- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
24 ਘੰਟਿਆਂ 'ਚ ਪੁਲਿਸ ਨੇ ਚੋਰ ਫੜੇ, ਲੋਕਾਂ ਕੀਤਾ ਸਨਮਾਨਿਤ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਬਰਨਾਲਾ ਦੀ ਇੱਕ ਪਾਸ ਕਾਲੋਨੀ ’ਚੋਂ ਚੋਰਾਂ ਵੱਲੋਂ ਚੋਰੀ ਕਰਨ ’ਤੇ ਪੁਲਿਸ ਨੇ 24 ਘੰਟਿਆਂ ’ਚ ਦਬੋਚਣ ’ਤੇ ਕਾਲੋਨੀ ਵਾਸੀਆਂ ਨੇ ਬਰਨਾਲਾ ਪੁਲਿਸ ਨੂੰ ਸਨਮਾਨਿਤ ਕੀਤਾ। ਹੋਇਆ ਇੰਝ ਕੇ ਬਰਨਾਲਾ ਦੀ ਗ੍ਰੀਨ ਐਵੀਨਿਊ ਕਾਲੋਨੀ ’ਚ ਪਿਛਲੇ ਦਿਨੀਂ ਇੱਕ ਨਵੀਂ ਬਣ ਰਹੀ ਕੋਠੀ ’ਚੋਂ ਬਿਜਲੀ ਦੀਆਂ ਤਾਰਾਂ ਚੋਰੀ ਹੋਈਆਂ ਸਨ। ਇਸ ਮਾਮਲੇ ਨੂੰ ਪੁਲਿਸ ਨੇ 24 ਘੰਟਿਆਂ ਦੇ ਅੰਦਰ-ਅੰਦਰ ਸੁਲਝਾ ਲਿਆ। ਜਾਣਕਾਰੀ ਮੁਤਾਬਕ ਘਟਨਾ ਤੋਂ ਤੁਰੰਤ ਬਾਅਦ ਕੋਠੀ ਮਾਲਕਾਂ ਨੇ ਕਾਲੋਨਾਈਜ਼ਰ ਨੂੰ ਨਾਲ ਲੈ ਕੇ ਥਾਣਾ ਸਿਟੀ-2 ਵਿਖੇ ਸ਼ਿਕਾਇਤ ਦਰਜ ਕਰਵਾਈ। ਇਸ ਤੋਂ ਬਾਅਦ ਪੀੜਤ ਧਿਰ ਨੇ ਐੱਸ.ਐੱਸ.ਪੀ. ਬਰਨਾਲਾ ਤੇ ਐੱਸ.ਪੀ. (ਡੀ) ਬਰਨਾਲਾ ਨਾਲ ਮੁਲਾਕਾਤ ਕਰਕੇ ਮੁਲਜ਼ਮਾਂ ਨੂੰ ਜਲਦ ਫੜਨ ਦੀ ਗੁਹਾਰ ਲਗਾਈ। ਐੱਸ.ਐੱਸ.ਪੀ. ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਾਰਵਾਈ ਕਰਦਿਆਂ ਥਾਣਾ ਮੁਖੀ ਚਰਨਜੀਤ ਸਿੰਘ ਨੇ ਪੁਲਿਸ ਟੀਮ ਨਾਲ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਤੇ 24 ਘੰਟਿਆਂ ਦੇ ਅੰਦਰ ਹੀ ਦੋਵਾਂ ਚੋਰਾਂ ਨੂੰ ਨੱਪਣ 'ਚ ਸਫ਼ਲਤਾ ਹਾਸਲ ਕੀਤੀ। ਪੁੱਛਗਿੱਛ ਦੌਰਾਨ ਫੜੇ ਗਏ ਚੋਰਾਂ ਨੇ ਕਬੂਲਿਆ ਕਿ ਉਨ੍ਹਾਂ ਨੇ ਚੋਰੀ ਕੀਤਾ ਸਾਮਾਨ ਇੱਕ ਕਬਾੜੀਏ ਨੂੰ ਵੇਚ ਦਿੱਤਾ ਸੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਕਬਾੜੀਏ ਕੋਲੋਂ ਚੋਰੀ ਦਾ ਮਾਲ ਬਰਾਮਦ ਕਰਕੇ ਉਸ ਨੂੰ ਵੀ ਹਿਰਾਸਤ 'ਚ ਲੈ ਲਿਆ ਹੈ। ਪੁਲਿਸ ਦੀ ਇਸ ਕਾਰਵਾਈ ਨਾਲ ਕਲੋਨੀ ਵਾਸੀਆਂ ਨੇ ਸੁੱਖ ਦਾ ਸਾਹ ਲਿਆ। ਇਲਾਕਾ ਨਿਵਾਸੀਆਂ ਨੇ ਐੱਸਐੱਸਪੀ ਬਰਨਾਲਾ ਮੁਹੰਮਦ ਸਰਫ਼ਰਾਜ਼ ਆਲਮ, ਐੱਸਪੀਡੀ ਸੰਜੀਵ ਗੋਇਲ ਤੇ ਐੱਸ.ਐੱਚ.ਓ. ਚਰਨਜੀਤ ਸਿੰਘ ਦਾ ਖਾਸ ਸਨਮਾਨ ਕਰਦਿਆਂ ਧੰਨਵਾਦ ਕੀਤਾ। ਇਸ ਮੌਕੇ ਐੱਸਐੱਸਪੀ ਬਰਨਾਲਾ ਨੇ ਕਿਹਾ ਕਿ ਸ਼ਹਿਰ ਦੀ ਸੁਰੱਖਿਆ ਉਨਾਂ ਦਾ ਮੁਢਲਾ ਫਰਜ਼ ਹੈ। ਉਸਨੂੰ ਸਨਮਾਨਿਤ ਕਰਨ ਸਮੇਂ ਕਾਲੋਨਾਈਜ਼ਰ ਅਸ਼ੋਕ ਕੁਮਾਰ ਗਰਗ, ਸੁਭਾਸ਼ ਰਾਜ ਗਰਗ, ਰਾਜਮਹਿੰਦਰ, ਗਿਆਨ ਚੰਦ ਉਪਲੀ ਵਾਲੇ, ਮਾਸਟਰ ਹਰਜਤਿੰਦਰ ਗੁਪਤਾ, ਪੰਡਿਤ ਰਾਕੇਸ਼ ਗੌੜ, ਸੰਜੀਵ ਮਿੱਤਲ, ਮਨੀਸ਼ ਕੁਮਾਰ, ਅਨਿਲ ਕੁਮਾਰ, ਵਿਜੇ ਕੁਮਾਰ, ਕੁਲਦੀਪ ਕੁਮਾਰ, ਰਾਹੁਲ ਕਾਂਸਲ, ਹਿਨਾਸ਼ ਕਾਂਸਲ, ਅੰਕੁਰ ਤੇ ਅੰਕੁਸ਼ ਕੁਮਾਰ ਸਮੇਤ ਭਾਰੀ ਗਿਣਤੀ ’ਚ ਪੱਤਵੰਤੇ ਹਾਜ਼ਰ ਸਨ।