ ਦੁੱਖ ਸੁੱਖ ਦੇ ਹਾਮੀ ਭਾਈ ਅਵਤਾਰ ਸਿੰਘ ਰਾਏਸਰ ਦਾ ਸਾਥ ਦਿੱਤਾ ਜਾਵੇ । ਇਸ ਮੌਕੇ ਰੇਸ਼ਮ ਸਿੰਘ ਚੰਨਣਵਾਲ, ਗੁਰਮੇਲ ਸਿੰਘ ਢੈਪਈ ਵਾਲੇ, ਗੁਰਪ੍ਰੀਤ ਸਿੰਘ ਗੋਪੀ, ਬਾਬਾ ਗੁਰਦੀਪ ਸਿੰਘ ਬਿੱਲਾ, ਰਾਜ ਸਿੰਘ ਧੰਜਲ, ਹਰਬੰਸ ਸਿੰਘ ਰਿਟਾ ਫੌਜੀ , ਸੰਜਣ ਸਿੰਘ,ਮਦਨ ਸਿੰਘ, ਜਸਪਾਲ ਸਿੰਘ ਰਾਏਸਰ , ਭੂਪਾ ਸਿੰਘ ਸਬਜੀ ਵਾਲੇ , ਜਗਰੂਪ ਸਿੰਘ ਰਾਏਸਰ,ਬਲੌਰ ਸਿੰਘ ਸਾਬਕਾ ਪੰਚ,ਜਸਵੀਰ ਸਿੰਘ ਨੰਗਲ,ਸੱਜਣ ਸਿੰਘ, ਚੰਦ ਸਿੰਘ, ਰਾਜਵਿੰਦਰ ਕੌਰ, ਸੁਖਦੀਪ ਕੌਰ, ਬਲਬੀਰ ਕੌਰ, ਬਲਦੇਵ ਕੌਰ, ਕੁਲਦੀਪ ਕੌਰ, ਪਰਮਜੀਤ ਕੌਰ ਅਤੇ ਮਾਤਾ ਤੇਜ ਕੌਰ ਹਾਜ਼ਰ ਸਨ।