- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਦੀ ਸਿਆਸਤ ਵਿੱਚ ਦੋਸ਼-ਪ੍ਰਤੀਦੋਸ਼ ਦੀ ਰਾਜਨੀਤੀ ਉਸ ਵੇਲੇ ਹੋਰ ਗਰਮਾ ਗਈ, ਜਦੋਂ ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਾਂਗਰਸ ਦੇ ਸੀਨੀਅਰ ਆਗੂਆਂ ਸੁਖਪਾਲ ਸਿੰਘ ਖਹਿਰਾ ਅਤੇ ਪ੍ਰਤਾਪ ਸਿੰਘ ਬਾਜਵਾ ਵਿਰੁੱਧ ਮੋਰਚਾ ਖੋਲ੍ਹ ਦਿੱਤਾ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬ ਦੀ ਸਿਆਸਤ ਵਿੱਚ ਦੋਸ਼-ਪ੍ਰਤੀਦੋਸ਼ ਦੀ ਰਾਜਨੀਤੀ ਉਸ ਵੇਲੇ ਹੋਰ ਗਰਮਾ ਗਈ, ਜਦੋਂ ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਾਂਗਰਸ ਦੇ ਸੀਨੀਅਰ ਆਗੂਆਂ ਸੁਖਪਾਲ ਸਿੰਘ ਖਹਿਰਾ ਅਤੇ ਪ੍ਰਤਾਪ ਸਿੰਘ ਬਾਜਵਾ ਵਿਰੁੱਧ ਮੋਰਚਾ ਖੋਲ੍ਹ ਦਿੱਤਾ। ਪੰਡੋਰੀ ਨੇ ਦੋਵਾਂ ਆਗੂਆਂ ਵੱਲੋਂ ਲਗਾਏ ਨਿੱਜੀ ਦੋਸ਼ਾਂ ਦਾ ਕਰਾਰਾ ਜਵਾਬ ਦਿੰਦਿਆਂ ਉਨ੍ਹਾਂ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ।
‘ਜੇ ਪਿਓ ਦੇ ਪੁੱਤ ਹੋ ਤਾਂ ਗੱਲ ਸਾਬਤ ਕਰੋ’ : ਪੰਡੋਰੀ
ਕਾਂਗਰਸੀ ਆਗੂਆਂ ਵਲੋਂ ਲਗਾਏ ਜਾ ਰਹੇ ਬੇਬੁਨਿਆਦ ਦੋਸ਼ਾਂ ਦੇ ਇਲਜ਼ਾਮਾਂ 'ਤੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੇ ਬਰਨਾਲਾ ਫੇਰੀ ਦੌਰਾਨ ਦਾਅਵਾ ਕੀਤਾ ਸੀ ਕਿ ਮਲੇਰਕੋਟਲਾ ਰੋਡ 'ਤੇ ਪੰਡੋਰੀ ਦਾ ਇੱਕ ਹੋਟਲ ਚੱਲ ਰਿਹਾ ਹੈ। ਦੂਜੇ ਪਾਸੇ, ਸੁਖਪਾਲ ਸਿੰਘ ਖਹਿਰਾ ਨੇ ਉਨ੍ਹਾਂ ਦੇ ਪਿੰਡ ਜਾ ਕੇ ਬਿਆਨ ਦਿੱਤਾ ਸੀ ਕਿ ਵਿਧਾਇਕ ਨੇ 13 ਕਿੱਲੇ ਜ਼ਮੀਨ ਬਣਾਈ ਹੈ। ਪੰਡੋਰੀ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ’ਚ ਰੋਹ ਭਰੇ ਅੰਦਾਜ਼ ’ਚ ਕਿਹਾ ਕਿ ,‘ਜੇ ਪਿਓ ਦੇ ਪੁੱਤ ਆ ਤਾਂ ਦੋਵੇਂ ਕਾਂਗਰਸੀ ਆਗੂ ਸਬੂਤ ਦੇਣ ਮੈਂ ਅੱਜ ਹੀ ਰਾਜਨੀਤੀ ਛੱਡ ਦੇਊਂਗਾ। ਜੇਕਰ ਦੋਵੇਂ ਆਗੂ ਆਪਣੇ ਆਪ ਨੂੰ ਸੱਚੇ ਮੰਨਦੇ ਹਨ ਤਾਂ ਸਬੂਤ ਲੋਕਾਂ ਸਾਹਮਣੇ ਲਿਆਉਣ। ਜੇਕਰ ਉਹ ਦੋਸ਼ ਸਾਬਤ ਕਰ ਦਿੰਦੇ ਹਨ, ਤਾਂ ਮੈਂ ਉਸੇ ਵੇਲੇ ਰਾਜਨੀਤੀ ਤੋਂ ਸਦਾ ਲਈ ਸੰਨਿਆਸ ਲੈ ਲਵਾਂਗਾ।’
ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਆਪਣੀ ਹਰ ਜਾਇਦਾਦ, ਸੰਪਤੀ ਅਤੇ ਆਮਦਨ ਦੀ ਕਿਸੇ ਵੀ ਨਿਰਪੱਖ ਏਜੰਸੀ ਤੋਂ ਜਾਂਚ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ। ਵਿਧਾਇਕ ਨੇ ਕਿਹਾ ਕਿ ਜੇਕਰ ਵਿਰੋਧੀ ਆਗੂ ਸਬੂਤ ਨਾ ਦੇ ਸਕੇ, ਤਾਂ ਉਨ੍ਹਾਂ ਨੂੰ ਪੰਜਾਬ ਦੀ ਜਨਤਾ ਤੋਂ ਝੂਠ ਬੋਲਣ ਅਤੇ ਗੁੰਮਰਾਹ ਕਰਨ ਲਈ ਜਨਤਕ ਤੌਰ 'ਤੇ ਮਾਫ਼ੀ ਮੰਗਣੀ ਚਾਹੀਦੀ ਹੈ।
ਪੰਡੋਰੀ ਨੇ ਆਖਿਆ ਕਿ ਵਿਰੋਧੀ ਧਿਰ ਕੋਲ ਲੋਕਾਂ ਦੇ ਅਸਲ ਮੁੱਦਿਆਂ 'ਤੇ ਚਰਚਾ ਕਰਨ ਲਈ ਕੁਝ ਨਹੀਂ ਬਚਿਆ, ਜਿਸ ਕਰਕੇ ਉਹ ਨਿੱਜੀ ਅਤੇ ਬੇਬੁਨਿਆਦ ਦੋਸ਼ਾਂ ਦਾ ਸਹਾਰਾ ਲੈ ਕੇ ਸਿਆਸੀ ਰੋਟੀਆਂ ਸੇਕ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਸਮਝਦਾਰ ਲੋਕ ਹੁਣ ਸੱਚ ਅਤੇ ਝੂਠ ਦਾ ਫ਼ਰਕ ਚੰਗੀ ਤਰ੍ਹਾਂ ਜਾਣਦੇ ਹਨ।