
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸੰਘੇੜਾ ਕਾਲਜ ਵਿਖੇ '' ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਲੇਖ ਮੁਕਾਬਲੇ ਕਰਵਾਏ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ ਐੱਨ ਐੱਸ ਐੱਸ ਵਿਭਾਗ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੰਸਥਾ ਪ੍ਰਧਾਨ ਭੋਲਾ ਸਿੰਘ ਵਿਰਕ ਦੀ ਰਹਿਨੁਮਾਈ ਹੇਠ ਪ੍ਰਿੰਸੀਪਲ ਡਾ. ਸਰਬਜੀਤ ਸਿੰਘ ਕੁਲਾਰ ਦੀ ਯੋਗ ਅਗਵਾਈ ’ਚ ਐੱਨਐੱਸਐੱਸ ਪ੍ਰੋਗਰਾਮ ਅਫ਼ਸਰ ਪ੍ਰੋ ਮਨਦੀਪ ਕੌਰ, ਪ੍ਰੋ. ਮਨਪ੍ਰੀਤ ਕੌਰ ਦੀ ਦੇਖਰੇਖ ਹੇਠ ਕਾਲਜ ਕੈਂਪਸ ਵਿਖੇ ਐੱਨਐੱਸਐੱਸ ਵਿਭਾਗ ਤੇ ਅੰਗਰੇਜ਼ੀ ਵਿਭਾਗ ਤੇ ਪੰਜਾਬੀ ਵਿਭਾਗ ਨੇ ਸਾਂਝੇ ਤੌਰ ’ਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵਲੰਟੀਅਰਜ਼ ਦੇ ਲੇਖ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ’ਚੋਂ ਸੁਨੇਹਾ ਕੌਰ, ਬੀਏ ਭਾਗ ਪਹਿਲਾ ਦੀ ਵਿਦਿਆਰਥਣ ਨੇ ਪਹਿਲਾ ਸਥਾਨ ਹਾਸਲ ਕੀਤਾ ਤੇ ਜੇਤੂ ਵਲੰਟੀਅਰਜ਼ ਨੂੰ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਵਲੰਟੀਅਰਜ਼ ਨੂੰ ਨਸ਼ੇ ਨਾ ਕਰਨ ਸਬੰਧੀ ਸਹੁੰ ਵੀ ਚੁਕਾਈ ਗਈ। ਸਟੇਜ ਸਕੱਤਰ ਦੀ ਭੂਮਿਕਾ ਮੈਡਮ ਮਨਪ੍ਰੀਤ ਕੌਰ ਨੇ ਨਿਭਾਈ। ਅਖੀਰ ’ਚ ਵਲੰਟੀਅਰਜ਼ ਲਈ ਰੀਫਰੈਸਮੈਂਟ ਦਾ ਪ੍ਰਬੰਧ ਸਲਾਘਾਯੋਗ ਸੀ। ਇਸ ਮੌਕੇ ਸਮੂਹ ਵਲੰਟੀਅਰਜ਼, ਪ੍ਰੋਗਰਾਮ ਅਫ਼ਸਰ ਸਹਿਬਾਨ ਤੇ ਸਮੂਹ ਟੀਚਰ ਸਹਿਬਾਨ ਜਿਨ੍ਹਾਂ ਵਿੱਚ ਮੈਡਮ ਰਜਨੀ ਗੁਪਤਾ, ਮੈਡਮ ਮਨਦੀਪ ਕੌਰ, ਮੈਡਮ ਅਮਨਦੀਪ ਕੌਰ ਮੈਡਮ ਮਨਪ੍ਰੀਤ ਕੌਰ ਤੋਂ ਇਲਾਵਾ ਸਮੂਹ ਸਟਾਫ ਨੇ ਸ਼ਮੂਲੀਅਤ ਕੀਤੀ ਨੇ ਸ਼ਮੂਲੀਅਤ ਕੀਤੀ।