ਨਾਨਕਸਰ ਮਹਿਲ ਕਲਾਂ ਵਿਖੇ ਲੰਗਰ ਹਾਲ ਦੀ ਨੀਂਹ ਰੱਖੀ ਨਾਨਕਸਰ ਮਹਿਲ ਕਲਾਂ ਵਿਖੇ ਲੰਗਰ ਹਾਲ ਦੀ ਨੀਂਹ ਰੱਖੀ
Publish Date: Sat, 22 Aug 2026 04:42 PM (IST)
Updated Date: Sun, 23 Aug 2026 04:00 AM (IST)
ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਨਾਨਕਸਰ ਸੰਪਰਦਾਇ ਦੇ 13 ਦੇ ਠਾਠ ਮਹਿਲ ਕਲਾਂ ਦੇ ਮੁੱਖ ਸੇਵਾਦਾਰ ਸੰਤ ਬਾਬਾ ਕੇਹਰ ਸਿੰਘ ਦੀ ਅਗਵਾਈ ਨਵੇਂ ਲੰਗਰ ਹਾਲ ਦੀ ਨੀਂਹ ਧਾਰਮਿਕ ਮਰਿਯਾਦਾ ਅਨੁਸਾਰ ਰੱਖੀ ਗਈ। ਸਵੇਰੇ 10 ਵਜੇ ਅਰਦਾਸ ਉਪਰੰਤ ਟੱਕ ਲਗਾਕੇ ਗੁਰੂ ਘਰ ਦੀ ਸੇਵਾ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸੰਤ ਬਾਬਾ ਕੇਹਰ ਸਿੰਘ, ਬਾਬਾ ਗੁਰਦੀਪ ਸਿੰਘ, ਮਹੰਤ ਗੁਰਪ੍ਰੀਤ ਸਿੰਘ, ਗੁਰਦੁਆਰਾ ਪਾਤਸ਼ਾਹੀ ਛੇਵੀਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼ੇਰ ਸਿੰਘ ਖਾਲਸਾ, ਸਰਪੰਚ ਸਰਬਜੀਤ ਸਿੰਘ ਸੰਭੂ ਅਤੇ ਭਾਈ ਬਲਪ੍ਰੀਤ ਸਿੰਘ ਵੱਲੋਂ ਸਾਂਝੇ ਤੌਰ ’ਤੇ ਲੰਗਰ ਹਾਲ ਦਾ ਪੰਜ ਪਿਆਰਿਆਂ ਦੀ ਅਗਵਾਈ ਹੇਠ ਇੱਟਾ ਰੱਖਕੇ ਸ਼ੁਰੂਆਤ ਕੀਤੀ ਗਈ। ਸੰਗਤ ਨੂੰ ਸੰਬੋਧਨ ਕਰਦਿਆਂ ਸੰਤ ਬਾਬਾ ਕੇਹਰ ਸਿੰਘ ਜੀ ਨੇ ਕਿਹਾ ਕਿ ਨਵਾਂ ਬਣਨ ਵਾਲਾ ਲੰਗਰ ਹਾਲ ਵਿੱਚ ਵੱਡੀ ਗਿਣਤੀ ਸੰਗਤਾਂ ਨੂੰ ਪ੍ਰਸ਼ਾਦਾ ਪਾਣੀ ਛਕਾਇਆ ਜਾਇਆ ਕਰੇਗਾ। ਉਨ੍ਹਾਂ ਨੇ ਸੰਗਤਾਂ ਨੂੰ ਲੰਗਰ ਹਾਲ ਦੀ ਕਾਰ ਸੇਵਾ ਵਿਚ ਤਨ, ਮਨ, ਧੰਨ ਨਾਲ ਸੇਵਾ ਕਰਨ ਦੀ ਬੇਨਤੀ ਕੀਤੀ।ਇਸ ਮੌਕੇ ਮਿਸਤਰੀ ਸੁਖਵਿੰਦਰ ਸਿੰਘ ਸਹਿਜੜਾ,ਜਗਦੇਵ ਸਿੰਘ ਜੱਗਾ ਨੰਬਰਦਾਰ, ਜਗਦੀਪ ਸਿੰਘ ਜੱਗੀ ਲੱਖਾ,ਅਰਸ਼ਪ੍ਰੀਤ ਸਿੰਘ ਨਿਹਾਲੂ, ਕਰਨੈਲ ਸਿੰਘ ਕੈਲਾ, ਕੁਲਦੀਪ ਸਿੰਘ ਮਾਣਕ ਪੰਚ,ਗੁਰਪ੍ਰੀਤ ਸਿੰਘ ਸੋਢਾ, ਅਮਰਜੀਤ ਸਿੰਘ ਸੋਢਾ, ਰਘਵੀਰ ਸਿੰਘ ਜਗਸੀਰ ਸਿੰਘ ਸੋਢਾ, ਸਾਬਕਾ ਸਰਪੰਚ ਰਾਜਵਿੰਦਰ ਕੌਰ ਧਾਲੀਵਾਲ,ਜਿੰਦਰ ਸਿੰਘ ਖੜਕੇਕੇ ਸੁਰਜੀਤ ਸਿੰਘ ਧਾਲੀਵਾਲ, ਗੁਰਨਾਮ ਸਿੰਘ ਗਾਮਾ, ਉਜਾਗਰ ਸਿੰਘ, ਜੀਤਾ ਸਿੰਘ ਰਾਹੁਲ,ਜਿੰਦਰ ਸਿੰਘ ਖੜਕੇਕੇ, ਬਿੰਦਰ ਸਿੰਘ ਛੀਨੀਵਾਲ, ਬਲਜਿੰਦਰ ਸਿੰਘ ਧਾਲੀਵਾਲ, ਭੋਲਾ ਸਿੰਘ ਅਕਾਲੀ, ਗੁਰਜੰਟ ਸਿੰਘ ਕੈਲੇ, ਅਵਤਾਰ ਸਿੰਘ, ਬਲਵਿੰਦਰ ਸਿੰਘ ਤੋਂ ਇਲਾਵਾ ਸੇਵਾਦਾਰ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ।