ਆਉਂਦੇ ਦਿਨਾਂ ’ਚ ਬਲੱਡ ਬੈਂਕ ਹੋ ਜਾਵੇਗਾ ਚਾਲੂ : ਸਿਵਲ ਸਰਜਨ
ਆਉਂਦੇ ਦਿਨਾਂ ’ਚ ਬਲੱਡ ਬੈਂਕ ਹੋ ਜਾਵੇਗਾ ਚਾਲੂ: ਸਿਵਲ ਸਰਜਨ
Publish Date: Wed, 25 Feb 2026 06:17 PM (IST)
Updated Date: Wed, 25 Feb 2026 06:19 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਸਿਵਲ ਸਰਜਨ ਬਰਨਾਲਾ ਡਾ. ਹਰੀਪਾਲ ਸਿੰਘ ਨੇ ਕਿਹਾ ਕਿ ਸਿਵਲ ਹਸਪਤਾਲ ਬਰਨਾਲਾ ਦਾ ਬਲੱਡ ਬੈਂਕ 15 ਦਿਨਾਂ ਦੇ ਅੰਦਰ ਚਾਲੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਮਰੀਜ਼ਾਂ ਦੀ ਸਹੂਲਤ ਲਈ ਬਲੱਡ ਬੈਂਕ ਨੂੰ ਤੀਜੀ ਮੰਜ਼ਿਲ ਤੋਂ ਬਦਲ ਕੇ ਜ਼ਮੀਨੀ ਮੰਜ਼ਿਲ ਤੇ ਲਿਆਂਦਾ ਗਿਆ ਸੀ। ਉਨ੍ਹਾਂ ਕਿਹਾ ਕਿ ਤਬਦੀਲੀ ਲਈ ਲੁੜੀਂਦੀ ਪ੍ਰਕਿਰਿਆ ਵਿੱਚ ਕਮੀ ਰਹਿਣ ਕਾਰਨ ਬਲੱਡ ਬੈਂਕ ਲਈ ਮਨਜ਼ੂਰੀ ਮਿਲਣ ਵਿੱਚ ਦੇਰੀ ਹੋ ਗਈ ਹੈ। ਉਨ੍ਹਾਂ ਪੂਰੀ ਉਮੀਦ ਜਤਾਈ ਕਿ ਆਉਣ ਵਾਲੇ ਦੋ ਹਫ਼ਤਿਆਂ ਦੇ ਅੰਦਰ ਬਲੱਡ ਬੈਂਕ ਚਾਲੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਮਰੀਜ਼ਾਂ ਦੀ ਸਹੂਲਤ ਲਈ ਐਮਰਜੈਂਸੀ ਦੇ ਨੇੜੇ ਕਮਰਾ ਨੰਬਰ 12 ਵਿੱਚ ਬਲੱਡ ਸਟੋਰੇਜ ਯੂਨਿਟ ਬਣਾਇਆ ਗਿਆ ਹੈ, ਜਿੱਥੇ ਹਰ ਗਰੁੱਪ ਦਾ ਬਲੱਡ ਉਪਲੱਬਧ ਹੈ। ਉਨ੍ਹਾਂ ਬੀਹਲਾ ਦੀ ਸਰਕਾਰੀ ਡਿਸਪੈਂਸਰੀ ਬਾਰੇ ਕਿਹਾ ਕਿ ਇਸ ਡਿਸਪੈਂਸਰੀ ਵਿੱਚ ਡਾਕਟਰ ਦੀ ਅਸਾਮੀ ਨਹੀਂ ਹੈ ਜਿਸ ਬਾਰੇ ਇਲਾਕਾ ਵਾਸੀਆਂ ਦੀ ਮੰਗ ਦੇ ਆਧਾਰ ਤੇ ਡਾਇਰੈਕਟੋਰੇਟ ਨੂੰ ਲਿਖਿਆ ਜਾ ਚੁੱਕਿਆ ਹੈ।