- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਸਹਿਜੜਾ ਵਿਖੇ ਐਸਸੀ ਡਿਪਾਰਟਮੈਂਟ ਕਾਂਗਰਸ ਕਮੇਟੀ ਦੀ ਭਰਵੀ ਮੀਟਿੰਗ ਹੋਈ

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ,
ਮਹਿਲ ਕਲਾਂ : ਪਿੰਡ ਸਹਿਜੜਾ ਵਿਖੇ ਐਸਸੀ ਡਿਪਾਰਟਮੈਂਟ ਕਾਂਗਰਸ ਦੇ ਜ਼ਿਲ੍ਹਾ ਚੇਅਰਮੈਨ ਗੁਰਮੇਲ ਸਿੰਘ ਮੌੜ ਦੀ ਅਗਵਾਈ ਹੇਠ ਭਰਵੀ ਮੀਟਿੰਗ ਕੀਤੀ ਗਈ। ਇਸ ਮੌਕੇ ਐਸਸੀ ਡਿਪਾਰਟਮੈਂਟ ਵੱਲੋਂ ਨਵੀਂ ਨਿਯੁਕਤੀ ਕਰਦਿਆਂ ਸੀਨੀਅਰ ਕਾਗਰਸੀ ਆਗੂ ਗੁਰਮੇਲ ਸਿੰਘ ਮੇਲਾ ਸਹਿਜੜਾ ਨੂੰ ਬਲਾਕ ਦਾ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਚੇਅਰਮੈਨ ਗੁਰਮੇਲ ਸਿੰਘ ਮੌੜ ਤੇ ਬਲਾਕ ਪ੍ਰਧਾਨ ਪਰਮਿੰਦਰ ਸਿੰਘ ਸੰਮੀ ਠੁੱਲੀਵਾਲ ਦੀ ਅਗਵਾਈ ਹੇਠ ਨਵੇ ਵਾਈਸ ਚੇਅਰਮੈਨ ਤੇ ਬੂਥ ਇਕਾਈ ਦੇ ਮੈਬਰਾਂ ਦਾ ਹਾਰ ਪਾ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਚੇਅਰਮੈਨ ਗੁਰਮੇਲ ਸਿੰਘ ਮੌੜ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾਂ ਆਪਣੇ ਵਰਕਰਾਂ ਨੂੰ ਮਾਣ ਸਤਿਕਾਰ ਦਿੱਤਾ ਹੈ। ਐਸਸੀ ਸਮਾਜ ਨੂੰ ਜਿੱਥੇ ਵੱਡੇ ਆਹੁਦੇ ਦੇ ਕੇ ਨਿਵਾਜਿਆ, ਉਥੇ ਸਰਕਾਰ ਹੁੰਦਿਆਂ ਐੱਸਸੀ ਸਮਾਜ ਲਈ ਸੈਂਕੜੇ ਸਮਾਜ ਭਲਾਈ ਸਕੀਮਾਂ ਚਲਾਈਆਂ, ਜਿਨ੍ਹਾਂ ਨੂੰ ਬਾਅਦ ’ਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬੰਦ ਕਰ ਦਿੱਤਾ ਜਾਂ ਆਪਣਾ ਨਾਮ ਵਰਤਣ ਲੱਗ ਗਏ।
ਹਜ਼ਾਰਾਂ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਿਸ ਦਾ ਆਪ ਸਰਕਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ। ਪਰ ਪੰਜਾਬ ਦੇ ਲੋਕ ਜਾਣਦੇ ਹਨ ਕਿ ਜੋ ਨੌਕਰੀਆਂ ਕਾਗਰਸ ਨੇ ਦਿੱਤੀਆਂ ਮਾਨ ਸਰਕਾਰ ਆਪਣਾ ਠੱਪਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਸਮੇਤ ਦਿੱਲੀ ਦੇ ਲੋਕਾਂ ਨੇ ਜੋ ਪੰਜਾਬ ਦੇ ਖਜਾਨੇ ਤੇ ਧਾਵਾ ਬੋਲਿਆ ਹੈ,ਉਸ ਤੋਂ ਪੰਜਾਬ ਦੇ ਲੋਕ ਨਿਜਾਤ ਪਾਉਣਾ ਚਾਹੁੰਦੇ ਹਨ। ਆਉਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਕਾਗਰਸ ਵੱਡੀ ਲੀਡ ਨਾਲ ਜਿੱਤੇਗੀ। ਮਹਿਲ ਕਲਾਂ ਤੋਂ ਕਾਗਰਸ ਪਾਰਟੀ ਵੱਡੀ ਜਿੱਤ ਦਰਜ ਕਰੇਗੀ। ਇਸ ਮੌਕੇ ਨਵ ਨਿਯੁਕਤ ਵਾਈਸ ਚੇਅਰਮੈਨ ਗੁਰਮੇਲ ਸਿੰਘ ਮੇਲਾ ਤੇ ਬੂਥ ਮੈਬਰਾਂ ਨੇ ਕਾਗਰਸ ਪਾਰਟੀ ਦਾ ਧੰਨਵਾਦ ਕਰਦਿਆਂ ਆਪਣੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਜਿਲਾ ਜਨਰਲ ਸਕੱਤਰ ਬਲਵੰਤ ਸਰਮਾ ਹਮੀਦੀ, ਜਿਲਾ ਆਗੂ ਰਾਜਵਿੰਦਰ ਸਿੰਘ ਰਾਜੂ ਕਲਾਲਾ, ਬਲਾਕ ਜਨਰਲ ਸਕੱਤਰ ਪ੍ਰਕਾਸ ਪ੍ਰਕਾਸ ਸਿੰਘ ਸਹਿਜੜਾ, ਹਰਬੰਸ ਸਿੰਘ, ਬਲਵਿੰਦਰ ਸਿੰਘ, ਹਰਨੇਕ ਸਿੰਘ, ਜਗਤਾਰ ਸਿੰਘ ਤਾਰਾ, ਮੈਂਬਰ ਰਣਜੀਤ ਸਿੰਘ,ਸੁੱਖੀ ਮੈਂਬਰ ਕਲਾਲਾ,ਵਰਿੰਦਰ ਸਿੰਘ ਕਲਾਲਾ, ਬੂਟਾ ਸਿੰਘ, ਕੁਲਦੀਪ ਸਿੰਘ, ਰੂਪ ਸਿੰਘ, ਮਹਿੰਦਰ ਸਿੰਘ, ਸੋਨੀ ਸਿੰਘ, ਭਰਪੂਰ ਸਿੰਘ ਹਾਜਰ ਸਨ।