
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਨਿਊ ਜੈ ਮਾਤਾ ਦਾਤੀ ਕਲੱਬ ਦੇ ਅਹੁਦੇਦਾਰਾਂ ਨੇ ਕੀਤੀ ਮੀਟਿੰਗ

ਦੀਪਕ ਬਾਂਸਲ, ਪੰਜਾਬੀ ਜਾਗਰਣ,
ਤਪਾ ਮੰਡੀ :ਨਿਊ ਜੈ ਮਾਤਾ ਦਾਤੀ ਕਲੱਬ ਦੇ ਅਹੁਦੇਦਾਰਾਂ ਦੀ ਇਕ ਮੀਟਿੰਗ ਕਲੱਬ ਪ੍ਰਧਾਨ ਦਵਿੰਦਰ ਕੁਮਾਰ ਟੀਟੂ ਦੀਕਸ਼ਤ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਸਮੂਹ ਕਲੱਬ ਮੈਂਬਰਾਂ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਦਾਤੀ ਮੰਦਰ ਵਿਖੇ ਮਾਂ ਭਗਵਤੀ ਜਗਰਾਤਾ ਕਰਵਾਉਣ, 5 ਲੋੜਵੰਦ ਲੜਕੀਆਂ ਦੇ ਵਿਆਹ ਕਰਨ ਤੇ ਲੋੜੀਂਦਾ ਸਾਮਾਨ ਦੇਣ ਸਬੰਧੀ ਵਿਚਾਰ ਵਟਾਂਦਰਾ ਕਰਨ ਉਪਰੰਤ ਫੈਸਲਾ ਕੀਤਾ ਕਿ ਕਲੱਬ ਵੱਲੋਂ ਇਸ ਵਾਰ 24 ਅਕਤੂਬਰ ਦਿਨ ਸ਼ਨੀਵਾਰ ਨੂੰ ਮਾਂ ਭਗਵਤੀ ਦਾ ਜਗਰਾਤਾ ਕਰਵਾਇਆ ਜਾਵੇਗਾ। ਜਾਗਰਣ ਮੌਕੇ ਪ੍ਰਸਿੱਧ ਭਜਨ ਗਾਇਕ ਦੁਰਗਾ ਰੰਗੀਲਾ ਮਾਤਾ ਦੇ ਭਜਨਾਂ ਦਾ ਗੁਣਗਾਨ ਕਰਕੇ ਸੰਗਤ ਨੂੰ ਨਿਹਾਲ ਕਰਨਗੇ। ਇਸੇ ਦਿਨ ਹੀ ਪੰਜ ਲੋੜਵੰਦ ਲੜਕੀਆਂ ਦੇ ਵਿਆਹ ਕੀਤੇ ਜਾਣਗੇ।ਕਲੱਬ ਵਲੋਂ ਸਮੂਹ ਨਗਰ ਦੇ ਸਹਿਯੋਗ ਨਾਲ ਇਹ ਕਾਰਜ ਨੇਪਰੇ ਚਾੜ੍ਹੇ ਜਾਣਗੇ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਬਲਜੀਤ ਬਾਸੀ, ਅਸ਼ਵਨੀ ਬਹਾਵਲਪੁਰੀਆ,ਬਾਬਾ ਮੋਹਨ ਦਾਸ, ਡਾ: ਜਗਦੇਵ ਸਿੰਘ ਗੋਦੀ, ਡਾ. ਗੁਰਪ੍ਰੀਤ ਸਿੰਘ ਸਿੱਧੂ, ਨੰਬਰਦਾਰ ਜੁਗਰਾਜ ਸਿੰਘ, ਕ੍ਰਿਸ਼ਨ ਪੂਜਾ ਜਵੈਲਰਜ਼, ਕਮਲ ਵਿਰਕ, ਰਾਜ ਕੁਮਾਰ ਰਾਜੂ,ਗੁਰਵਿੰਦਰ, ਮੋਨੂੰ ਮੌੜ, ਭਗਵੰਤ ਚੱਠਾ, ਵਿਸਾਖਾ ਸਿੰਘ, ਜੱਸੀ ਪੰਧੇਰ, ਪੰਮੀ ਪਰਜਾਪਤ, ਬਲਜੀਤ ਪਰਜਾਪਤ, ਰਾਜ ਸਿੰਘ, ਸੰਸਾਰੀ ਸ਼ਰਮਾ,ਮਹਿਮਾ ਚੱਠਾ, ਵਰਿੰਦਰ ਪੰਧੇਰ, ਬਿੱਕਰ ਪਰਜਾਪਤ, ਗਿਆਨ ਚੰਦ, ਜਗਦੇਵ ਸਿੰਘ, ਰਾਜੂ ਬੈਟਰੀਆਂ ਵਾਲਾ ਆਦਿ ਮੌਜੂਦ ਸਨ।