
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜੰਡਾ ਵਾਲਾ ਰੋਡ ’ਤੇ ਅਵਾਰਾ ਪਸੂਆਂ ਕਾਰਨ ਲੋਕ ਪ੍ਰੇਸ਼ਾਨ

ਨਵਦੀਪ ਸੇਖਾ, ਪੰਜਾਬੀ ਜਾਗਰਣ,
ਬਰਨਾਲਾ : ਸਥਾਨਕ ਜੰਡਾ ਵਾਲਾ ਰੋਡ ਨੇੜੇ ਕੰਨਿਆ ਹਾਈ ਸਕੂਲ ਨਜ਼ਦੀਕ ਖੜ੍ਹੇ ਅਵਾਰਾ ਪਸੂਆਂ ਕਾਰਨ ਸਥਾਨਕ ਲੋਕਾਂ, ਰਾਹਗੀਰਾਂ ਤੇ ਸਕੂਲੀ ਬੱਚਿਆਂ ਨੂੰ ਕਾਫ਼ੀ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਸਥਾਨਕ ਲੋਕਾਂ ਰਾਕੇਸ਼ ਕੁਮਾਰ, ਅਭੈ ਜਿੰਦਲ, ਸੁਰਿੰਦਰ ਕੁਮਾਰ, ਹਰਪ੍ਰੀਤ ਸਿੰਘ ਆਦਿ ਨੇ ਦੱਸਿਆ ਕਿ ਜੰਡਾ ਵਾਲਾ ਰੋਡ ’ਤੇ ਕੰਨਿਆ ਹਾਈ ਸਕੂਲ ਦੇ ਬਿਲਕੁਲ ਨਜ਼ਦੀਕ ਸੜਕ ’ਤੇ ਵੱਡੀ ਗਿਣਤੀ ’ਚ ਆਵਾਰਾ ਪਸ਼ੂ ਘੁੰਮਦੇ ਨਜ਼ਰ ਆ ਰਹੇ ਹਨ। ਸੜਕ ’ਤੇ ਪਸ਼ੂਆਂ ਦੇ ਝੁੰਡ ਕਾਰਨ ਰਾਹਗੀਰਾਂ ਤੇ ਵਾਹਨ ਚਾਲਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੰਡਾ ਵਾਲਾ ਰੋਡ ਤੋਂ ਸੇਖਾ ਰੋਡ ਨੂੰ ਜਾਣ ਵਾਲੀ ਇਹ ਸੜਕ ਦਿਨ ਭਰ ਭਾਰੀ ਆਵਾਜਾਈ ਵਾਲੀ ਰਹਿੰਦੀ ਹੈ। ਅਜਿਹੇ ’ਚ ਸੜਕ ਦੇ ਵਿਚਕਾਰ ਘੁੰਮ ਰਹੇ ਅਵਾਰਾ ਪਸ਼ੂ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ। ਖਾਸ ਕਰਕੇ ਦੋਪਹੀਆ ਵਾਹਨ ਚਾਲਕਾਂ ਲਈ ਇਹ ਸਥਿਤੀ ਹੋਰ ਵੀ ਖਤਰਨਾਕ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਲੋਕਾਂ ਨੇ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਸੜਕ ’ਤੇ ਘੁੰਮ ਰਹੇ ਅਵਾਰਾ ਪਸ਼ੂਆਂ ਨੂੰ ਹਟਾਉਣ ਲਈ ਤੁਰੰਤ ਕਾਰਵਾਈ ਕੀਤੀ ਜਾਵੇ, ਤਾਂ ਜੋ ਰਾਹਗੀਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।