ਚਾਰ ਧਾਮ ਯਾਤਰਾ : 32 ਸ਼ਰਧਾਲੂਆਂ ਦਾ ਜੱਥਾ ਹਰਿਦੁਆਰ ਲਈ ਰਵਾਨਾ, ਸ਼ਰਧਾਲੂਆਂ 'ਚ ਭਾਰੀ ਉਤਸ਼ਾਹ
ਸ਼ਿਵਰਾਤਰੀ ਦੇ ਤਿਉਹਾਰ 'ਤੇ ਸਾਉਣ ਦੇ ਮਹੀਨੇ ਨੂੰ ਮੁੱਖ ਰੱਖਦਿਆਂ ਸ੍ਰੀ ਮਹਾਂਦੇਵ ਕਾਂਵੜ ਸੰਘ ਦੇ 32 ਸ਼ਰਧਾਲੂਆਂ ਦਾ ਵੱਡਾ ਜਥਾ ਚਾਰ ਧਾਮ ਕਾਂਵੜ ਯਾਤਰਾ ਲਈ ਰਵਾਨਾ ਹੋਇਆ। ਯਾਤਰਾ ਰਵਾਨਾ ਹੋਣ ਤੋਂ ਪਹਿਲਾਂ ਸਮੂਹ ਸ਼ਰਧਾਲੂਆਂ ਨੇ ਪ੍ਰਾਚੀਨ ਗੋਰੀ ਸ਼ੰਕਰ ਮੰਦਰ ਵਿਖੇ ਨਤਮਸਤਕ ਹੋ ਕੇ ਭਗਵਾਨ ਸ਼ਿਵ ਦਾ ਪੂਜਨ ਕੀਤਾ ਅਤੇ ਆਰਤੀ ਕੀਤੀ ਉਪਰੰਤ ਸ਼ਹਿਰ ਦੇ ਧਾਰਮਿਕ ਅਸਥਾਨ ਬਾਬਾ ਮੱਠ ਵਿਖੇ ਮੱਥਾ ਟੇਕਿਆ ਉਪਰੰਤ ਬਮ-ਬਮ ਭੋਲੇ ਦੇ ਜੈਕਾਰਿਆਂ ਨਾਲ ਰਵਾਨਗੀ ਕੀਤੀ।
Publish Date: Tue, 28 Jul 2026 03:46 PM (IST)
Updated Date: Tue, 28 Jul 2026 03:48 PM (IST)
ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ - ਸ਼ਿਵਰਾਤਰੀ ਦੇ ਤਿਉਹਾਰ 'ਤੇ ਸਾਉਣ ਦੇ ਮਹੀਨੇ ਨੂੰ ਮੁੱਖ ਰੱਖਦਿਆਂ ਸ੍ਰੀ ਮਹਾਂਦੇਵ ਕਾਂਵੜ ਸੰਘ ਦੇ 32 ਸ਼ਰਧਾਲੂਆਂ ਦਾ ਵੱਡਾ ਜਥਾ ਚਾਰ ਧਾਮ ਕਾਂਵੜ ਯਾਤਰਾ ਲਈ ਰਵਾਨਾ ਹੋਇਆ। ਯਾਤਰਾ ਰਵਾਨਾ ਹੋਣ ਤੋਂ ਪਹਿਲਾਂ ਸਮੂਹ ਸ਼ਰਧਾਲੂਆਂ ਨੇ ਪ੍ਰਾਚੀਨ ਗੋਰੀ ਸ਼ੰਕਰ ਮੰਦਰ ਵਿਖੇ ਨਤਮਸਤਕ ਹੋ ਕੇ ਭਗਵਾਨ ਸ਼ਿਵ ਦਾ ਪੂਜਨ ਕੀਤਾ ਅਤੇ ਆਰਤੀ ਕੀਤੀ ਉਪਰੰਤ ਸ਼ਹਿਰ ਦੇ ਧਾਰਮਿਕ ਅਸਥਾਨ ਬਾਬਾ ਮੱਠ ਵਿਖੇ ਮੱਥਾ ਟੇਕਿਆ ਉਪਰੰਤ ਬਮ-ਬਮ ਭੋਲੇ ਦੇ ਜੈਕਾਰਿਆਂ ਨਾਲ ਰਵਾਨਗੀ ਕੀਤੀ।
ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਸਮੂਹ ਸ਼ਰਧਾਲੂਆਂ ਨੇ ਦੱਸਿਆ ਕਿ ਉਨ੍ਹਾਂ ਦਾ ਜੱਥਾ ਪਹਿਲਾਂ ਯਮਨੋਤੀ ਧਾਮ ਵਿਖੇ ਨਤਮਸਤਕ ਹੋਣ ਉਪਰੰਤ ਗੰਗੋਤਰੀ ਵਿਖੇ ਪਹੁੰਚੇਗਾ, ਜਿੱਥੇ ਸ਼ਰਧਾਲੂਆਂ ਵਲੋਂ ਕਾਂਵੜ ਭਰੀ ਜਾਵੇਗੀ ਤੇ ਪੈਦਲ ਕੇਦਾਰਨਾਥ ਧਾਮ ਵਿਖੇ ਪਹੁੰਚ ਕੇ ਕਾਂਵੜ ਚੜ੍ਹਾਈ ਜਾਵੇਗੀ ਤੋਂ ਬਾਅਦ ਬਦਰੀਨਾਥ ਧਾਮ ਲਈ ਰਵਾਨਾ ਹੋਣਗੇ, ਜਿੱਥੇ ਉਹ ਇਲਾਕੇ ਦੀ ਸੁੱਖ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਅਰਦਾਸ ਕਰਨਗੇ। ਇਸ ਮੌਕੇ ਸ਼ਰਧਾਲੂਆਂ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਨਰੇਸ਼ ਕੁਮਾਰ ਨੇਸ਼ੂ, ਅਨੀਸ਼ ਕੁਮਾਰ ਮੌੜ, ਰੌਬਿਨ ਗਰਗ ਰੂਬੀ,ਮੁਨੀਸ਼ ਬਹਾਵਲਪੁਰੀਆ,ਭੁਪਿੰਦਰ ਭੁੱਟੋ, ਰੋਹਿਤ ਮਿੱਤਲ,ਪ੍ਰਵੀਨ ਸ਼ਰਮਾ, ਪ੍ਰੇਮ ਕੁਮਾਰ, ਬਲਜਿੰਦਰ ਕੁਮਾਰ, ਗੋਲੂ ਆਦਿ ਵੱਡੀ ਗਿਣਤੀ 'ਚ ਸ਼ਿਵ ਭਗਤ ਮੌਜੂਦ ਸਨ।