ਮੀਰੀ ਪੀਰੀ ਖ਼ਾਲਸਾ ਕਾਲਜ ਦੀਆਂ 5 ਵਿਦਿਆਰਥਣਾਂ ਦੀ ਨੌਕਰੀ ਲਈ ਚੋਣ ਮੀਰੀ ਪੀਰੀ ਖ਼ਾਲਸਾ ਕਾਲਜ ਭਦੌੜ ਦੇ ਦੀਆਂ 5 ਵਿਦਿਆਰਥਣਾਂ ਦੀ ਹੋਈ ਨੌਕਰੀ ਲਈ ਚੋਣ
Publish Date: Mon, 31 Aug 2026 03:37 PM (IST)
Updated Date: Tue, 01 Sep 2026 04:01 AM (IST)
ਯੋਗੇਸ਼ ਸ਼ਰਮਾ, ਪੰਜਾਬੀ ਜਾਗਰਣ, ਬਰਨਾਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੀ ਸੰਸਥਾ ਮੀਰੀ-ਪੀਰੀ ਖ਼ਾਲਸਾ ਕਾਲਜ, ਭਦੌੜ ਜਿੱਥੇ ਵਿਦਿਆਰਥੀਆਂ ਨੂੰ ਵਿੱਦਿਆ ਦੇ ਨਾਲ-ਨਾਲ ਧਰਮ, ਸੱਭਿਆਚਾਰ, ਵਣਜ, ਵਪਾਰ ਸਬੰਧੀ ਜਾਣਕਾਰੀ ਪ੍ਰਦਾਨ ਕਰ ਰਿਹਾ ਹੈ, ਉੱਥੇ ਹੀ ਵਿਦਿਆਰਥੀਆਂ ਦੇ ਭਵਿੱਖ ਨਿਖ਼ਾਰਨ ਲਈ ਵੀ ਆਪਣੀ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਪਿਛਲੇ ਦਿਨੀਂ ਗੁਰੂ ਨਾਨਕ ਕਾਲਜ, ਬੁਢਲਾਡਾ ਵੱਲੋਂ ਕਰਵਾਈ ਗਈ ਮੈਗਾ ਪੇਲਸਮੈਂਟ ’ਚ ਜਿੱਥੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਆਪਣੇ ਸੁਨਹਿਰੇ ਭਵਿੱਖ ਦੀ ਤਲਾਸ਼ ’ਚ ਕਾਲਜ ’ਚ ਆਈਆਂ ਵੱਖ-ਵੱਖ ਕੰਪਨੀਆਂ ਵਿੱਚ ਆਪਣਾ ਇੰਟਰਵਿਊ ਦਿੱਤਾ। ਉੱਥੇ ਹੀ ਮੀਰੀ ਪੀਰੀ ਖਾਲ਼ਸਾ ਕਾਲਜ ਵੱਲੋਂ 5 ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਜਿਨ੍ਹਾਂ ’ਚ ਵਿਦਿਆਰਥਣ ਸੁਖਦੀਪ ਕੌਰ ਦੀ ਚੋਣ ਐਕਸਿਸ ਬੈਂਕ, ਐਲਆਈਸੀ ਤੇ ਐਚਡੀਬੀ ਫਾਇਨਸ਼ਨਲ ਸਰਵਿਸਜ ਕੰਪਨੀ ’ਚ ਹੋਈ। ਰਵਦੀਪ ਕੌਰ ਬੀ.ਕਾਮ ਭਾਗ ਤੀਜਾ ਦੀ ਵਿਦਿਆਰਥਣ ਦੀ ਚੋਣ ਟੈਲੀਪ੍ਰੋਫਾਰਮਸ, ਐਲਆਈਸੀ ਐਂਡ ਐਕਸਿਸ ਬੈਂਕ ’ਚ ਹੋਈ। ਸਨਵੀਰ ਕੌਰ ਬੀ.ਕਾਮ ਭਾਗ ਦੂਜਾ ਦੀ ਵਿਦਿਆਰਥਣ ਦੀ ਚੌਣ ਮੁਥੂਟ ਫਾਈਨੈਂਸ ਬੈਂਕ, ਐਚਡੀਬੀ ਫਾਈਨੈਂਸ਼ੀਅਲ ਸਰਵਿਸਿਜ਼ ਤੇ ਫਲੈਕਸੋ ਕੰਪਨੀ ’ਚ ਹੋਈ। ਬੀ.ਕਾਮ ਭਾਗ ਦੂਜਾ ਦੀਆਂ ਵਿਦਿਆਰਥਣਾਂ ਕਮਲਪ੍ਰੀਤ ਕੌਰ ਤੇ ਹਰਮਨਪ੍ਰੀਤ ਕੌਰ ਦੀ ਚੌਣ ਵੀ ਮੁਥੂਟ ਫਾਈਨੈਂਸ ਬੈਂਕ, ਐਚਡੀਬੀ ਫਾਈਨੈਂਸ਼ੀਅਲ ਸਰਵਿਸਿਜ਼, ਤੇ ਫਲੈਕਸੋ ਕੰਪਨੀ ’ਚ ਹੋਈ। ਪ੍ਰਿੰਸਪੀਲ ਮਲਵਿੰਦਰ ਸਿੰਘ ਨੇਂ ਵਿਦਿਆਰਥੀਆਂ ਦੀ ਇਸ ਨਿਯੁਕਤੀ ਤੇ ਵਧਾਈ ਦਿੱਤੀ।