- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਪਾ ਮੰਡੀ ਅੰਦਰ ਚੋਰਾਂ ਦੇ ਹੌਸਲੇ ਬੁਲੰਦ, ਬੇਖੌਫ ਚੋਰਾਂ ਨੇ ਗੈਸ ਏਜੰਸੀ ਨੂੰ ਬਣਾਇਆ ਨਿਸ਼ਾਨਾ

-ਤਪਾ ਮੰਡੀ ਅੰਦਰ ਚੋਰਾਂ ਦੇ ਹੌਸਲੇ ਬੁਲੰਦ, ਸ਼ਹਿਰ ’ਚ ਸਹਿਮ ਦਾ ਮਾਹੌਲ
ਦੀਪਕ ਬਾਂਸਲ, ਪੰਜਾਬੀ ਜਾਗਰਣ,
ਤਪਾ ਮੰਡੀ : ਤਪਾ ਮੰਡੀ ਅੰਦਰ ਚੋਰਾਂ ਦੇ ਹੌਸਲੇ ਬਹੁਤ ਜਜ਼ਆਦਾ ਵੱਧ ਗਏ ਹਨ, ਜਿਸ ਕਾਰਨ ਸ਼ਹਿਰ ਵਾਸੀ ਸਹਿਮ ਦੇ ਮਾਹੌਲ ’ਚ ਦਿਖਾਈ ਦੇ ਰਹੇ ਹਨ। ਪੁਲਿਸ ਤੋਂ ਬੇਖੌਫ ਇਨ੍ਹਾਂ ਚੋਰਾਂ ਨੇ ਬੀਤੀ ਰਾਤ ਢਿਲਵਾਂ ਰੋਡ ਤੇ ਸਥਿਤ ਇੱਕ ਗੈਸ ਏਜੰਸੀ ਨੂੰ ਆਪਣਾ ਨਿਸ਼ਾਨਾ ਬਣਾਇਆ ਜਿੱਥੋਂ ਚੋਰ ਹਜ਼ਾਰਾਂ ਰੁਪਏ ਦੀ ਨਕਦੀ, ਚਾਂਦੀ ਦੇ ਸਿੱਕਿਆ ਤੋਂ ਇਲਾਵਾ ਹੋਰ ਸਾਮਾਨ ਚੋਰੀ ਕਰ ਕੇ ਲੈ ਗਏ। ਜਿਸ ਸਬੰਧੀ ਏਜੰਸੀ ਮਾਲਕ ਨੂੰ ਸਵੇਰ ਸਮੇਂ ਪਤਾ ਲੱਗਾ। ਜਾਣਕਾਰੀ ਦਿੰਦੇ ਹੋਏ ਤਪਾ ਗੈਸ ਏਜੰਸੀ ਦੇ ਮੈਨੇਜਰ ਰੋਹਿਤ ਬਾਂਸਲ ਨੇ ਦੱਸਿਆ ਕਿ ਬੀਤੀ ਰਾਤ ਚੋਰ ਏਜੰਸੀ ਦੇ ਨਾਲ ਲੱਗਦੇ ਖਾਲੀ ਪਲਾਟ ਰਾਹੀਂ ਅੰਦਰ ਦਾਖਲ ਹੋਏ ਤੇ ਦਫਤਰ ਦੀ ਬੈਕ ਸਾਈਡ ਖਿੜਕੀ ’ਚ ਲਗੇ ਸ਼ੀਸ਼ੇ ਤੇ ਲੋਹੇ ਦੀ ਗਰਿਲ ਨੂੰ ਸਬਲ ਨਾਲ ਉਖਾੜਕੇ ਖਿੜਕੀ ਰਾਹੀਂ ਦਫ਼ਤਰ ਅੰਦਰ ਦਾਖਲ ਹੋਏ। ਜਿੱਥੋਂ ਉਹ 23 ਕੁ ਹਜ਼ਾਰ ਰੁਪਏ ਦੀ ਨਕਦੀ, 250 ਗ੍ਰਾਮ ਚਾਂਦੀ ਦੇ ਸਿੱਕੇ, ਦਾਨ ਪਾਤਰ ਵਾਲੇ ਗੁਲਕਾਂ ਦੀ ਭੰਨ ਤੋੜ ਕਰਕੇ ਸਿੱਕੇ ਤੇ ਰੁਪਏ ਲੱਗਭੱਗ 8 10 ਹਜ਼ਾਰ ਦਫਤਰ ’ਚ ਲੱਗੇ ਪਰਦੇ ਨੂੰ ਉਤਾਰ ਕੇ ਉਸ ’ਚ ਬੰਨ੍ਹ ਕੇ ਲੈ ਗਏ। ਇਸ ਤੋਂ ਇਲਾਵਾ ਚੋਰ ਜਾਂਦੇ ਸਮੇਂ ਸੀਸੀਟੀਵੀ ਕੈਮਰਿਆਂ ਦੀ ਭੰਨਤੋੜ ਕਰਕੇ ਡੀਵੀਆਰ ਤੇ ਐੱਲਈਡੀ ਵੀ ਚੋਰੀ ਕਰਕੇ ਲੈ ਗਏ। ਉਨਾਂ ਤੁਰੰਤ ਇਸ ਘਟਨਾ ਸਬੰਧੀ ਤਪਾ ਸਿਟੀ ਪੁਲਿਸ ਨੂੰ ਸੂਚਨਾ ਦਿੱਤੀ, ਸੂਚਨਾ ਮਿਲਣ ਤੇ ਸਿਟੀ ਚੌਕੀ ਇੰਚਾਰਜ ਕੁਲਵੰਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪੁੱਜੇ ਤੇ ਚੋਰੀ ਦੀ ਘਟਨਾ ਸਬੰਧੀ ਜਾਂਚ ਪੜਤਾਲ ਕੀਤੀ, ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਡੁੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ, ਚੋਰਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸ਼ਹਿਰ ’ਚ ਕਈ ਤਰ੍ਹਾਂ ਦੇ ਨੌਸਰਬਾਜ ਤੇ ਚੋਰ ਸਰਗਰਮ ਹਨ ਜਿਵੇਂ ਗੀਝਾ ਝਪਟਣ ਵਾਲੇ, ਸਲੰਡਰ ਚੋਰ, ਮੋਟਰਸਾਈਕਲ ਚੋਰ ਤੇ ਚੋਰੀਆਂ ਕਰਨ ਵਾਲੇ ਸਰਗਰਮ ਹਨ।