- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
'ਸਵੇਤਾ ਇੰਡਸਟਰੀ' ਦੇ ਮਾਲਕ ਨੀਰਜ ਕੁਮਾਰ ਨੇ ਦੱਸਿਆ ਕਿ ਉਹ ਰਾਤ ਨੂੰ ਆਪਣੀ ਦੁਕਾਨ ਚੰਗੀ ਤਰ੍ਹਾਂ ਬੰਦ ਕਰਕੇ ਗਏ ਸਨ। ਜਦੋਂ ਸਵੇਰੇ ਆ ਕੇ ਦੇਖਿਆ ਤਾਂ ਦੁਕਾਨ ਦਾ ਸ਼ਟਰ ਟੁੱਟਿਆ ਪਿਆ ਸੀ। ਚੋਰ ਸ਼ਟਰ ਦਾ ਥੋੜ੍ਹਾ ਜਿਹਾ ਪਾਸਾ ਵਿੰਗਾ ਕਰਕੇ ਅੰਦਰ ਵੜੇ ਤੇ ਗੱਲੇ 'ਚ ਪਏ ਕਰੀਬ 20 ਹਜ਼ਾਰ ਰੁਪਏ ਹੂੰਝ ਕੇ ਲੈ ਗਏ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਇਲਾਕੇ 'ਚ ਚੋਰੀਆਂ ਦਾ ਸਿਲਸਿਲਾ ਥੰਮ੍ਹਣ ਦਾ ਨਾਂ ਨਹੀਂ ਲੈ ਰਿਹਾ ਤੇ ਚੋਰ ਬਿਨਾਂ ਕਿਸੇ ਖ਼ੌਫ਼ ਤੋਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਦਾਣਾ ਮੰਡੀ ਰੋਡ 'ਤੇ ਪਹਿਲਾਂ ਵੀ ਕਈ ਵਾਰ ਚੋਰੀਆਂ ਹੋ ਚੁੱਕੀਆਂ ਹਨ। ਹੁਣ ਲੰਘੀ ਰਾਤ ਇੱਥੇ ਇੱਕ ਸੀਮੈਂਟ ਦੀ ਦੁਕਾਨ ਦਾ ਸ਼ਟਰ ਭੰਨ ਕੇ ਚੋਰ ਗੱਲੇ 'ਚੋਂ ਨਕਦੀ ਲੈ ਕੇ ਰਫੂ-ਚੱਕਰ ਹੋ ਗਏ।
'ਸਵੇਤਾ ਇੰਡਸਟਰੀ' ਦੇ ਮਾਲਕ ਨੀਰਜ ਕੁਮਾਰ ਨੇ ਦੱਸਿਆ ਕਿ ਉਹ ਰਾਤ ਨੂੰ ਆਪਣੀ ਦੁਕਾਨ ਚੰਗੀ ਤਰ੍ਹਾਂ ਬੰਦ ਕਰਕੇ ਗਏ ਸਨ। ਜਦੋਂ ਸਵੇਰੇ ਆ ਕੇ ਦੇਖਿਆ ਤਾਂ ਦੁਕਾਨ ਦਾ ਸ਼ਟਰ ਟੁੱਟਿਆ ਪਿਆ ਸੀ। ਚੋਰ ਸ਼ਟਰ ਦਾ ਥੋੜ੍ਹਾ ਜਿਹਾ ਪਾਸਾ ਵਿੰਗਾ ਕਰਕੇ ਅੰਦਰ ਵੜੇ ਤੇ ਗੱਲੇ 'ਚ ਪਏ ਕਰੀਬ 20 ਹਜ਼ਾਰ ਰੁਪਏ ਹੂੰਝ ਕੇ ਲੈ ਗਏ। ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਨੂੰ ਇਤਲਾਹ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ।
ਮੌਕੇ 'ਤੇ ਪੁੱਜੇ ਕਾਂਗਰਸ ਦੇ ਸੀਨੀਅਰ ਆਗੂ ਲੱਕੀ ਸਿੰਘ ਨੇ ਆਖਿਆ ਕਿ ਪੰਜਾਬ ਦੇ ਹਾਲਾਤ ਦਿਨ-ਬ-ਦਿਨ ਨਿਘਾਰ ਵੱਲ ਜਾ ਰਹੇ ਹਨ। ਦਿਨ-ਦਿਹਾੜੇ ਲੁੱਟਾਂ-ਖੋਹਾਂ ਤੇ ਨਸ਼ਾ ਵਧ ਰਿਹਾ ਹੈ, ਪਰ ਸਰਕਾਰ ਤੇ ਪ੍ਰਸ਼ਾਸਨ ਨੇ ਅੱਖਾਂ ਮੀਚੀਆਂ ਹੋਈਆਂ ਹਨ। ਦੁਕਾਨ ਦੇ ਲਾਗੇ ਪਈ ਖ਼ਾਲੀ ਥਾਂ 'ਚ ਕੂੜੇ-ਕਰਕਟ ਦੇ ਢੇਰ ਲੱਗੇ ਹੋਏ ਹਨ, ਜੋ ਹੁਣ ਨਸ਼ੇੜੀਆਂ ਦਾ ਪੱਕਾ ਅੱਡਾ ਬਣ ਚੁੱਕੀ ਹੈ। ਦੁਕਾਨਦਾਰਾਂ ਨੇ ਇਸ ਬਾਰੇ ਕਈ ਵਾਰ ਅਖ਼ਬਾਰਾਂ 'ਚ ਖ਼ਬਰਾਂ ਵੀ ਲਵਾਈਆਂ ਤੇ ਪ੍ਰਸ਼ਾਸਨ ਦੇ ਧਿਆਨ 'ਚ ਵੀ ਮਾਮਲਾ ਲਿਆਂਦਾ, ਪਰ ਅਜੇ ਤੱਕ ਕਿਸੇ ਦੇ ਕੰਨ 'ਤੇ ਜੂੰ ਨਹੀਂ ਸਰਕੀ।
ਉਨ੍ਹਾਂ ਮਾਰਕੀਟ ਕਮੇਟੀ ਦੇ ਅਫ਼ਸਰਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਖ਼ਾਲੀ ਥਾਂ ਦੀ ਤੁਰੰਤ ਸਫ਼ਾਈ ਕਰਵਾਈ ਜਾਵੇ ਤੇ ਇੱਥੋਂ ਨਸ਼ੇੜੀਆਂ ਦਾ ਅੱਡਾ ਚੁਕਵਾਇਆ ਜਾਵੇ। ਇਹ ਜਗ੍ਹਾ ਨਸ਼ੇੜੀਆਂ ਦਾ ਵੱਡਾ ਗੜ੍ਹ ਬਣ ਚੁੱਕੀ ਹੈ, ਇਸ ਲਈ ਪੁਲਿਸ ਨੂੰ ਇਸ ਪਾਸੇ ਖ਼ਾਸ ਧਿਆਨ ਦੇ ਕੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।