- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਰਕੀਟ ਕਮੇਟੀ ਬਰਨਾਲਾ ਵੱਲੋਂ ਸਬਜ਼ੀ ਮੰਡੀ ’ਚ ਇੱਕ ਨਵਾਂ ਸ਼ੈੱਡ ਤਿਆਰ ਕੀਤਾ ਗਿਆ ਹੈ।ਸ਼ੈੱਡ ਹੇਠਾਂ ਫੜ੍ਹਾਂ ਦੀ ਵੰਡ ਲਈ ਪਹਿਲਾਂ 33 ਆੜ੍ਹਤੀਆਂ ਦੀ ਸੂਚੀ ਜਾਰੀ ਕੀਤੀ ਗਈ ਸੀ, ਪਰ ਹੁਣ ਇਹ ਜਗ੍ਹਾ 93 ਆੜ੍ਹਤੀਆਂ ’ਚ ਵੰਡੀ ਜਾ ਰਹੀ ਹੈ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਸਬਜ਼ੀ ਮੰਡੀ ਬਰਨਾਲਾ ਵਿਖੇ ਨਵੇਂ ਬਣੇ ਸ਼ੈੱਡ ’ਚ ਪਹਿਲਾਂ ਤੋਂ ਕੰਮ ਕਰ ਰਹੇ ਆੜ੍ਹਤੀਆਂ ਨੂੰ ਜਗ੍ਹਾ ਦੇਣ ਦੀ ਥਾਂ, ਮਾਰਕੀਟ ਕਮੇਟੀ ਵੱਲੋਂ ਆਪਣੇ ਪੱਖਪਾਤੀ ਰਵੱਈਏ ਨਾਲ ਨਵੇਂ ਲਾਇਸੈਂਸ ਬਣਾ ਕੇ ਜਗ੍ਹਾ ਅਲਾਟ ਕਰਨ ਦੇ ਵਿਰੋਧ ’ਚ ਆੜ੍ਹਤੀਆਂ ਦਾ ਪ੍ਰਦਰਸ਼ਨ ਤੇਜ਼ ਹੋ ਗਿਆ ਹੈ। ਮੰਗਲਵਾਰ ਨੂੰ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਵੀ ਆੜ੍ਹਤੀਆਂ ਦੇ ਹੱਕ ’ਚ ਡਟਦਿਆਂ ਇਸ ਪ੍ਰਦਰਸ਼ਨ ਦੀ ਹਮਾਇਤ ਕੀਤੀ।
ਮਾਰਕੀਟ ਕਮੇਟੀ ਕਰ ਰਹੀ ਹੈ ਧੱਕੇਸ਼ਾਹੀ : ਆੜ੍ਹਤੀਏ
ਸਬਜ਼ੀ ਮੰਡੀ ਨਿਊ ਆੜ੍ਹਤੀਆ ਐਸੋਸੀਏਸ਼ਨ ਦੇ ਆਗੂਆਂ ਗੌਰਵ ਕੁਮਾਰ, ਹਰਮੇਲ ਸਿੰਘ, ਗੋਰਾ ਖ਼ਾਨ ਤੇ ਪਵਨ ਕੁਮਾਰ ਨੇ ਦੱਸਿਆ ਕਿ ਮਾਰਕੀਟ ਕਮੇਟੀ ਬਰਨਾਲਾ ਵੱਲੋਂ ਸਬਜ਼ੀ ਮੰਡੀ ’ਚ ਇੱਕ ਨਵਾਂ ਸ਼ੈੱਡ ਤਿਆਰ ਕੀਤਾ ਗਿਆ ਹੈ।ਸ਼ੈੱਡ ਹੇਠਾਂ ਫੜ੍ਹਾਂ ਦੀ ਵੰਡ ਲਈ ਪਹਿਲਾਂ 33 ਆੜ੍ਹਤੀਆਂ ਦੀ ਸੂਚੀ ਜਾਰੀ ਕੀਤੀ ਗਈ ਸੀ, ਪਰ ਹੁਣ ਇਹ ਜਗ੍ਹਾ 93 ਆੜ੍ਹਤੀਆਂ ’ਚ ਵੰਡੀ ਜਾ ਰਹੀ ਹੈ।
93 ਆੜ੍ਹਤੀਆਂ ਨੂੰ ਅਲਾਟਮੈਂਟ ਹੋਣ ਨਾਲ ਹਰੇਕ ਆੜ੍ਹਤੀ ਕੋਲ ਮੇਜ਼ ਰੱਖਣ ਲਈ ਵੀ ਪੂਰੀ ਜਗ੍ਹਾ ਨਹੀਂ ਬਚੇਗੀ। ਉਹਨੂੰ ਦੋਸ਼ ਲਗਾਏ ਕਿ ਨਵੇਂ ਬਣਾਏ ਗਏ ਜ਼ਿਆਦਾਤਰ ਲਾਇਸੈਂਸਧਾਰਕ ਮੰਡੀ ’ਚ ਕੰਮ ਹੀ ਨਹੀਂ ਕਰਦੇ। ਪੁਰਾਣੇ ਆੜ੍ਹਤੀਏ ਜੋ ਸਥਾਨਕ ਕਿਸਾਨਾਂ ਦੀ ਫ਼ਸਲ ਖ਼ਰੀਦ ਕੇ ਵੇਚਦੇ ਹਨ, ਉਨ੍ਹਾਂ ਨਾਲ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ।
ਪੂਰਨ ਮੰਡੀ ਬੰਦ ਦਾ ਐਲਾਨ

ਆੜ੍ਹਤੀਆ ਐਸੋਸੀਏਸ਼ਨ ਵੱਲੋਂ ਸ਼ੁਰੂ ਕੀਤੀ ਗਈ ਹੜਤਾਲ ਨੂੰ ਹੁਣ ਸਮੁੱਚੀ ਮੰਡੀ ਦੇ ਆੜ੍ਹਤੀਆਂ, ਰੇਹੜੀ-ਫੜ੍ਹੀ ਵਾਲਿਆਂ ਤੇ ਕਿਸਾਨ ਜਥੇਬੰਦੀਆਂ ਦਾ ਪੂਰਾ ਸਮਰਥਨ ਮਿਲ ਗਿਆ ਹੈ। ਪ੍ਰਦਰਸ਼ਨਕਾਰੀਆਂ ਨੇ ਐਲਾਨ ਕੀਤਾ ਹੈ ਕਿ ਬੁੱਧਵਾਰ ਨੂੰ ਮੰਡੀ ਮੁਕੰਮਲ ਤੌਰ 'ਤੇ ਬੰਦ ਰਹੇਗੀ। ਆੜ੍ਹਤੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜਿੰਨਾ ਚਿਰ ਉਨ੍ਹਾਂ ਦੀਆਂ ਹੱਕੀ ਮੰਗਾਂ ਨੂੰ ਮੰਨਿਆ ਨਹੀਂ ਜਾਂਦਾ, ਉੱਨਾ ਚਿਰ ਸੰਘਰਸ਼ ਲਗਾਤਾਰ ਜਾਰੀ ਰਹੇਗਾ।