
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਆਈਬੀਡੀਏ 2026 ’ਚ ਟ੍ਰਾਈਡੈਂਟ ਗਰੁੱਪ ਨੇ ਪੰਜਵੀਂ ਵਾਰ ਜਿੱਤਿਆ ‘ਬੈਸਟ ਇਨ-ਹਾਊਸ ਸਟੂਡੀਓ’ ਐਵਾਰਡ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਹੋਮ ਟੈਕਸਟਾਈਲ, ਪੇਪਰ, ਕੈਮੀਕਲ ਤੇ ਊਰਜਾ ਦੇ ਖੇਤਰ ’ਚ ਮੋਹਰੀ ਗਲੋਬਲ ਨਿਰਮਾਤਾ ਤੇ ਨਿਰਯਾਤਕ ਟ੍ਰਾਈਡੈਂਟ ਗਰੁੱਪ ਨੂੰ ਡਿਜ਼ਾਈਨ ਦੇ ਖੇਤਰ ’ਚ ਸ਼ਾਨਦਾਰ ਉਪਲਬਧੀ ਲਈ ਇੱਕ ਵਾਰ ਫਿਰ ਸਨਮਾਨਿਤ ਕੀਤਾ ਗਿਆ ਹੈ। 29 ਅਗਸਤ ਨੂੰ ਪੁਣੇ ਦੇ ਦ ਵੈਸਟਿਨ ਵਿਖੇ ਕਰਵਾਏ ਗਏ ਇੰਡੀਆਜ਼ ਬੈਸਟ ਡਿਜ਼ਾਈਨ ਐਵਾਰਡਜ਼ (ਆਈਬੀਡੀਏ) 2026 ਦੇ 11ਵੇਂ ਐਡੀਸ਼ਨ ’ਚ ਟ੍ਰਾਈਡੈਂਟ ਗਰੁੱਪ ਨੇ ਵੱਕਾਰੀ ‘ਬੈਸਟ ਇਨ-ਹਾਊਸ ਸਟੂਡੀਓ’ ਐਵਾਰਡ ਹਾਸਲ ਕੀਤਾ। ਇਸ ਦੇ ਨਾਲ ਹੀ ਕੰਪਨੀ ਨੇ ਇਹ ਸਨਮਾਨ ਪੰਜਵੀਂ ਵਾਰ ਆਪਣੇ ਨਾਮ ਕਰਕੇ ਡਿਜ਼ਾਈਨ ਇਨੋਵੇਸ਼ਨ ਤੇ ਰਚਨਾਤਮਕ ਉੱਤਮਤਾ ਦੇ ਖੇਤਰ ’ਚ ਆਪਣੀ ਮਜ਼ਬੂਤ ਪਛਾਣ ਨੂੰ ਹੋਰ ਪੱਕਾ ਕੀਤਾ ਹੈ।
ਇਹ ਐਵਾਰਡ ਡਿਜ਼ਾਈਨ ਇੰਡੀਆ ਸ਼ੋਅ ਦੇ 11ਵੇਂ ਐਡੀਸ਼ਨ ਦੌਰਾਨ ਪ੍ਰਦਾਨ ਕੀਤਾ ਗਿਆ। ਰਚਨਾਤਮਕਤਾ, ਨਵੀਨਤਾ ਤੇ ਡਿਜ਼ਾਈਨ ਦੇ ਖੇਤਰ ’ਚ ਦੇਸ਼ ਦੇ ਪ੍ਰਮੁੱਖ ਮੰਚਾਂ ’ਚ ਸ਼ੁਮਾਰ ਇਸ ਸਮਾਗਮ ਦੌਰਾਨ ਟ੍ਰਾਈਡੈਂਟ ਗਰੁੱਪ ਦੀ ਡਿਜ਼ਾਈਨ ਸਮਰੱਥਾ ਤੇ ਰਚਨਾਤਮਕ ਉੱਤਮਤਾ ਨੂੰ ਮਾਨਤਾ ਦਿੱਤੀ ਗਈ। ਇਹ ਸਨਮਾਨ ਕੰਪਨੀ ਦੀ ਅਜਿਹੇ ਉਤਪਾਦ ਤੇ ਤਜਰਬੇ ਵਿਕਸਿਤ ਕਰਨ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ, ਜਿਨ੍ਹਾਂ ’ਚ ਸੁੰਦਰਤਾ, ਉਪਯੋਗਤਾ, ਸਥਿਰਤਾ ਤੇ ਖਪਤਕਾਰਾਂ ਦੀਆਂ ਲੋੜਾਂ ਦਾ ਸੁਮੇਲ ਹੋਵੇ।
ਟ੍ਰਾਈਡੈਂਟ ਗਰੁੱਪ ਦੀ ਇਸ ਉਪਲਬਧੀ ’ਚ ਇਸ ਦੇ ਇਨ-ਹਾਊਸ ਡਿਜ਼ਾਈਨ ਸਟੂਡੀਓ ਦੀ ਅਹਿਮ ਭੂਮਿਕਾ ਹੈ। ਸਟੂਡੀਓ ’ਚ ਐੱਨਆਈਡੀ, ਐਨਆਈਐਫਟੀ ਤੇ ਪ੍ਰਸਿੱਧ ਅੰਤਰਰਾਸ਼ਟਰੀ ਡਿਜ਼ਾਈਨ ਸੰਸਥਾਵਾਂ ਤੋਂ ਸਿਖਲਾਈ ਪ੍ਰਾਪਤ 40 ਤੋਂ ਵੱਧ ਡਿਜ਼ਾਈਨਰ ਕੰਮ ਕਰ ਰਹੇ ਹਨ। ਵੱਖ-ਵੱਖ ਸੱਭਿਆਚਾਰਾਂ, ਵਿਚਾਰਾਂ ’ਤੇ ਵਿਸ਼ੇਸ਼ ਮੁਹਾਰਤਾਂ ਨਾਲ ਸੰਪੰਨ ਇਹ ਟੀਮ ਵਿਸ਼ਵ ਪੱਧਰ 'ਤੇ ਉੱਭਰ ਰਹੇ ਰੁਝਾਨਾਂ ਤੇ ਖਪਤਕਾਰਾਂ ਦੀ ਪਸੰਦ ਨੂੰ ਸਮਝਦਿਆਂ, ਸਥਿਰਤਾ ਦੇ ਸਿਧਾਂਤਾਂ ਤੇ ਰਚਨਾਤਮਕ ਸੋਚ ਨੂੰ ਨਾਲ ਲੈ ਕੇ ਵਿਲੱਖਣ ਉਤਪਾਦਾਂ ਤੇ ਤਜਰਬਿਆਂ ਨੂੰ ਰੂਪ ਦਿੰਦੀ ਹੈ। ਇਸ ’ਚ ਉਤਪਾਦ ਡਿਜ਼ਾਈਨ ਦੇ ਨਾਲ-ਨਾਲ ਸੰਚਾਰ ਤੇ ਬ੍ਰਾਂਡਿੰਗ ’ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ।
ਦੁਨੀਆ ਦੇ ਸਭ ਤੋਂ ਵੱਡੇ ਟੈਰੀ ਟਾਵਲ ਨਿਰਮਾਤਾਵਾਂ ’ਚੋਂ ਇੱਕ ਤੇ ਹੋਮ ਟੈਕਸਟਾਈਲ ਤੇ ਪੇਪਰ ਉਤਪਾਦਾਂ ਦੇ ਪ੍ਰਮੁੱਖ ਗਲੋਬਲ ਸਪਲਾਇਰ ਵਜੋਂ ਟ੍ਰਾਈਡੈਂਟ ਗਰੁੱਪ ਇਨੋਵੇਸ਼ਨ, ਸਥਿਰਤਾ ਤੇ ਬਿਹਤਰੀਨ ਡਿਜ਼ਾਈਨ ਨੂੰ ਇਕੱਠੇ ਲੈ ਕੇ ਉਦਯੋਗ ’ਚ ਨਵੇਂ ਮਾਪਦੰਡ ਸਥਾਪਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਆਈਬੀਡੀਏ 2026 ਦਾ ਇਹ ਸਨਮਾਨ ਕੰਪਨੀ ਦੇ ਉਸ ਦ੍ਰਿਸ਼ਟੀਕੋਣ ਨੂੰ ਹੋਰ ਮਜ਼ਬੂਤ ਕਰਦਾ ਹੈ, ਜਿਸ ਤਹਿਤ ਦੁਨੀਆ ਭਰ ਦੇ ਖਪਤਕਾਰਾਂ ਦੀਆਂ ਲੋੜਾਂ ਤੇ ਪਸੰਦਾਂ ਅਨੁਸਾਰ ਉਪਯੋਗੀ, ਟਿਕਾਊ ਤੇ ਆਕਰਸ਼ਕ ਉਤਪਾਦ ਤਿਆਰ ਕੀਤੇ ਜਾਂਦੇ ਹਨ।