- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਹੱਥਾਂ ’ਚ ਜਿੱਥੇ ਪੂਰਾ ਭਾਰਤ ਸੁਰੱਖਿਅਤ ਹੈ, ਉੱਥੇ ਹੀ ਦੇਸ਼ ਦੇ ਕਿਸਾਨ ਵੀ ਉਨ੍ਹਾਂ ਦੇ ਹੱਥਾਂ ’ਚ ਬਿਲਕੁਲ ਸੁਰੱਖਿਅਤ ਹਨ। ਜਿੱਥੇ ਪੂਰੀ ਦੁਨੀਆਂ ’ਚ ਮੋਦੀ ਇੱਕ ਹਰਮਨ ਪਿਆਰੇ ਨੇਤਾ ਵਜੋਂ ਉੱਭਰੇ ਹਨ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਹੱਥਾਂ ’ਚ ਜਿੱਥੇ ਪੂਰਾ ਭਾਰਤ ਸੁਰੱਖਿਅਤ ਹੈ, ਉੱਥੇ ਹੀ ਦੇਸ਼ ਦੇ ਕਿਸਾਨ ਵੀ ਉਨ੍ਹਾਂ ਦੇ ਹੱਥਾਂ ’ਚ ਬਿਲਕੁਲ ਸੁਰੱਖਿਅਤ ਹਨ। ਜਿੱਥੇ ਪੂਰੀ ਦੁਨੀਆਂ ’ਚ ਮੋਦੀ ਇੱਕ ਹਰਮਨ ਪਿਆਰੇ ਨੇਤਾ ਵਜੋਂ ਉੱਭਰੇ ਹਨ, ਉੱਥੇ ਹੀ ਦੇਸ਼ ਦਾ ਹਰ ਵਰਗ ਉਨ੍ਹਾਂ ਨਾਲ ਖੁਸ਼ ਹੈ। ਉਹ ਦੇਸ਼ ਦੇ ਹਰ ਵਰਗ ਪ੍ਰਤੀ ਹਮੇਸ਼ਾ ਸੁਚਾਰੂ ਢੰਗ ਨਾਲ ਸੋਚਦੇ ਹਨ ਤੇ ਹਰ ਵਰਗ ਦੀ ਭਲਾਈ ਲਈ ਸੁਚੇਤ ਰਹਿੰਦੇ ਹਨ। ਇਹ ਵਿਚਾਰ ਭਾਜਪਾ ਦੇ ਸੀਨੀਅਰ ਆਗੂ ਤੇ ਸੈਨਿਕ ਵਿੰਗ ਦੇ ਸੂਬਾ ਆਗੂ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਤਕਰੀਬਨ 9.5 ਕਰੋੜ ਕਿਸਾਨਾਂ ਦੇ ਖਾਤਿਆਂ ’ਚ ਤਕਰੀਬਨ 19 ਹਜ਼ਾਰ ਕਰੋੜ ਰੁਪਏ ਪਾ ਕੇ ਕਿਸਾਨ ਨਿਧੀ ਯੋਜਨਾ ਦੀ 24ਵੀਂ ਕਿਸ਼ਤ ਜਾਰੀ ਕਰ ਦਿੱਤੀ ਹੈ ਤੇ ਇਹ ਰਾਸ਼ੀ ਸਾਰੇ ਕਿਸਾਨਾਂ ਦੇ ਖਾਤਿਆਂ ’ਚ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਸਾਨੂੰ ਅੱਜ ਆਜ਼ਾਦ ਹੋਏ 76 ਸਾਲ ਹੋ ਗਏ ਹਨ ਪਰ ਪਹਿਲਾਂ ਕਿਸੇ ਵੀ ਪ੍ਰਧਾਨ ਮੰਤਰੀ ਨੇ ਕਿਸਾਨਾਂ ਪ੍ਰਤੀ ਇੰਨੇ ਸੁਚਾਰੂ ਢੰਗ ਨਾਲ ਨਹੀਂ ਸੋਚਿਆ। ਭਾਵੇਂ ਇਹ ਰਾਸ਼ੀ ਪੰਜਾਬ ਦੇ ਕਿਸਾਨਾਂ ਨੂੰ ਘੱਟ ਲੱਗਦੀ ਹੋਵੇ, ਪਰੰਤੂ ਦੇਸ਼ ਦੇ ਦੂਜੇ ਹਿੱਸਿਆਂ ’ਚ ਰਹਿਣ ਵਾਲੇ ਜਿਨ੍ਹਾਂ ਕਿਸਾਨਾਂ ਨੂੰ ਸਾਲਾਨਾ ਛੇ-ਛੇ ਹਜ਼ਾਰ ਰੁਪਏ ਮਿਲਦੇ ਹਨ, ਉਨ੍ਹਾਂ ਲਈ ਇਹ ਇੱਕ ਵੱਡੀ ਸੁਗਾਤ ਤੇ ਵਰਦਾਨ ਹੈ।