ਪੁਲਿਸ ਦੀ ਵੱਡੀ ਸਫਲਤਾ: 24 ਘੰਟਿਆਂ ਦੇ ਅੰਦਰ ਚੋਰਾਂ ਨੂੰ ਕੀਤਾ ਕਾਬੂ, ਇਲਾਕਾ ਨਿਵਾਸੀਆਂ ਨੇ ਕੀਤਾ ਸਨਮਾਨਿਤ
ਜਾਣਕਾਰੀ ਮੁਤਾਬਕ ਘਟਨਾ ਤੋਂ ਤੁਰੰਤ ਬਾਅਦ ਕੋਠੀ ਮਾਲਕਾਂ ਨੇ ਕਲੋਨਾਈਜ਼ਰ ਨੂੰ ਨਾਲ ਲੈ ਕੇ ਥਾਣਾ ਸਿਟੀ-2 ਵਿਖੇ ਸ਼ਿਕਾਇਤ ਦਰਜ ਕਰਵਾਈ। ਇਸ ਤੋਂ ਬਾਅਦ ਪੀੜਤ ਧਿਰ ਨੇ ਐੱਸ.ਐੱਸ.ਪੀ. ਬਰਨਾਲਾ ਤੇ ਐੱਸ.ਪੀ. (ਡੀ) ਬਰਨਾਲਾ ਨਾਲ ਮੁਲਾਕਾਤ ਕਰਕੇ ਮੁਲਜ਼ਮਾਂ ਨੂੰ ਜਲਦ ਫੜਨ ਦੀ ਗੁਹਾਰ ਲਗਾਈ। ਐੱਸ.ਐੱਸ.ਪੀ. ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਾਰਵਾਈ ਕਰਦਿਆਂ ਥਾਣਾ ਮੁਖੀ ਚਰਨਜੀਤ ਸਿੰਘ ਨੇ ਪੁਲਿਸ ਟੀਮ ਨਾਲ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਅਤੇ 24 ਘੰਟਿਆਂ ਦੇ ਅੰਦਰ ਹੀ ਦੋਵਾਂ ਚੋਰਾਂ ਨੂੰ ਨੱਪਣ ’ਚ ਸਫ਼ਲਤਾ ਹਾਸਲ ਕੀਤੀ।
Publish Date: Thu, 03 Sep 2026 02:36 PM (IST)
Updated Date: Thu, 03 Sep 2026 02:38 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ। ਬਰਨਾਲਾ ਦੀ ਇੱਕ ਪਾਸ ਕਲੋਨੀ ’ਚੋਂ ਚੋਰਾਂ ਵੱਲੋਂ ਚੋਰੀ ਕਰਨ ’ਤੇ ਪੁਲਿਸ ਨੇ 24 ਘੰਟਿਆਂ ’ਚ ਦਬੋਚਣ ’ਤੇ ਕਲੋਨੀ ਵਾਸੀਆਂ ਨੇ ਬਰਨਾਲਾ ਪੁਲਿਸ ਨੂੰ ਸਨਮਾਨਿਤ ਕੀਤਾ। ਹੋਇਆ ਇੰਝ ਕਿ ਬਰਨਾਲਾ ਦੀ ਗ੍ਰੀਨ ਐਵੀਨਿਊ ਕਾਲੋਨੀ ’ਚ ਪਿਛਲੇ ਦਿਨੀਂ ਇੱਕ ਨਵੀਂ ਬਣ ਰਹੀ ਕੋਠੀ ’ਚੋਂ ਬਿਜਲੀ ਦੀਆਂ ਤਾਰਾਂ ਚੋਰੀ ਹੋਈਆਂ ਸਨ। ਇਸ ਮਾਮਲੇ ਨੂੰ ਪੁਲਿਸ ਨੇ 24 ਘੰਟਿਆਂ ਦੇ ਅੰਦਰ-ਅੰਦਰ ਸੁਲਝਾ ਲਿਆ।
ਜਾਣਕਾਰੀ ਮੁਤਾਬਕ ਘਟਨਾ ਤੋਂ ਤੁਰੰਤ ਬਾਅਦ ਕੋਠੀ ਮਾਲਕਾਂ ਨੇ ਕਲੋਨਾਈਜ਼ਰ ਨੂੰ ਨਾਲ ਲੈ ਕੇ ਥਾਣਾ ਸਿਟੀ-2 ਵਿਖੇ ਸ਼ਿਕਾਇਤ ਦਰਜ ਕਰਵਾਈ। ਇਸ ਤੋਂ ਬਾਅਦ ਪੀੜਤ ਧਿਰ ਨੇ ਐੱਸ.ਐੱਸ.ਪੀ. ਬਰਨਾਲਾ ਤੇ ਐੱਸ.ਪੀ. (ਡੀ) ਬਰਨਾਲਾ ਨਾਲ ਮੁਲਾਕਾਤ ਕਰਕੇ ਮੁਲਜ਼ਮਾਂ ਨੂੰ ਜਲਦ ਫੜਨ ਦੀ ਗੁਹਾਰ ਲਗਾਈ। ਐੱਸ.ਐੱਸ.ਪੀ. ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਾਰਵਾਈ ਕਰਦਿਆਂ ਥਾਣਾ ਮੁਖੀ ਚਰਨਜੀਤ ਸਿੰਘ ਨੇ ਪੁਲਿਸ ਟੀਮ ਨਾਲ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਅਤੇ 24 ਘੰਟਿਆਂ ਦੇ ਅੰਦਰ ਹੀ ਦੋਵਾਂ ਚੋਰਾਂ ਨੂੰ ਨੱਪਣ ’ਚ ਸਫ਼ਲਤਾ ਹਾਸਲ ਕੀਤੀ।
ਪੁੱਛਗਿੱਛ ਦੌਰਾਨ ਫੜੇ ਗਏ ਚੋਰਾਂ ਨੇ ਕਬੂਲਿਆ ਕਿ ਉਨ੍ਹਾਂ ਨੇ ਚੋਰੀ ਕੀਤਾ ਸਮਾਨ ਇੱਕ ਕਬਾੜੀਏ ਨੂੰ ਵੇਚ ਦਿੱਤਾ ਸੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਕਬਾੜੀਏ ਕੋਲੋਂ ਚੋਰੀ ਦਾ ਮਾਲ ਬਰਾਮਦ ਕਰਕੇ ਉਸ ਨੂੰ ਵੀ ਹਿਰਾਸਤ ’ਚ ਲੈ ਲਿਆ ਹੈ।
ਪੁਲਿਸ ਦੀ ਇਸ ਕਾਰਵਾਈ ਨਾਲ ਕਾਲੋਨੀ ਵਾਸੀਆਂ ਨੇ ਸੁੱਖ ਦਾ ਸਾਹ ਲਿਆ। ਇਲਾਕਾ ਨਿਵਾਸੀਆਂ ਨੇ ਐੱਸ.ਐੱਸ.ਪੀ. ਬਰਨਾਲਾ ਮੁਹੰਮਦ ਸਰਫ਼ਰਾਜ਼ ਆਲਮ, ਐੱਸ.ਪੀ. (ਡੀ) ਸੰਜੀਵ ਗੋਇਲ ਤੇ ਐੱਸ.ਐੱਚ.ਓ. ਚਰਨਜੀਤ ਸਿੰਘ ਦਾ ਖਾਸ ਸਨਮਾਨ ਕਰਦਿਆਂ ਧੰਨਵਾਦ ਕੀਤਾ।
ਇਸ ਮੌਕੇ ਐੱਸ.ਐੱਸ.ਪੀ. ਬਰਨਾਲਾ ਨੇ ਕਿਹਾ ਕਿ ਸ਼ਹਿਰ ਦੀ ਸੁਰੱਖਿਆ ਉਨ੍ਹਾਂ ਦਾ ਮੁਢਲਾ ਫਰਜ਼ ਹੈ। ਉਸਨੂੰ ਸਨਮਾਨਿਤ ਕਰਨ ਸਮੇਂ ਕਲੋਨਾਈਜ਼ਰ ਅਸ਼ੋਕ ਕੁਮਾਰ ਗਰਗ, ਸੁਭਾਸ਼ ਰਾਜ ਗਰਗ, ਰਾਜਮਹਿੰਦਰ, ਗਿਆਨ ਚੰਦ ਉਪਲੀ ਵਾਲੇ, ਮਾਸਟਰ ਹਰਜਤਿੰਦਰ ਗੁਪਤਾ, ਪੰਡਿਤ ਰਾਕੇਸ਼ ਗੌੜ, ਸੰਜੀਵ ਮਿੱਤਲ, ਮਨੀਸ਼ ਕੁਮਾਰ, ਅਨਿਲ ਕੁਮਾਰ, ਵਿਜੇ ਕੁਮਾਰ, ਕੁਲਦੀਪ ਕੁਮਾਰ, ਰਾਹੁਲ ਕਾਂਸਲ, ਹਿਨਾਸ਼ ਕਾਂਸਲ, ਅੰਕੁਰ ਤੇ ਅੰਕੁਸ਼ ਕੁਮਾਰ ਸਮੇਤ ਭਾਰੀ ਗਿਣਤੀ ’ਚ ਪੱਤਵੰਤੇ ਹਾਜ਼ਰ ਸਨ।