ਬਰਨਾਲਾ 'ਚ ਕਾਂਗਰਸ ਨੂੰ ਵੱਡਾ ਝਟਕਾ: MP ਮੀਤ ਹੇਅਰ ਦੀ ਅਗਵਾਈ ਹੇਠ ਸਾਬਕਾ MC ਰਜਨੀਸ਼ ਆਲੂ ਅਤੇ ਸਮਾਜ ਸੇਵੀ ਮੁਨੀਸ਼ ਬਾਂਸਲ 'ਆਪ' 'ਚ ਸ਼ਾਮਲ
ਬਰਨਾਲਾ ਅੰਦਰ ਆਮ ਆਦਮੀ ਪਾਰਟੀ ਦੀਆਂ ਲੋਕ ਹਿਤੈਸ਼ੀ ਨੀਤੀਆਂ ਕਾਰਨ ਲੋਕ ਧੜਾਧੜ ਆਪ ਪਾਰਟੀ ’ਚ ਸ਼ਾਮਲ ਹੋ ਰਹੇ ਹਨ। ਜਿਸ ਤੋਂ ਸਾਫ ਜਾਹਿਰ ਹੈ ਕਿ 2027 ’ਚ ਮੁੜ ਭਗਵੰਤ ਮਾਨ ਸਰਕਾਰ ਬਨਣੀ ਤੈਅ ਹੈ। ਇਹ ਪ੍ਰਗਟਾਵਾ ਆਪ ਪਾਰਟੀ ਦੇ ਆਗੂ ਨਵਦੀਪ ਸਿੰਘ ਪ੍ਰੈਟੀ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਕੰਮਕਾਜ ਅਤੇ ਨਿਭਾਏ ਗਏ ਵਿਕਾਸ ਕਾਰਜਾਂ ਅਤੇ ਕਹਿਣੀ-ਕਰਨੀ ਦੇ ਖਰੇ ਅਤੇ ਲੋਕ ਭਲਾਈ ਕੰਮਾਕਾਰਾ ਤੋਂ ਪ੍ਰਭਾਵਿਤ ਹੋਕੇ ਕਾਂਗਰਸ ਪਾਰਟੀ ਦੇ ਸਾਬਕਾ ਕੌਂਸਲਰ ਤੇ ਮੀਤ ਪ੍ਰਧਾਨ ਰਜਨੀਸ਼ ਕੁਮਾਰ ਆਲੂ ਅਤੇ ਸਮਾਜ ਸੇਵੀ ਕੌਂਸਲਰ ਮੁਨੀਸ਼ ਕੁਮਾਰ ਬਾਂਸਲ ਮੀਤ ਹੇਅਰ ਦੀ ਅਗਵਾਈ
Publish Date: Fri, 12 Jun 2026 12:59 PM (IST)
Updated Date: Fri, 12 Jun 2026 01:00 PM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ - ਬਰਨਾਲਾ ਅੰਦਰ ਆਮ ਆਦਮੀ ਪਾਰਟੀ ਦੀਆਂ ਲੋਕ ਹਿਤੈਸ਼ੀ ਨੀਤੀਆਂ ਕਾਰਨ ਲੋਕ ਧੜਾਧੜ ਆਪ ਪਾਰਟੀ ’ਚ ਸ਼ਾਮਲ ਹੋ ਰਹੇ ਹਨ। ਜਿਸ ਤੋਂ ਸਾਫ ਜਾਹਿਰ ਹੈ ਕਿ 2027 ’ਚ ਮੁੜ ਭਗਵੰਤ ਮਾਨ ਸਰਕਾਰ ਬਨਣੀ ਤੈਅ ਹੈ। ਇਹ ਪ੍ਰਗਟਾਵਾ ਆਪ ਪਾਰਟੀ ਦੇ ਆਗੂ ਨਵਦੀਪ ਸਿੰਘ ਪ੍ਰੈਟੀ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਕੰਮਕਾਜ ਅਤੇ ਨਿਭਾਏ ਗਏ ਵਿਕਾਸ ਕਾਰਜਾਂ ਅਤੇ ਕਹਿਣੀ-ਕਰਨੀ ਦੇ ਖਰੇ ਅਤੇ ਲੋਕ ਭਲਾਈ ਕੰਮਾਕਾਰਾ ਤੋਂ ਪ੍ਰਭਾਵਿਤ ਹੋਕੇ ਕਾਂਗਰਸ ਪਾਰਟੀ ਦੇ ਸਾਬਕਾ ਕੌਂਸਲਰ ਤੇ ਮੀਤ ਪ੍ਰਧਾਨ ਰਜਨੀਸ਼ ਕੁਮਾਰ ਆਲੂ ਅਤੇ ਸਮਾਜ ਸੇਵੀ ਕੌਂਸਲਰ ਮੁਨੀਸ਼ ਕੁਮਾਰ ਬਾਂਸਲ ਮੀਤ ਹੇਅਰ ਦੀ ਅਗਵਾਈ ਹੇਠ ਪਾਰਟੀ ’ਚ ਸ਼ਾਮਲ ਹੋਣ ਨਾਲ ਸਾਡੇ ਪਾਰਟੀ ਪਰਿਵਾਰ ’ਚ ਵਾਧਾ ਹੋਇਆ ਹੈ। ਦੋਵੇਂ ਆਗੂਆਂ ਦੇ ਪਾਰਟੀ ’ਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਮਜ਼ਬੂਤੀ ਪ੍ਰਦਾਨ ਹੋਵੇਗੀ। ਉਨ੍ਹਾਂ ਆਖਿਆ ਕਿ ਦੋਵੇਂ ਆਗੂ ਬੇਦਾਗ ਧੜੱਲੇਦਾਰ ਆਗੂ ਹੋਣ ਕਾਰਨ ਸ਼ਹਿਰ ਤੇ ਪਿੰਡਾਂ ਅੰਦਰ ਬਹੁਤ ਅਸਰਰਸੂਖ ਹੋਣ ਨਾਲ ਪਾਰਟੀ ਨੂੰ ਜ਼ਮੀਨੀ ਪੱਧਰ ਤੇ ਲਾਮਵੰਦ ਕਰਨ ’ਚ ਸਹਾਈ ਸਿੱਧ ਹੋਣਗੇ।
ਇਸ ਮੌਕੇ ਅਨਿਲ ਕੁਮਾਰ ਸੇਠੀ, ਐੱਮਸੀ ਸਤਨਾਮ ਸਿੰਘ ਫ਼ਤਿਹ, ਐੱਮਸੀ ਸਾਹਿਬ ਸਿੰਘ ਸੋਢੀ, ਜਿਲਾ ਮੀਡੀਆ ਇੰਚਾਰਜ ਵਿਕਰਮ ਸਿੰਘ, ਨਿਸ਼ਾ ਸ਼ਰਮਾ ਮੈਂਬਰ ਪਲੈਨਿੰਗ ਬੋਰਡ, ਨਿਤਿਸ਼ ਗੌੜ ਐੱਮਸੀ, ਐੱਮਸੀ ਬੂਟਾ ਢਿੱਲੋਂ, ਅਵਤਾਰ ਸਿੰਘ ਤਾਰੀ, ਸਾਬਕਾ ਐੱਮਸੀ ਮਿੱਠੂ ਖ਼ਾਨ, ਐੱਮਸੀ ਬਿੱਲੂ ਖਾਨ, ਬੱਬੂ ਚੌਧਰੀ ਯੂਥ ਆਗੂ ਹਾਜ਼ਰ ਸਨ।