
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬਾਬਾ ਸਾਬਰ ਸ਼ਾਹ ਫਕੀਰ ਦੀ ਦਰਗਾਹ ’ਤੇ ਭਾਦੋਂ ਦਾ ਭੰਡਾਰਾ ਕਰਵਾਇਆ

ਜਸਵੀਰ ਸਿੰਘ ਵਜੀਦਕੇ,ਪੰਜਾਬੀ ਜਾਗਰਣ,
ਮਹਿਲ ਕਲਾਂ : ਦਰਗਾਹ ਪੀਰ ਬਾਬਾ ਸਾਬਰ ਸ਼ਾਹ ਫਕੀਰ ਪਿੰਡ ਵਜੀਦਕੇ ਖੁਰਦ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 11 ਭਾਦੋਂ ਦਾ ਭੰਡਾਰਾ ਸਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਸੰਗਤਾਂ ਲਈ ਚਾਹ ਪਕੌੜੇ, ਮਿੱਠੇ ਚੌਲਾਂ ਦਾ ਭੰਡਾਰਾ ਕੀਤਾ ਗਿਆ। ਪੀਰਾਂ ਦੇ ਰਾਤ ਦੇ ਦੀਵਾਨ ’ਚ ਨਿੱਕਾ ਠੀਕਰੀਵਾਲ, ਚੰਦ ਠੀਕਰੀਵਾਲ, ਦਿਲਸ਼ਾਦ ਖਾਨ ਗੁਰਮ, ਕਮਲ ਨਾਈਵਾਲ, ਸਰਨਾ ਕਿਲਾ ਹਕੀਮਾਂ,ਚਮਕੌਰ ਭੈਣੀ, ਬੱਬੂ ਵਜੀਦਕੇ ਤੇ ਲਵੀ ਹਮੀਦੀ ਨੇ ਪੀਰਾ ਦਾ ਗੁਣਗਾਨ ਕੀਤਾ। ਇਸ ਮੌਕੇ ਬਾਬਾ ਰਾਮ ਪਾਲ ਬਾਪਲਾ, ਬਾਬਾ ਮੱਖਣ ਸ਼ਾਹ (ਡੇਰਾ ਬਾਬਾ ਚੁੱਪ ਸ਼ਾਹ) ਰਾਏਕੋਟ ਤੇ ਰਾਣਾ ਬਾਬਾ ਵਜੀਦਕੇ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਮੁੱਖ ਸੇਵਾਦਾਰ ਹਰਪਾਲ ਸਿੰਘ ਪਾਲੀ ਮਿਸਤਰੀ, ਗੁਰਪ੍ਰੀਤ ਸਿੰਘ, ਜਤਿੰਦਰ ਸਿੰਘ, ਭੋਲੂ ਸਿੰਘ, ਨਿੱਕਾ ਸਿੰਘ, ਲਖਵੀਰ ਸਿੰਘ ਬਿੱਟੂ ਨੇ ਦੀ ਅਗਵਾਈ ਹੇਠ ਬਲਤੇਜ ਸਿੰਘ ਬਾਜਵਾ, ਪੰਚ ਸਾਹਿਬ ਸਿੰਘ ਪੱਪੂ,ਕਿਸਾਨ ਆਗੂ ਸੁਰਿੰਦਰ ਸਿੰਘ ਛਿੰਦਾ,ਪੰ ਚ ਕੁਲਵਿੰਦਰ ਸਿੰਘ ਸੋਨੂੰ, ਡਾ. ਹਰਵਿੰਦਰ ਸਿੰਘ ਰਿੰਕੂ, ਜਸਵੀਰ ਸਿੰਘ ਵਜੀਦਕੇ, ਹਰਪਾਲ ਸਿੰਘ ਪਾਲੀ ਵਜੀਦਕੇ ਤੋਂ ਇਲਾਵਾ ਵੱਖ ਵੱਖ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸੰਗਤ ਸਿੰਘ, ਕਾਲਾ ਸਿੰਘ, ਗੋਬਿੰਦ ਸਿੰਘ, ਬੂਟਾ ਸਿੰਘ, ਨਾਇਬ ਸਿੰਘ ਬੀਰੀ, ਬਿੰਦੀ ਸਿੰਘ, ਨਿੱਕਾ ਸਿੰਘ, ਸਤਪਾਲ ਸਿੰਘ, ਚਰਨੀ ਮਿਸਤਰੀ, ਗੋਗੂ ਪੇਂਟਰ, ਲਵਪ੍ਰੀਤ ਸਿੰਘ, ਜਤਿੰਦਰ ਸਿੰਘ, ਬੱਬੂ ਸਿੰਘ, ਭੋਲੂ ਸਿੰਘ, ਬਾਵਾ ਸਿੰਘ ਹਾਜ]ਰ ਸਨ। ਸਟੇਜ ਦੀ ਕਾਰਵਾਈ ਐਮਪੀ ਵਜੀਦਕੇ ਵੱਲੋਂ ਕੀਤੀ ਗਈ।