
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜੀਐੱਸ ਸਕੂਲ ਧੌਲਾ ਦੇ ਵਿਦਿਆਰਥੀਆਂ ਨੇ ਬਾਕਸਿੰਗ ਮੁਕਾਬਲੇ ’ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

-ਵਿਦਿਆਰਥੀਆਂ ਨੇ ਚਾਰ ਮੈਡਲ ਜਿੱਤ ਕੇ ਹਾਸਲ ਕੀਤੀ ਵੱਡੀ ਉਪਲੱਬਧੀ
ਮੁਖਤਿਆਰ ਸਿੰਘ, ਪੰਜਾਬੀ ਜਾਗਰਣ,
ਪੱਖੋ ਕਲਾਂ : ਜੀ.ਐੱਸ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਧੌਲਾ ਦੇ ਵਿਦਿਆਰਥੀਆਂ ਨੇ 70ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ 2026-27 ’ਚ ਅੰਡਰ-17 ਲੜਕੀਆਂ ਅਤੇ ਲੜਕਿਆਂ ਦੀ ਬਾਕਸਿੰਗ ਕੈਟੇਗਰੀ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ। ਮੁੰਡਿਆਂ ਨੇ ਤਿੰਨ ਸੋਨੇ, ਦੋ ਚਾਂਦੀ ਤੇ ਚਾਰ ਕਾਂਸੀ ਦੇ ਤਮਗੇ ਜਿੱਤ ਕੇ ਵੱਡੀ ਉਪਲਬਧੀ ਹਾਸਲ ਕੀਤੀ। ਜਗਸੀਰ ਸਿੰਘ (9ਵੀਂ ਜਮਾਤ), ਵਰਿੰਦਰ ਸਰਾਂ (10ਵੀਂ ਜਮਾਤ) ਤੇ ਧੀਰਜ ਸਿੰਘ ਢਾਲੀਵਾਲ (10ਵੀਂ ਜਮਾਤ) ਨੇ ਸੋਨੇ ਦੇ ਤਮਗੇ ਜਿੱਤੇ। ਇਸ ਤੋਂ ਇਲਾਵਾ ਗੁਰਵਿੰਦਰ ਸਿੰਘ (10ਵੀਂ ਜਮਾਤ) ਤੇ ਹਰਮਨ ਸਿੰਘ (9ਵੀਂ ਜਮਾਤ) ਨੇ ਚਾਂਦੀ ਦੇ ਤਮਗੇ ਆਪਣੇ ਨਾਮ ਕੀਤੇ। ਕਾਂਸੀ ਦੇ ਤਮਗੇ ਜਿੱਤਣ ਵਾਲਿਆਂ ’ਚ ਪ੍ਰਦੀਪ ਸਿੰਘ (7ਵੀਂ ਜਮਾਤ), ਗੌਰਵ ਸ਼ਰਮਾ (9ਵੀਂ ਜਮਾਤ), ਏਕਮਪੂਰ ਸਿੰਘ (9ਵੀਂ ਜਮਾਤ) ਤੇ ਸਾਹਿਲਪ੍ਰੀਤ ਸਿੰਘ (10ਵੀਂ ਜਮਾਤ) ਸ਼ਾਮਲ ਹਨ। ਉੱਧਰ ਲੜਕੀਆਂ ਦੇ ਮੁਕਾਬਲਿਆਂ ’ਚੋਂ ਸਕੂਲ ਦੀਆਂ ਵਿਦਿਆਰਥਣਾਂ ਨੇ ਅੰਡਰ-17 ਗਰਲਜ਼ ਬਾਕਸਿੰਗ ਮੁਕਾਬਲਿਆਂ ’ਚ ਕਾਬਿਲੇ-ਤਾਰੀਫ਼ ਪ੍ਰਦਰਸ਼ਨ ਕਰਦੇ ਹੋਏ ਦੋ ਚਾਂਦੀ ਤੇ ਤਿੰਨ ਕਾਂਸੀ ਦੇ ਤਮਗੇ ਜਿੱਤੇ।
ਸਹਿਜਪ੍ਰੀਤ ਕੌਰ ਤੇ ਜੈਸਮੀਨ ਕੌਰ (ਦਸਵੀਂ ਜਮਾਤ) ਨੇ ਚਾਂਦੀ ਦੇ ਤਮਗੇ ਹਾਸਲ ਕੀਤੇ। ਇਸ ਤੋਂ ਇਲਾਵਾ ਕਮਲਪ੍ਰੀਤ ਕੌਰ ਤੇ ਨਵਰੀਤ ਕੌਰ (ਦਸਵੀਂ ਜਮਾਤ) ਨਾਲ ਨਾਲ ਨੂਰਕਮਲ ਕੌਰ ਨੇ ਕਾਂਸੀ ਦੇ ਤਮਗੇ ਜਿੱਤੇ। ਚੇਅਰਮੈਨ ਰਿਸ਼ਵ ਜੈਨ ਤੇ ਮੈਨੇਜਿੰਗ ਡਾਇਰੈਕਟਰ ਸੁਰੇਸ਼ ਬਾਂਸਲ ਨੇ ਜੇਤੂ ਖਿਡਾਰੀਆਂ, ਉਨ੍ਹਾਂ ਦੇ ਕੋਚਾਂ ਤੇ ਮਾਤਾ-ਪਿਤਾ ਨੂੰ ਦਿਲੋਂ ਵਧਾਈ ਦਿੱਤੀ। ਪਿ੍ੰਸੀਪਲ ਮੋਨਿਕਾ ਸਤੀਜਾ ਤੇ ਅਕਾਦਮਿਕ ਡਾਇਰੈਕਟਰ ਸੁਨੀਲ ਸਤੀਜਾ ਵੱਲੋਂ ਸਾਰੇ ਖਿਡਾਰੀਆਂ ਨੂੰ ਭਵਿੱਖ ’ਚ ਹੋਰ ਵੱਡੀਆਂ ਕਾਮਯਾਬੀਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ।