- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੋਮਵਾਰ ਨੂੰ ਸਥਾਨਿਕ ਨੂਰ ਚੌਕ ਨੇੜੇ ਪਿਛਲੇ ਪਹਿਰ ਇੱਕ ਬੜਾ ਭੈੜਾ ਭਾਣਾ ਵਾਪਰ ਗਿਆ। ਇੱਥੇ ਖੇਡਦੇ ਦੋ ਜਵਾਕਾਂ ਦੀ ਜੇਬ 'ਚ ਪਈ ਪੁਟਾਸ਼ ਅਚਾਨਕ ਫਟਣ ਨਾਲ ਦੋਵੇਂ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਸੋਮਵਾਰ ਨੂੰ ਸਥਾਨਿਕ ਨੂਰ ਚੌਕ ਨੇੜੇ ਪਿਛਲੇ ਪਹਿਰ ਇੱਕ ਬੜਾ ਭੈੜਾ ਭਾਣਾ ਵਾਪਰ ਗਿਆ। ਇੱਥੇ ਖੇਡਦੇ ਦੋ ਜਵਾਕਾਂ ਦੀ ਜੇਬ 'ਚ ਪਈ ਪੁਟਾਸ਼ ਅਚਾਨਕ ਫਟਣ ਨਾਲ ਦੋਵੇਂ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ।
ਪ੍ਰਾਪਤ ਕੀਤੀ ਜਾਣਕਾਰੀ ਮੁਤਾਬਕ ਜਵਾਕ ਆਪਸ 'ਚ ਖੇਡ ਰਹੇ ਸਨ ਕਿ ਇੱਕ ਜਵਾਕ ਦੀ ਜੇਬ 'ਚ ਪਾਈ ਪਟਾਕਿਆਂ ਵਾਲੀ ਪੁਟਾਸ਼ ਨੂੰ ਅਚਾਨਕ ਅੱਗ ਲੱਗ ਗਈ ਤੇ ਧਮਾਕਾ ਹੋ ਗਿਆ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਲਾਗੇ ਖੜ੍ਹੇ ਦੋਵੇਂ ਜਵਾਕ ਝੁਲਸ ਕੇ ਗੰਭੀਰ ਜ਼ਖ਼ਮੀ ਹੋ ਗਏ। ਧਮਾਕੇ ਦੀ ਆਵਾਜ਼ ਸੁਣ ਕੇ ਆਲੇ-ਦੁਆਲੇ ਦੇ ਲੋਕ ਭੱਜ ਕੇ ਮੌਕੇ ’ਤੇ ਪਹੁੰਚੇ ਤੇ ਉਨ੍ਹਾਂ ਨੇ ਤੁਰੰਤ ਦੋਹਾਂ ਝੁਲਸੇ ਜਵਾਕਾਂ ਨੂੰ ਚੁੱਕ ਕੇ ਸਰਕਾਰੀ ਹਸਪਤਾਲ ਬਰਨਾਲਾ ਦੀ ਐਮਰਜੈਂਸੀ 'ਚ ਭਰਤੀ ਕਰਵਾਇਆ।
ਹਾਦਸੇ ਦਾ ਸ਼ਿਕਾਰ ਹੋਏ ਜਵਾਕਾਂ ਦੀ ਪਛਾਣ ਕਮਲ ਉਮਰ 11 ਸਾਲ ਤੇ ਕਰਨ ਉਮਰ 9 ਸਾਲ ਵਜੋਂ ਹੋਈ ਹੈ। ਹਸਪਤਾਲ ਪਹੁੰਚਦਿਆਂ ਹੀ ਡਾਕਟਰਾਂ ਦੀ ਟੀਮ ਨੇ ਦੋਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ। ਡਾਕਟਰਾਂ ਮੁਤਾਬਕ ਇੱਕ ਜਵਾਕ ਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਬਣੀ ਹੋਈ ਸੀ, ਜਿਸ ਨੂੰ ਦੇਖਦਿਆਂ ਉਸ ਨੂੰ ਵਡੇਰੇ ਇਲਾਜ ਲਈ ਪਟਿਆਲੇ ਦੇ ਵੱਡੇ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਗਿਆ ਹੈ, ਜਦੋਂ ਕਿ ਦੂਜੇ ਜਵਾਕ ਦਾ ਇਲਾਜ ਬਰਨਾਲਾ ਦੇ ਸਿਵਲ ਹਸਪਤਾਲ 'ਚ ਹੀ ਚੱਲ ਰਿਹਾ ਹੈ।