- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਕਾਲੀਆਂ ਨੇ ਸੰਗਰੂਰ ’ਚ ਹਰੇ ਪੈੱਨ ਸਾੜਕੇ ਕੀਤੀ ਨਾਅਰੇਬਾਜ਼ੀ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਪੰਜਾਬੀਆਂ ਨੇ ਹਰਾ ਪੈਨ ਤਾਂ ਭਗਵੰਤ ਮਾਨ ਨੂੰ ਦੇ ਦਿੱਤਾ ਪਰ ਉਹ ਪੰਜਾਬੀਆਂ ਦੇ ਹੱਕ ਵਿੱਚ ਆਪਣੀ ਸਿਆਹੀ ਦੀ ਵਰਤੋਂ ਨਾ ਕਰ ਸਕਿਆ। ਇਹ ਪ੍ਰਗਟਾਵਾ ਅਰਵਿੰਦ ਖੰਨਾ ਹਲਕਾ ਇੰਚਾਰਜ ਸੰਗਰੂਰ ਨੇ ਐਤਵਾਰ ਨੂੰ ਸਥਾਨਕ ਬੱਤੀਆਂ ਵਾਲੇ ਚੌਕ ਵਿਖੇ ਗ੍ਰੀਨ ਪੈਨ ਪ੍ਰੋਟੈਸਟ ਅਧੀਨ ਪੰਜਾਬ ਸਰਕਾਰ ਖਿਲਾਫ਼ ਪ੍ਰਦਰਸ਼ਨ ਕਰਨ ਸਮੇਂ ਕੀਤਾ। ਉਨ੍ਹਾਂ ਕਿਹਾ ਕਿ ਜਿਹੜਾ ਭਗਵੰਤ ਮਾਨ ਸੱਤਾ ਹਾਸਿਲ ਕਰਨ ਤੋਂ ਪਹਿਲਾਂ ਵਾਅਦੇ ਕਰਦਾ ਸੀ ਕਿ ਉਹ ਪੰਜਾਬੀਆਂ ਦੇ ਬਿਲ ਮੁਆਫ਼ ਕਰ ਦੇਵੇਗਾ ਕੀ ਪੰਜਾਬੀਆਂ ਦੇ ਬਿਲ ਮੁਆਫ਼ ਹੋਏ? ਉਨ੍ਹਾਂ ਕਿਹਾ ਕਿ ਸਿਹਤ ਸਹੂਲਤਾਂ ਦੇ ਨਾਂ ’ਤੇ ਕੇਵਲ ਰੰਗੇ ਹੋਏ ਹਸਪਤਾਲ ਹੀ ਮਿਲੇ ਅਤੇ ਸਿੱਖਿਆ ਦੀ ਗਾਰੰਟੀ ਨਾਲ ਵੀ ਰੰਗੇ ਹੋਏ ਸਕੂਲ, ਬੈਗ ਆਦਿ ਹੀ ਮਿਲੇ। ਉਨ੍ਹਾਂ ਕਿਹਾ ਕਿ ਰੁਜ਼ਗਾਰ ਦੀ ਗਾਰੰਟੀ ਦੇ ਵਾਅਦੇ ਕੇਵਲ ਕਾਗਜ਼ਾਂ ਜਾਂ ਹੋਰਡਿੰਗਾਂ ਵਿੱਚ ਹੀ ਦਮ ਤੋੜ ਗਏ ਅਤੇ ਰੁਜ਼ਗਾਰ ਦੇ ਨਾਂ ਤੇ ਬੇਰੁਜ਼ਗਾਰਾਂ ਨੂੰ ਡਾਂਗਾਂ ਹੀ ਨਸੀਬ ਹੋਈਆਂ।
ਉਨ੍ਹਾਂ ਕਿਹਾ ਕਿ ਜਿਹੜਾ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ 3 ਮਹੀਨਿਆਂ ਵਿੱਚ ਨਸ਼ਾ ਖ਼ਤਮ ਕਰਨ ਦੀ ਗੱਲ ਕਰਦਾ ਸੀ, ਉਹ ਅੱਜ ਤੱਕ ਵੀ ਨਸ਼ਾ ਖ਼ਤਮ ਨਹੀਂ ਕਰ ਸਕਿਆ। ਸਗੋਂ ਇਸ ਦੇ ਉਲਟ ਨਸ਼ਾ ਤਸਕਰਾਂ ਦਾ ਵਿਰੋਧ ਕਰਨ ਵਾਲੇ ਸਮਾਜ ਸੇਵੀ ਪਰਵਿੰਦਰ ਸਿੰਘ ਝੋਟਾ, ਗੁਲਜ਼ਾਰ ਸਿੰਘ ਆਦਿ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ।
ਇਸ ਮੌਕੇ ਤੇਜਿੰਦਰ ਸਿੰਘ ਸੰਘਰੇੜੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਇਕਬਾਲ ਸਿੰਘ ਪੂਨੀਆ, ਧਰਮਿੰਦਰ ਸਿੰਘ ਦੁੱਲਟ ਮੈਂਬਰ ਪੀਏਸੀ, ਹਰਵਿੰਦਰ ਸਿੰਘ ਕਾਕੜਾ, ਐਡਵੋਕੇਟ ਦਲਜੀਤ ਸਿੰਘ ਸੇਖੋ, ਹਰਬੰਸ ਗਰਚਾ, ਦੀਪਕ ਅਗਰਵਾਲ, ਗੁਰਮੀਤ ਸਿੰਘ ਕਾਕਾ, ਅਮਰਜੀਤ ਸਿੰਘ ਸੰਗਰੂਰ, ਬਲਵਿੰਦਰ ਸਿੰਘ ਮਾਝੀ, ਜਗਤਾਰ ਸਿੰਘ ਸੋਮਾ, ਬੂਟਾ ਸਿੰਘ ਬਾਲਦ ਕਲਾਂ, ਜਸਵੀਰ ਸਿੰਘ ਬਾਲਦ ਖੁਰਦ, ਬਿੰਦਰ ਸਿੰਘ ਬਟੜਿਆਣਾ, ਪ੍ਰਿੰਸੀਪਲ ਨਰੇਸ਼ ਕੁਮਾਰ, ਪਰਮਜੀਤ ਸਿੰਘ ਸੰਗਤਪੁਰਾ, ਕੁਲਵਿੰਦਰ ਸਿੰਘ ਕਿੰਦਾ ਕਲੌਦੀ, ਜਗਜੀਤ ਸਿੰਘ ਜੱਗੀ, ਗੁਰਵਿੰਦਰ ਸਿੰਘ ਭੜੋ, ਪਰਵਿੰਦਰ ਸਿੰਘ ਘਰਾਚੋਂ, ਗੁਰਨੈਬ ਸਿੰਘ ਰੋਹੀ, ਹਰਜਿੰਦਰ ਪ੍ਰਕਾਸ਼ ਸੂਬਾ ਬਾਬਾ, ਤਰਸੇਮ ਸਿੰਘ ਸਾਬਕਾ ਸਰਪੰਚ ਖੇੜੀ ਗਿੱਲਾਂ, ਲਾਲ ਸਿੰਘ ਭੜੋ, ਜੋਗੀ ਰਾਮ, ਰਫੀ ਕੁਮਾਰ, ਵਿਸ਼ਾਲ ਮੱਟੂ, ਦਵਿੰਦਰ ਹੈਪੀ, ਸੁਖਵਿੰਦਰ ਕੌਰ, ਨਰਿੰਦਰ ਸ਼ੈਲੀ ਹਾਜ਼ਰ ਸਨ।