- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੇਤੂ ਬੱਚਿਆਂ ਨੂੰ ਸਰਟੀਫਿਕੇਟ ਵੰਡੇ ਤੇ ਕੀਤਾ ਸਨਮਾਨ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸ਼ਹੀਦ ਭਗਤ ਸਿੰਘ ਕਲੱਬ ਦੀ ਰਾਉਂਡ ਗਲਾਸ ਹਾਕੀ ਅਕੈਡਮੀ ਦੇ ਬੱਚਿਆਂ ਨੂੰ ਜਿਨਾਂ ਨੇ ਸਟੇਟ ਲੈਵਲ ਹਾਕੀ ਖੇਡੀ ਅਤੇ ਤਗਮੇ ਹਾਸਿਲ ਕੀਤੇ ਉਹਨਾਂ ਨੂੰ ਸੈਨਿਕ ਵਿੰਗ ਵੱਲੋਂ ਸਨਮਾਨ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਭਾਜਪਾ ਦੇ ਸੀਨੀਅਰ ਆਗੂ ਅਤੇ ਸੈਨਿਕ ਵਿੰਗ ਦੇ ਸੂਬਾ ਆਗੂ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਦਿੰਦਿਆਂ ਦੱਸਿਆ ਕਿ ਇਹ ਅਕੈਡਮੀ ਪਿਛਲੇ 20 ਸਾਲਾਂ ਤੋਂ ਸਰਕਾਰੀ ਸਕੂਲਾਂ ਦੇ ਗਰੀਬ ਬੱਚਿਆਂ ਨੂੰ ਹਾਕੀ ਸਿੱਖਿਆ ਦੇ ਰਹੀ ਹੈ । ਜਿਸ ਨੂੰ ਲਗਾਤਾਰ ਅਕੈਡਮੀ ਦੇ ਕੋਚ ਪਿਆਰਾ ਲਾਲ ਗਾਈਡ ਕਰ ਰਹੇ ਹਨ ਅਤੇ ਬਹੁਤ ਸਾਰੇ ਬੱਚੇ ਇਸ ਅਕੈਡਮੀ ਚੋਂ ਸਿੱਖਿਆ ਪ੍ਰਾਪਤ ਕਰਕੇ ਨੈਸ਼ਨਲ ਖੇਡ ਕੇ ਸਰਕਾਰੀ ਨੌਕਰੀਆਂ ਤੇ ਤਾਇਨਾਤ ਹਨ ਕੋਚ ਪਿਆਰਾ ਲਾਲ ਨੇ ਦੱਸਿਆ ਕਿ ਅੱਜ ਮਾਡਰਨ ਹਾਕੀ ਜਿਸ ਦਾ ਮੁਕਾਬਲਾ ਕਰਨ ਲਈ ਸਾਨੂੰ ਜਿਹੜੇ ਬੱਚੇ ਤਿਆਰ ਕਰਨੇ ਪੈਣਗ। ਉਨ੍ਹਾਂ ਵਾਸਤੇ ਮਾਡਰਨ ਹਾਕੀ ਗਰਾਉਂਡ ਚਾਹੀਦੇ ਨੇ ਜਿਸ ਦੇ ਸੰਬੰਧ ’ਚ ਮੈਂ ਤੇ ਮੇਰੇ ਸਾਬਕਾ ਫੌਜੀਆਂ ਨੇ ਡਿਪਟੀ ਕਮਿਸ਼ਨ ਬਰਨਾਲਾ ਨੂੰ ਮੰਗ ਪੱਤਰ ਵੀ ਦਿੱਤਾ ਸੀ ਅਤੇ ਐਸ ਡੀ ਕਾਲਜ ਬਰਨਾਲਾ ਜਗ੍ਹਾ ਦੇਣ ਲਈ ਤਿਆਰ ਹੈ ਇਥੇ ਐਸਟੋ ਟਰਫ ਹਾਕੀ ਦਾ ਗਰਾਊਂਡ ਸਥਾਪਿਤ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇੰਟਰਨੈਸ਼ਨਲ ਲੈਵਲ ਤੇ ਜਿਹੜੇ ਬੱਚਿਆਂ ਨੇ ਪਹੁੰਚਣਾ ਹੁੰਦਾ ਉਹ ਬੱਚੇ ਇਸੇ ਗਰਾਊਂਡ ਉੱਤੇ ਟ੍ਰੇਨਿੰਗ ਲੈ ਕੇ ਜਾ ਸਕਦੇ ਹਨ ਜਿਹੜਾ ਸਾਡੇ ਕੋਲ ਮੌਜੂਦਾ ਪ੍ਰਬੰਧ ਹਨ ਇਹ ਨਾ ਕਾਫੀ ਹਨ। ਇਸ ਮੌਕੇ ਸੂਬੇਦਾਰ ਮੇਜਰ ਰਾਜ ਸਿੰਘ, ਸੂਬੇਦਾਰ ਹਰਜਿੰਦਰ ਸਿੰਘ, ਵਾਰੰਟ ਅਫਸਰ ਸ਼ਮਸ਼ੇਰ ਸਿੰਘ ਸੇਖੋ, ਸੂਬੇਦਾਰ ਬਸੰਤ ਸਿੰਘ ਤੇ ਹੋਰ ਸਾਬਕਾ ਫੌਜੀ ਤੇ ਅਕੈਡਮੀ ਦੇ ਬੱਚੇ ਹਾਜ਼ਰ ਸਨ।