- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਦਾਲਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਸੀਨੀਅਰ ਆਗੂ ਸਮੇਤ 3 ਦੋਸ਼ੀਆਂ ਨੂੰ 20-20 ਸਾਲ ਦੀ ਅਤੇ 3 ਹੋਰ ਦੋਸ਼ੀਆਂ 'ਚ ਇੱਕ ਨੂੰ 10 ਸਾਲ, ਇੱਕ ਨੂੰ 7 ਸਾਲ ਅਤੇ ਇੱਕ ਨੂੰ 5 ਸਾਲ ਦੀ ਸਜ਼ਾ ਦਾ ਮਾਣਯੋਗ ਅਦਾਲਤ ਨੇ ਹੁਕਮ ਸੁਣਾਇਆ ਹੈ। ਇਸ ਦੇ ਨਾਲ ਹੀ ਕੇਸ ਵਿੱਚ ਨਾਮਜ਼ਦ 3 ਪੁਲਿਸ ਅਧਿਕਾਰੀਆਂ ਨੂੰ ਅਦਾਲਤ ਨੇ ਬਾ-ਇੱਜ਼ਤ ਬਰੀ ਕਰ ਦਿੱਤਾ ਹੈ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਦੀ ਮਾਨਯੋਗ ਅਦਾਲਤ ਵੱਲੋਂ ਵੀਰਵਾਰ ਬਾਅਦ ਦੁਪਹਿਰ ਸਮੂਹਿਕ ਜਬਰ ਜਨਾਹ ਨਾਲ ਸਬੰਧਤ ਇੱਕ ਚਰਚਿਤ ਮਾਮਲੇ ਵਿੱਚ ਵੱਡਾ ਫ਼ੈਸਲਾ ਸੁਣਾਇਆ ਗਿਆ ਹੈ। ਅਦਾਲਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਸੀਨੀਅਰ ਆਗੂ ਸਮੇਤ 3 ਦੋਸ਼ੀਆਂ ਨੂੰ 20-20 ਸਾਲ ਦੀ ਅਤੇ 3 ਹੋਰ ਦੋਸ਼ੀਆਂ 'ਚ ਇੱਕ ਨੂੰ 10 ਸਾਲ, ਇੱਕ ਨੂੰ 7 ਸਾਲ ਅਤੇ ਇੱਕ ਨੂੰ 5 ਸਾਲ ਦੀ ਸਜ਼ਾ ਦਾ ਮਾਣਯੋਗ ਅਦਾਲਤ ਨੇ ਹੁਕਮ ਸੁਣਾਇਆ ਹੈ। ਇਸ ਦੇ ਨਾਲ ਹੀ ਕੇਸ ਵਿੱਚ ਨਾਮਜ਼ਦ 3 ਪੁਲਿਸ ਅਧਿਕਾਰੀਆਂ ਨੂੰ ਅਦਾਲਤ ਨੇ ਬਾ-ਇੱਜ਼ਤ ਬਰੀ ਕਰ ਦਿੱਤਾ ਹੈ ਅਤੇ ਅੱਠ ਜਣਿਆਂ ਖ਼ਿਲਾਫ਼ ਹਾਲੇ ਫੈਸਲੇ ਦੀ ਦੇਰ ਸ਼ਾਮ ਤੱਕ ਉਡੀਕ ਰੱਖੀ ਜਾ ਰਹੀ ਹੈ। ਕਿਉਂਕਿ ਇਸ ਮਾਮਲੇ 'ਚ ਕੁੱਲ 17 ਜਣਿਆਂ ਨੂੰ ਨਾਮਜ਼ਦ ਕੀਤਾ ਗਿਆ ਸੀ।
ਕੇਸ ਦੀ ਪੂਰੀ ਜਾਣਕਾਰੀ ਅਤੇ ਅਦਾਲਤੀ ਫ਼ੈਸਲਾ
ਮੁੱਦਈ ਪੱਖ ਦੇ ਵਕੀਲ ਕੁਲਵੰਤ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਮਲੇ ਦੀ ਸੁਣਵਾਈ ਵਧੀਕ ਸੈਸ਼ਨ ਜੱਜ ਬਿਕਰਮਜੀਤ ਸਿੰਘ ਦੀ ਅਦਾਲਤ ਵਿੱਚ ਹੋਈ। ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਧਰਮਿੰਦਰ ਸਿੰਘ ਘੜੀਆਂ ਵਾਲਾ ਅਤੇ ਉਸ ਦੇ ਸਾਥੀ ਮਨੋਜ ਸ਼ਰਮਾ ਉਰਫ ਕਾਲਾ ਪੁੱਤਰ ਸਤਪਾਲ ਸ਼ਰਮਾ ਬਸਤੀ ਜੋਸ਼ੀ ਜ਼ਿਲ੍ਹਾ ਪਾਣੀਪਤ ਅਤੇ ਲਾਲ ਚੰਦ ਪੁੱਤਰ ਮਹਿੰਦਰ ਸਿੰਘ ਵਾਸੀ ਨੇੜੇ ਫਰਵਾਹੀ ਚੁੰਗੀ ਬਰਨਾਲਾ ਨੂੰ ਸਮੂਹਿਕ ਜਬਰ ਜਨਾਹ ਦੇ ਦੋਸ਼ ਹੇਠ 20-20 ਸਾਲ ਦੀ ਕੈਦ ਦੀ 3 ਜਣਿਆਂ ਨੂੰ ਸਜ਼ਾ ਸੁਣਾਈ ਗਈ ਹੈ। ਇਸੇ ਮਾਮਲੇ ਨਾਲ ਸਬੰਧਤ ਲਖਵਿੰਦਰ ਸਿੰਘ ਪੁੱਤਰ ਸਰਬਜੀਤ ਸਿੰਘ ਬਾਸੀ ਬਠਿੰਡਾ ਨੂੰ 10 ਸਾਲ ਦੀ ਸਜ਼ਾ, ਕਰਮਜੀਤ ਕੌਰ ਉਰਫ ਅਮਨ ਪਤਨੀ ਰਸ਼ਵੀਰ ਸਿੰਘ ਪ੍ਰੇਮ ਨਗਰ ਬਰਨਾਲਾ ਨੂੰ ਪੰਜ ਸਾਲ, ਬਲਜੀਤ ਕੌਰ ਪਤਨੀ ਸਰਬਜੀਤ ਸਿੰਘ ਬਾਸੀ ਬਠਿੰਡਾ ਨੂੰ ਸੱਤ ਸਾਲ ਦੀ ਸਜ਼ਾ ਮਾਨਯੋਗ ਅਦਾਲਤ ਨੇ ਸੁਣਾਈ ਹੈ।
ਜਦ ਕਿ ਅਦਾਲਤ ਨੇ ਸਬੂਤਾਂ ਦੇ ਆਧਾਰ 'ਤੇ 3 ਪੁਲਿਸ ਅਧਿਕਾਰੀਆਂ ਗੁਲਾਬ ਸਿੰਘ, ਦਰਸ਼ਨ ਸਿੰਘ ਅਤੇ ਕਰਮਜੀਤ ਸਿੰਘ ਨੂੰ ਸਾਰੇ ਦੋਸ਼ਾਂ ਤੋਂ ਮੁਕਤ ਕਰਦਿਆਂ ਬਾ-ਇੱਜ਼ਤ ਬਰੀ ਕਰ ਦਿੱਤਾ ਹੈ। ਇਸ ਮਾਮਲੇ ਵਿੱਚ ਹੋਰ ਅੱਠ ਨਾਮਜ਼ਦ ਕੀਤੇ ਗਏ ਲੋਕਾਂ ਤੇ ਫੈਸਲੇ ਦੀ ਦੇਰ ਸ਼ਾਮ ਤੱਕ ਉਡੀਕ ਸੀ। ਕਿਉਂਕਿ ਇਸ ਮਾਮਲੇ ਵਿੱਚ ਕੁੱਲ 17 ਜਣਿਆਂ ਨੂੰ ਨਾਮਜ਼ਦ ਕੀਤਾ ਗਿਆ ਸੀ।