ਐਨ.ਆਰ.ਆਈ ਚੱਠਾ ਪਰਿਵਾਰ ਵੱਲੋਂ ਕਲੱਬ ਨੂੰ ਰਾਸ਼ੀ ਭੇਟ ਐਨ.ਆਰ.ਆਈ ਚੱਠਾ ਪਰਿਵਾਰ ਵੱਲੋਂ ਕਲੱਬ ਨੂੰ ਲੋੜਵੰਦ ਲੜਕੀਆਂ ਦੇ ਵਿਆਹ ਲਈ 51 ਹਜ਼ਾਰ ਰੁਪਏ ਦੀ ਰਾਸ਼ੀ ਭੇਂਟ
Publish Date: Thu, 03 Sep 2026 04:02 PM (IST)
Updated Date: Fri, 04 Sep 2026 04:01 AM (IST)
ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਨਿਊ ਜੈ ਮਾਤਾ ਦਾਤੀ ਕਲੱਬ ਦੇ ਪ੍ਰਧਾਨ ਦਵਿੰਦਰ ਕੁਮਾਰ ਟੀਟੂ ਦੀਕਸ਼ਿਤ ਵੱਲੋਂ ਸਮੂਹ ਕਲੱਬ ਮੈਂਬਰਾਂ ਸਮੇਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਨ ਦਾ ਬੀੜਾ ਚੁੱਕਿਆ ਗਿਆ ਹੈ। ਕਲੱਬ ਪ੍ਰਧਾਨ ਤੇ ਸਮੂਹ ਮੈਂਬਰ ਇਸ ਸਮਾਜ ਸੇਵੀ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਯਤਨਸ਼ੀਲ ਹਨ।ਇਸ ਨੇਕ ਕਾਰਜ ’ਚ ਯੋਗਦਾਨ ਪਾਉਂਦਿਆਂ ਤਪਾ ਦੇ ਐਨਆਰਆਈ ਪਰਿਵਾਰ ਗੁਰਜੀਤ ਸਿੰਘ ਚੱਠਾ ਪੁੱਤਰ ਕੌਰ ਸਿੰਘ ਚੱਠਾ ਲਾਣੇ ਵਾਲਿਆਂ ਵੱਲੋਂ ਕਰੀਬ 51 ਹਜ਼ਾਰ ਰੁਪਏ ਦੀ ਦਾਨ ਰਾਸ਼ੀ ਭੇਜੀ ਗਈ। ਇਹ ਰਾਸ਼ੀ ਉਨ੍ਹਾਂ ਦੇ ਪਰਿਵਾਰਕ ਮੈਂਬਰ ਜੱਸੀ ਚੱਠਾ ਵੱਲੋਂ ਨਿਊ ਜੈ ਮਾਤਾ ਦਾਤੀ ਕਲੱਬ ਦੇ ਮੈਂਬਰਾਂ ਨੂੰ ਭੇਟ ਕੀਤੀ ਗਈ।ਇਸ ਮੌਕੇ ਕਲੱਬ ਦੇ ਪ੍ਰਧਾਨ ਦਵਿੰਦਰ ਕੁਮਾਰ ਟੀਟੂ ਦੀਕਸ਼ਿਤ ਨੇ ਚੱਠਾ ਪਰਿਵਾਰ ਦਾ ਇਸ ਪੁੰਨ ਭਰੇ ਕਾਰਜ ਵਿਚ ਸਹਿਯੋਗ ਦੇਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਮਾਜ ਦੇ ਸਮਰੱਥ ਪਰਿਵਾਰਾਂ ਵੱਲੋਂ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹਾਂ ਵਿਚ ਸਹਿਯੋਗ ਦੇਣਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਤੇ ਇਸ ਨਾਲ ਹੋਰਨਾਂ ਲੋਕਾਂ ਨੂੰ ਵੀ ਸਮਾਜ ਸੇਵਾ ਲਈ ਪ੍ਰੇਰਣਾ ਮਿਲਦੀ ਹੈ। ਇਸ ਮੌਕੇ ਮਹਿਮਾ ਚੱਠਾ, ਵਰਿੰਦਰ ਪੰਧੇਰ,ਅਸ਼ਵਨੀ ਬਹਾਵਲਪੁਰੀਆ,ਬਾਬਾ ਮੋਹਨ ਦਾਸ, ਡਾ: ਜਗਦੇਵ ਸਿੰਘ ਗੋਦੀ, ਡਾ. ਗੁਰਪ੍ਰੀਤ ਸਿੰਘ ਸਿੱਧੂ, ਨੰਬਰਦਾਰ ਜੁਗਰਾਜ ਸਿੰਘ, ਕ੍ਰਿਸ਼ਨ ਪੂਜਾ ਜਵੈਲਰਜ਼, ਕਮਲ ਵਿਰਕ, ਰਾਜ ਕੁਮਾਰ ਰਾਜੂ, ਗੁਰਵਿੰਦਰ, ਮੋਨੂੰ ਮੌੜ, ਭਗਵੰਤ ਚੱਠਾ, ਵਿਸਾਖਾ ਸਿੰਘ, ਜੱਸੀ ਪੰਧੇਰ, ਪੰਮੀ ਪਰਜਾਪਤ, ਬਲਜੀਤ ਪਰਜਾਪਤ, ਰਾਜ ਸਿੰਘ,ਬਿੱਕਰ ਪਰਜਾਪਤ, ਗਿਆਨ ਚੰਦ, ਜਗਦੇਵ ਸਿੰਘ,ਨੀਨਾ ਮੌੜ, ਰਾਜੂ ਬੈਟਰੀਆਂ ਵਾਲਾ, ਹਰਪ੍ਰੀਤ ਸਿੰਘ, ਜੀਵਨ ਔਜਲਾ ਆਦਿ ਮੌਜੂਦ ਸਨ।