
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਭਾਰਤੀ ਕਿਸਾਨ ਯੂਨੀਅਨ (ਡੱਲੇਵਾਲ) ਵੱਲੋਂ ਪੱਖੋ ਕਲਾਂ ਵਿਖੇ ਬਰਨਾਲਾ - ਮਾਨਸਾ ਸੜਕ ਤੇ ਜਾਮ ਲਗਾ ਕੇ ਧਰਨਾ ਦਿੱਤਾ ਗਿਆ ਅਤੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ । ਇਸ ਸਮੇਂ ਕਿਸਾਨ ਆਗੂਆਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰੀ ਨੌਂ ਵਿਖੇ ਬੈਂਕ ਕਰਮਚਾਰੀ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਗਏ ਭਰਾਵਾਂ ਲਈ ਬੈਂਕ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਕਿਸਾਨਾਂ ਦੇ ਚੈੱਕ ਵਾਪਸ ਕੀਤੇ ਜਾਣ ।

ਮੁਖਤਿਆਰ ਸਿੰਘ , ਪੰਜਾਬੀ ਜਾਗਰਣ ,ਪੱਖੋ ਕਲਾਂ ; ਭਾਰਤੀ ਕਿਸਾਨ ਯੂਨੀਅਨ (ਡੱਲੇਵਾਲ) ਵੱਲੋਂ ਪੱਖੋ ਕਲਾਂ ਵਿਖੇ ਬਰਨਾਲਾ - ਮਾਨਸਾ ਸੜਕ ਤੇ ਜਾਮ ਲਗਾ ਕੇ ਧਰਨਾ ਦਿੱਤਾ ਗਿਆ ਅਤੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ । ਇਸ ਸਮੇਂ ਕਿਸਾਨ ਆਗੂਆਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰੀ ਨੌਂ ਵਿਖੇ ਬੈਂਕ ਕਰਮਚਾਰੀ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਗਏ ਭਰਾਵਾਂ ਲਈ ਬੈਂਕ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਕਿਸਾਨਾਂ ਦੇ ਚੈੱਕ ਵਾਪਸ ਕੀਤੇ ਜਾਣ । ਇਸ ਤੋਂ ਇਲਾਵਾ ਖਨੌਰੀ ਬਾਰਡਰ ਤੋਂ ਕਿਸਾਨਾਂ ਦਾ ਚੋਰੀ ਹੋਇਆ ਸਮਾਨ ਵਾਪਸ ਕਰਵਾਇਆ ਜਾਵੇ ।ਇਸ ਮੌਕੇ ਤੇ ਕਿਸਾਨ ਆਗੂ ਗੁਰਪ੍ਰੀਤ ਸਿੰਘ ਗੋਪਾ , ਜਗਜੀਤ ਸਿੰਘ ਜੱਗਾ ਬਲਾਕ ਪ੍ਰਧਾਨ ਬਰਨਾਲਾ, , ਅਮਰੀਕ ਸਿੰਘ , ਅਜੈਬ ਸਿੰਘ , ਗੁਰਮੁਖ ਸਿੰਘ , ਹਾਕਮ ਸਿੰਘ ਢਿਲਵਾਂ ਜ ਸਕੱਤਰ, ਮੱਖਣ ਸਿੰਘ ਭੈਣੀ ਜੱਸਾ , ਜੱਗਾ ਸਿੰਘ ਮੌੜ , ਮਨਦੀਪ ਸਿੰਘ ਕਾਲੇਕੇ, ਮੱਖਣ ਸਿੰਘ ਭੂਰੇ ਕੁੱਬੇ ਆਦਿ ਹਾਜਰ ਸਨ ।