- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮਾਜ ’ਚ ਅੱਜ ਵੀ ਅਜਿਹੇ ਲੋਕ ਮੌਜੂਦ ਹਨ ਜੋ ਬਿਨਾਂ ਕਿਸੇ ਲਾਲਚ ਦੇ ਦੂਜਿਆਂ ਦੀ ਸੇਵਾ ਕਰਨ ਨੂੰ ਆਪਣਾ ਫਰਜ਼ ਸਮਝਦੇ ਹਨ। ਜਿੱਥੇ ਅੱਜ ਦੇ ਸਮੇਂ ’ਚ ਜਿੱਥੇ ਹਰ ਕੰਮ ਬਦਲੇ ਪੈਸਿਆਂ ਨਾਲ ਕੀਤਾ ਜਾਂਦਾ ਹੈ, ਉੱਥੇ ਇੱਕ ਮੋਚੀ ਸਥਾਨਕ ਐਸਡੀ ਕਾਲਜ ਫ਼ਾਟਕਾਂ ਨਜ਼ਦੀਕ ਕਰੀਬ 16 ਸਾਲਾਂ ਤੋਂ ਲੋਕਾਂ ਦੀਆਂ ਜੁੱਤੀਆਂ ਮੁਫ਼ਤ ’ਚ ਸਿਉਂ ਕੇ ਮਨੁੱਖਤਾ ਦੀ ਸੇਵਾ ਕਰ ਰਿਹਾ ਹੈ।

ਨਵਦੀਪ ਸੇਖਾ, ਪੰਜਾਬੀ ਜਾਗਰਣ, ਬਰਨਾਲਾ : ਸਮਾਜ ’ਚ ਅੱਜ ਵੀ ਅਜਿਹੇ ਲੋਕ ਮੌਜੂਦ ਹਨ ਜੋ ਬਿਨਾਂ ਕਿਸੇ ਲਾਲਚ ਦੇ ਦੂਜਿਆਂ ਦੀ ਸੇਵਾ ਕਰਨ ਨੂੰ ਆਪਣਾ ਫਰਜ਼ ਸਮਝਦੇ ਹਨ। ਜਿੱਥੇ ਅੱਜ ਦੇ ਸਮੇਂ ’ਚ ਜਿੱਥੇ ਹਰ ਕੰਮ ਬਦਲੇ ਪੈਸਿਆਂ ਨਾਲ ਕੀਤਾ ਜਾਂਦਾ ਹੈ, ਉੱਥੇ ਇੱਕ ਮੋਚੀ ਸਥਾਨਕ ਐਸਡੀ ਕਾਲਜ ਫ਼ਾਟਕਾਂ ਨਜ਼ਦੀਕ ਕਰੀਬ 16 ਸਾਲਾਂ ਤੋਂ ਲੋਕਾਂ ਦੀਆਂ ਜੁੱਤੀਆਂ ਮੁਫ਼ਤ ’ਚ ਸਿਉਂ ਕੇ ਮਨੁੱਖਤਾ ਦੀ ਸੇਵਾ ਕਰ ਰਿਹਾ ਹੈ। ਉਸ ਵੱਲੋਂ ਨਿਭਾਈ ਜਾ ਰਹੀ ਇਹ ਸੇਵਾ ਲੋਕਾਂ ਲਈ ਪ੍ਰੇਰਣਾ ਦਾ ਸਰੋਤ ਬਣੀ ਹੋਈ ਹੈ। ਮੋਚੀ ਵੱਲੋਂ ਆਪਣਾ ਰੋਜ਼ਾਨਾ ਕੰਮ ਕਰਦਿਆਂ ਲੋੜਵੰਦ ਲੋਕਾਂ ਦੀਆਂ ਜੁੱਤੀਆਂ ਦੀ ਮੁਰੰਮਤ ਤੇ ਸਿਲਾਈ ਬਿਨਾਂ ਕਿਸੇ ਪੈਸੇ ਦੇ ਕੀਤੀ ਜਾਂਦੀ ਹੈ। ਪਿਛਲੇ ਡੇਢ ਦਹਾਕੇ ਤੋਂ ਚੱਲ ਰਹੀ ਇਸ ਸੇਵਾ ਦੌਰਾਨ ਵੱਡੀ ਗਿਣਤੀ ’ਚ ਲੋਕ ਉਸ ਤੋਂ ਲਾਭ ਲੈ ਚੁੱਕੇ ਹਨ।
: ‘ਮੈਂ ਆਪਣੇ ਕੰਮਾਂ ਦਾ ਲੋਕਾਂ ਤੋਂ ਕਦੇ ਪੈਸਾ ਨਹੀਂ ਮੰਗਿਆ’’: ਮੋਚੀ
ਭਗਤ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ ਓਟ ਆਸਰਾ ਲੈਂਦਿਆਂ ਮੋਚੀ ਨੇ ਦੱਸਿਆ ਕਿ ਉਹ ਆਪਣੇ ਕੰਮ ਦੇ ਬਦਲੇ ਲੋਕਾਂ ਤੋਂ ਪੈਸੇ ਮੰਗਣ ਦੀ ਬਜਾਏ ਆਪਣੀ ਸਮਰੱਥਾ ਅਨੁਸਾਰ ਸੇਵਾ ਕਰਨਾ ਪਸੰਦ ਕਰਦਾ ਹੈ। ਉਸ ਨੇ ਕਿਹਾ, ‘‘ਮੈਂ ਆਪਣੇ ਕੰਮਾਂ ਦਾ ਲੋਕਾਂ ਤੋਂ ਕਦੇ ਪੈਸਾ ਨਹੀਂ ਮੰਗਿਆ।’’ ਉਸ ਮੁਤਾਬਕ ਕਿਸੇ ਲੋੜਵੰਦ ਦੀ ਮੱਦਦ ਕਰਨ ਨਾਲ ਮਿਲਣ ਵਾਲੀ ਖੁਸ਼ੀ ਹੀ ਉਸ ਲਈ ਸਭ ਤੋਂ ਵੱਡੀ ਕਮਾਈ ਹੈ। ਪਿਛਲੇ ਡੇਢ ਦਹਾਕੇ ਤੋਂ ਜਾਰੀ ਇਸ ਨਿਸ਼ਕਾਮ ਸੇਵਾ ਦੌਰਾਨ ਉਹ ਲੋੜਵੰਦਾਂ ਦੀਆਂ ਜੁੱਤੀਆਂ ਦੀ ਸਿਲਾਈ ਅਤੇ ਮੁਰੰਮਤ ਬਿਨਾਂ ਕਿਸੇ ਮਿਹਨਤਾਨੇ ਦੇ ਕਰਦਾ ਆ ਰਿਹਾ ਹੈ। ਉਸ ਦੀ ਇਸ ਸੇਵਾ ਨਾਲ ਕਈ ਲੋਕ ਲਾਭ ਲੈ ਚੁੱਕੇ ਹਨ। ਉਸ ਨੇ ਦੱਸਿਆ ਕਿ ਉਸ ਵਲੋਂ ਆਪਣੇ ਅੱਡੇ ਦੇ ਆਲੇ ਦੁਆਲੇ ਕਈ ਤਰ੍ਹਾਂ ਦੇ ਪੌਦੇ ਵੀ ਲਗਾਏ ਹਨ ਜੋ ਲੋਕਾਂ ਲਈ ਮੁਫ਼ਤ ’ਚ ਹਨ ਜੋ ਵੀ ਵਿਅਕਤੀ ਇਨ੍ਹਾਂ ਪੌਦਿਆਂ ਨੂੰ ਲੈਣਾ ਚਾਹੁੰਦਾ ਹੈ ਤਾਂ ਲੈ ਸਕਦਾ ਹੈ। ਮੋਚੀ ਨੇ ਦੱਸਿਆ ਕਿ ਉਸ ਨੂੰ ਲੋਕ ਆਪਣੀ ਸਰਧਾ ਅਨੁਸਾਰ ਪੈਸੇ ਦਿੰਦੇ ਹਨ ਜਿਸ ਦਾ ਉਹ ਵਰਤੋਯੋਗ ਸਮਾਨ ਲੈ ਕੇ ਲੋਕਾਂ ਦੀ ਸੇਵਕਾ ਕਰਦਾ ਹੈ। ਉਸ ਨੇ ਕਦੇ ਵੀ ਪੈਸੇ ਨਹੀਂ ਮੰਗੇ, ਲੋਕ ਆਪਣੀ ਸਰਧਾ ਨਾਲ ਮੱਦਦ ਕਰਦੇ ਹਨ, ਉਹ ਲਗਾਤਾਰ ਇਸੇ ਤਰ੍ਹਾਂ ਆਪਣੇ ਜੀਵਨ ’ਚ ਲੋਕਾਂ ਦੀ ਸੇਵਾ ਕਰਦਾ ਰਹੇਗਾ
ਕਬਾੜ ’ਚੋਂ ਜੁੱਤੀਆਂ ਖਰੀਦ ਕੇ ਕਰਦਾ ਹਾਂ ਠੀਕ, ਫਿਰ ਲੋੜਵੰਦਾਂ ਨੂੰ ਵੰਡਦਾ ਹਾਂ: ਮੋਚੀ
ਮਨੁੱਖਤਾ ਦੀ ਸੇਵਾ ਕਰਨ ਲਈ ਵੱਡੇ ਸਾਧਨਾਂ ਦੀ ਨਹੀਂ, ਸਗੋਂ ਸੱਚੀ ਨੀਅਤ ਦੀ ਲੋੜ ਹੁੰਦੀ ਹੈ। ਮੋਚੀ ਨੇ ਦੱਸਿਆ ਕਿ ਉਹ ਕਬਾੜ ’ਚੋਂ ਪੁਰਾਣੀਆਂ ਜੁੱਤੀਆਂ ਖਰੀਦ ਕੇ ਉਨ੍ਹਾਂ ਨੂੰ ਠੀਕ ਕਰਦਾ ਹੈ ਤੇ ਬਾਅਦ ’ਚ ਇਹ ਜੁੱਤੀਆਂ ਲੋੜਵੰਦ ਲੋਕਾਂ ਨੂੰ ਮੁਫ਼ਤ ਵੰਡ ਦਿੰਦਾ ਹੈ। ਉਹ ਕਬਾੜ ’ਚ ਪਈਆਂ ਵਰਤੋਂ ਯੋਗ ਜੁੱਤੀਆਂ ਨੂੰ ਇਕੱਠਾ ਕਰਕੇ ਉਨ੍ਹਾਂ ਦੀ ਸਿਲਾਈ ਤੇ ਮੁਰੰਮਤ ਕਰਦਾ ਹੈ। ਜੁੱਤੀਆਂ ਨੂੰ ਦੁਬਾਰਾ ਪਹਿਨਣ ਯੋਗ ਬਣਾਉਣ ਤੋਂ ਬਾਅਦ ਉਹ ਇਨ੍ਹਾਂ ਨੂੰ ਉਨ੍ਹਾਂ ਲੋਕਾਂ ਤੱਕ ਪਹੁੰਚਾਉਂਦਾ ਹੈ, ਜਿਨ੍ਹਾਂ ਨੂੰ ਜੁੱਤੀਆਂ ਦੀ ਅਸਲ ’ਚ ਲੋੜ ਹੁੰਦੀ ਹੈ। ਉਸ ਨੇ ਕਿਹਾ, ‘‘ਕਬਾੜ ’ਚੋਂ ਜੁੱਤੀਆਂ ਖਰੀਦ ਕਰਕੇ ਕਰਦਾ ਹਾਂ ਠੀਕ, ਫਿਰ ਲੋੜਵੰਦਾਂ ਨੂੰ ਵੰਡਦਾ ਹਾਂ।’’ ਉਸ ਮੁਤਾਬਕ ਕਿਸੇ ਲੋੜਵੰਦ ਦੇ ਚਿਹਰੇ ’ਤੇ ਆਉਣ ਵਾਲੀ ਖੁਸ਼ੀ ਹੀ ਉਸ ਲਈ ਸਭ ਤੋਂ ਵੱਡਾ ਇਨਾਮ ਹੈ। ਜ਼ਿਕਰਯੋਗ ਹੈ ਕਿ ਮੋਚੀ ਸਥਾਨਕ ਜੰਡਾ ਵਾਲ ਰੋਡ ਬਰਨਾਲਾ ਦਾ ਰਹਿਣ ਵਾਲਾ ਹੈ। ਉਸ ਦੇ ਪਿਤਾ ਦਾ ਨਾਮ ਮੇਵਾ ਸਿੰਘ ਹੈ, ਉਸ ਪਤਨੀ ਦਾ ਨਾਮ ਗੁਰਵੰਤ ਕੌਰ ਹੈ ਜੋ ਇੱਕ ਘਰੇਲੂ ਔਰਤ ਹੈ ਤੇ ਉਸ ਦੇ ਦੋ ਬੱਚੇ ਭਗਤ ਰਾਮ ਤੇ ਗਰਨੂਰ ਕੌਰ ਪੜ੍ਹਾਈ ਕਰਦੇ ਹਨ।
ਇਲਾਕਾ ਵਾਸੀਆਂ ਨੇ ਕੀਤੀ ਸ਼ਲਾਘਾ
ਇਸ ਮੌਕੇ ਗੁਰਵਿੰਦਰ ਸਿੰਘ, ਨਛੱਤਰ ਸਿੰਘ, ਹਾਕਮ ਸਿੰਘ, ਬਿੰਦਰ ਸਿੰਘ, ਵੀਨੂੰ ਆਦਿ ਨੇ ਮੋਚੀ ਵੱਲੋਂ ਪਿਛਲੇ ਡੇਢ ਦਹਾਕੇ ਤੋਂ ਜਾਰੀ ਇਸ ਸੇਵਾ ਦੀ ਇਲਾਕਾ ਵਾਸੀਆਂ ਵੱਲੋਂ ਸ਼ਲਾਘਾ ਕੀਤੀ। ਲੋਕਾਂ ਦਾ ਕਹਿਣਾ ਹੈ ਕਿ ਪੁਰਾਣੀਆਂ ਚੀਜ਼ਾਂ ਨੂੰ ਦੁਬਾਰਾ ਵਰਤੋਂ ’ਚ ਲਿਆ ਕੇ ਲੋੜਵੰਦਾਂ ਦੀ ਮਦਦ ਕਰਨਾ ਨਾ ਸਿਰਫ਼ ਮਨੁੱਖਤਾ ਦੀ ਸੇਵਾ ਹੈ, ਸਗੋਂ ਸਮਾਜ ਵਿੱਚ ਸੇਵਾ ਅਤੇ ਸਾਂਝ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਦਾ ਹੈ। ਅਜਿਹੀ ਨਿਸ਼ਕਾਮ ਸੇਵਾ ਸਮਾਜ ਲਈ ਇੱਕ ਚੰਗੀ ਮਿਸਾਲ ਹੈ। ਉਸ ਵੱਲੋਂ ਲੰਮੇ ਸਮੇਂ ਤੋਂ ਜਾਰੀ ਰੱਖੀ ਜਾ ਰਹੀ ਇਹ ਸੇਵਾ ਹੋਰਨਾਂ ਲੋਕਾਂ ਨੂੰ ਵੀ ਮਨੁੱਖਤਾ ਦੀ ਭਲਾਈ ਲਈ ਅੱਗੇ ਆਉਣ ਦਾ ਸੁਨੇਹਾ ਦਿੰਦੀ