
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕੈਪਸ਼ਨ:ਮਾਮੂਲੀ ਤਕਰਾਰ ’ਚ ਜਖਮੀ ਹੋਇਆ ਨੌਜਵਾਨ।

ਦੀਪਕ ਬਾਂਸਲ, ਪੰਜਾਬੀ ਜਾਗਰਣ,
ਤਪਾ ਮੰਡੀ : ਬੀਤੀ ਰਾਤ ਸਕੂਲ ਰੋਡ ਦੀ ਗਲੀ ਨੰਬਰ 7 ਨਜ਼ਦੀਕ ਉਸ ਸਮੇਂ ਸਨਸਨੀ ਫੈਲ ਜਦੋਂ ਮਮੂਲੀ ਤਕਰਾਰ ਦੇ ਚੱਲਦਿਆਂ ਨੌਜਵਾਨਾਂ ਵੱਲੋਂ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ।ਇਸ ਘਟਨਾ ਸਬੰਧੀ ਗਲੀ ਨੰਬਰ 7 ਵਾਸੀ ਖਆਇਸ਼ ਅਗਰਵਾਲ ਪੁੱਤਰ ਰਘਵੀਰ ਚੰਦ ਅਗਰਵਾਲ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਹ ਜੈਤੋ ਫਾਰਮ ਤੋਂ ਕੰਮ ਕਰਕੇ ਆਪਣੀ ਗੱਡੀ ’ਤੇ ਤਪਾ ਵਾਪਸ ਆ ਰਿਹਾ ਸੀ।ਉਸ ਨੇ ਦੱਸਿਆ ਕਿ ਜਦ ਅੱਗੇ ਜਾ ਰਹੀ ਗੱਡੀ ਨੂੰ ਓਵਰਟੇਕ ਕਰਦਿਆਂ ਸੜਕ ’ਤੇ ਖੜ੍ਹੇ ਗੰਦੇ ਪਾਣੀ ਦੇ ਛਿੱਟੇ ਉਕਤ ਗੱਡੀ ’ਤੇ ਪੈ ਗਏ। ਇਸ ਤੋਂ ਬਾਅਦ ਕਾਰ ਸਵਾਰਾਂ ਨੇ ਕਥਿਤ ਤੌਰ ’ਤੇ ਉਸਦੀ ਗੱਡੀ ਦਾ ਪਿੱਛਾ ਕੀਤਾ। ਗਲੀ ਨੰਬਰ 7 ਨੇੜੇ ਗੱਡੀ ਘਰ ਕੋਲ ਰੋਕਣ ਉਪਰੰਤ ਉਸ ਨਾਲ ਕੁੱਟਮਾਰ ਕਰਕੇ ਪਿਸਤੌਲ ਦੇ ਵੱਟ ਮੱਥੇ ‘ਤੇ ਮਾਰਕੇ ਲਹੂ-ਲੁਹਾਣ ਕਰ ਦਿੱਤਾ ਤੇ ਉਸ ਦੀ ਗੱਡੀ ਦੀ ਭੰਨ੍ਹਤੋੜ ਕਰਕੇ ਸ਼ੀਸ਼ੇ ਤੋੜ ਦਿੱਤੇ। ਖੁਆਇੰਸ ਅਗ੍ਰਵਾਲ ਦੇ ਰੌਲਾ ਪਾਉਣ ‘ਤੇ ਜਦ ਉਸਦੇ ਪਿਤਾ ਰਘੁਵੀਰ ਚੰਦ ਬਾਹਰ ਨਿਕਲਕੇ ਉਸਨੂੰ ਛੁਡਾਉਣ ਲਈ ਮੌਕੇ ’ਤੇ ਪਹੁੰਚੇ ਤਾਂ ਹਮਲਾਵਰਾਂ ਨੇ ਉਨ੍ਹਾਂ ਨਾਲ ਵੀ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਅਤੇ ਥੱਪੜ ਮਾਰ ਕੇ ਹੇਠਾਂ ਸੁੱਟ ਦਿੱਤਾ।
ਘਟਨਾ ਤੋਂ ਬਾਅਦ ਮੌਕੇ ’ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਸਬ-ਇੰਸਪੈਕਟਰ ਰਣਜੀਤ ਸਿੰਘ,ਚੌਂਕੀ ਇੰਚਾਰਜ ਕੁਲਵੰਤ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ’ਤੇ ਪਹੁੰਚ ਗਈ ਤੇ ਹਮਲਾਵਰ ਫਰਾਰ ਹੋ ਗਏ।ਜ਼ਖ਼ਮੀ ਖਆਇਸ਼ ਅਗਰਵਾਲ(ਟਿੰਕੂ ਅਗ੍ਰਵਾਲ) ਨੂੰ ਸਿਵਲ ਹਸਪਤਾਲ ਤਪਾ ਵਿਖੇ ਦਾਖ਼ਲ ਕਰਵਾਇਆ ਗਿਆ। ਖਆਇਸ਼ ਨੇ ਦੋਸ਼ ਲਾਇਆ ਕਿ ਉਸ ’ਤੇ ਕਥਿਤ ਤੌਰ ’ਤੇ ਰਿਵਾਲਵਰ ਜਾਂ ਪਿਸਤੌਲ ਦੇ ਬੱਟ ਨਾਲ ਉਸ ਤੇ ਹਮਲਾ ਕੀਤਾ ਗਿਆ ਹੈ। ਜਦ ਉਕਤ ਮਾਮਲੇ ਸੰਬੰਧੀ ਚੌਂਕੀ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਖੁਆਇਸ ਅਗ੍ਰਵਾਲ ਦੇ ਬਿਆਨਾਂ ‘ਤੇ ਪੁਲਸ ਨੇ ਪਰਮਵੀਰ ਸਿੰਘ,ਮਨਮੋਹਨ ਗਰਗ ਅਤੇ ਗੁਲਾਬ ਕੁਮਾਰ ਖਿਲਾਫ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ ,ਪਰ ਉਨ੍ਹਾਂ ਇਹ ਵੀ ਦੱਸਿਆ ਕਿ ਉਹ ਵੀ ਸਿਵਲ ਹਸਪਤਾਲ ਬਰਨਾਲਾ ਵਿਖੇ ਜ਼ੇਰੇ ਇਲਾਜ ਹਨ ,ਜਿਨ੍ਹਾਂ ਦਾ ਉਨ੍ਹਾਂ ਦਾ ਰੂਕਾ ਪਹੁੰਚ ਚੁੱਕਾ ਹੈ ,ਉਨ੍ਹਾਂ ਦੇ ਵੀ ਬਿਆਨ ਕਲਮਬੰਦ ਕਰਕੇ ਜੋ ਵੀ ਕਾਰਵਾਈ ਹੋਈ ਅਮਲ ‘ਚ ਲਿਆਂਦੀ ਜਾਵੇਗੀ। ਇਸ ਘਟਨਾ ਨੂੰ ਲੈ ਕੇ ਅਮਨ ਪਸੰਦ ਸ਼ਹਿਰੀਆਂ ਵਿੱਚ ਸਹਿਮ ਪਾਇਆ ਜਾ ਰਿਹਾ ਹੈ