
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਬਰਨਾਲਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਦਾ ਇੱਕ ਵਿਸ਼ਾਲ ਕਾਫ਼ਲਾ ਪੇਡਾ ਦੇ ਸਾਬਕਾ ਚੇਅਰਮੈਨ ਤੇ ਹਲਕਾ ਬਰਨਾਲਾ ਦੇ ਇੰਚਾਰਜ ਕੁਲਵੰਤ ਸਿੰਘ ਕੀਤੂ ਦੀ ਅਗਵਾਈ 'ਚ ਰਵਾਨਾ ਹੋਇਆ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਬਰਨਾਲਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਦਾ ਇੱਕ ਵਿਸ਼ਾਲ ਕਾਫ਼ਲਾ ਪੇਡਾ ਦੇ ਸਾਬਕਾ ਚੇਅਰਮੈਨ ਤੇ ਹਲਕਾ ਬਰਨਾਲਾ ਦੇ ਇੰਚਾਰਜ ਕੁਲਵੰਤ ਸਿੰਘ ਕੀਤੂ ਦੀ ਅਗਵਾਈ 'ਚ ਰਵਾਨਾ ਹੋਇਆ। ਮਰਹੂਮ ਸਾਬਕਾ ਵਿਧਾਇਕ ਮਲਕੀਤ ਸਿੰਘ ਕੀਤੂ ਦੇ ਫਰਜ਼ੰਦ ਤੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਦੀ ਅਗਵਾਈ ਹੇਠ ਕਰੀਬ 50 ਬੱਸਾਂ, 250 ਕਾਰਾਂ ਅਤੇ 3000 ਦੇ ਕਰੀਬ ਅਕਾਲੀ ਵਰਕਰਾਂ ਨੇ ਕਸਬਾ ਬਡਬਰ ਦੀ ਅਨਾਜ ਮੰਡੀ ਵਿਖੇ ਇਕੱਠੇ ਹੋ ਕੇ ਲੌਂਗੋਵਾਲ ਲਈ ਚਾਲੇ ਪਾਏ।
ਕਰੀਬ ਡੇਢ ਦਹਾਕੇ ਬਾਅਦ ਬਰਨਾਲਾ ਖੇਤਰ ਤੋਂ ਅਕਾਲੀ ਦਲ ਦੇ ਵਰਕਰਾਂ ਵਿੱਚ ਇਸ ਤਰ੍ਹਾਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ, ਜਿਸ ਨਾਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਪਾਰਟੀ ਹਾਈਕਮਾਂਡ ਵਿੱਚ ਵੀ ਖੁਸ਼ੀ ਦੀ ਲਹਿਰ ਦੌੜ ਗਈ। ਇਸ ਭਰਵੇਂ ਇਕੱਠ ਨੇ ਮਰਹੂਮ ਆਗੂ ਮਲਕੀਤ ਸਿੰਘ ਕੀਤੂ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ।
ਕੀਤੂ ਦੀ ਸਿਆਸਤ 'ਚ ਵਧੀ ਪਕੜ
ਬਡਬਰ ਦੀ ਅਨਾਜ ਮੰਡੀ ਵਿਖੇ ਹੋਇਆ ਇਹ ਇਕੱਠ ਨਾ ਸਿਰਫ਼ ਪਾਰਟੀ ਲਈ ਮਜ਼ਬੂਤੀ ਦਾ ਪ੍ਰਤੀਕ ਮੰਨਿਆ ਜਾ ਰਿਹਾ ਹੈ, ਸਗੋਂ ਇਸ ਨਾਲ ਹਲਕਾ ਬਰਨਾਲਾ ਤੋਂ ਕੁਲਵੰਤ ਸਿੰਘ ਕੀਤੂ ਦੀ ਰਾਜਨੀਤਿਕ ਦਾਅਵੇਦਾਰੀ ਵੀ ਹੋਰ ਮਜ਼ਬੂਤ ਹੋਈ ਹੈ। ਵਿਰੋਧੀ ਧਿਰਾਂ ਤੇ ਸੱਤਾਧਾਰੀ ਧਿਰ ਲਈ ਇਹ ਸਿਆਸੀ ਘਟਨਾਕ੍ਰਮ ਇੱਕ ਵੱਡਾ ਸੰਕੇਤ ਮੰਨਿਆ ਜਾ ਰਿਹਾ ਹੈ, ਜੋ ਆਉਣ ਵਾਲੇ ਦਿਨਾਂ ਵਿੱਚ ਬਰਨਾਲਾ ਖੇਤਰ ਦੀ ਰਾਜਨੀਤਿਕ ਫਿਜ਼ਾ ਬਦਲਣ ਦਾ ਸਮਰੱਥਾ ਰੱਖਦਾ ਹੈ। ਬਰਨਾਲਾ ਨਗਰ ਕੌਂਸਲ ਦੇ 50 ਵਾਰਡਾਂ ਅਤੇ ਹਲਕੇ ਦੇ ਸਮੂਹ ਪਿੰਡਾਂ ਤੋਂ ਅਕਾਲੀ ਆਗੂ, ਸਾਬਕਾ ਚੇਅਰਮੈਨ, ਸਾਬਕਾ ਸਰਪੰਚ, ਸਾਬਕਾ ਕੌਂਸਲ ਪ੍ਰਧਾਨ, ਟਕਸਾਲੀ ਜਥੇਦਾਰ, ਯੂਥ ਆਗੂ, ਮਹਿਲਾ ਵਿੰਗ ਅਤੇ ਪਾਰਟੀ ਦੇ ਹੋਰ ਅਹੁਦੇਦਾਰ ਆਪਣੇ ਨਿੱਜੀ ਵਾਹਨਾਂ ਅਤੇ ਪਾਰਟੀ ਵੱਲੋਂ ਪ੍ਰਬੰਧਿਤ ਬੱਸਾਂ ਰਾਹੀਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਸੂਬਾ ਆਗੂ ਐਡਵੋਕੇਟ ਰੁਪਿੰਦਰ ਸਿੰਘ ਸੰਧੂ, ਨਗਰ ਕੌਂਸਲ ਬਰਨਾਲਾ ਦੇ ਸਾਬਕਾ ਪ੍ਰਧਾਨ ਸੰਜੀਵ ਸ਼ੋਰੀ, ਨਗਰ ਕੌਂਸਲ ਤਪਾ ਦੇ ਸਾਬਕਾ ਪ੍ਰਧਾਨ ਤਰਲੋਚਨ ਬਾਂਸਲ, ਜਤਿੰਦਰ ਜਿੰਮੀ, ਤਜਿੰਦਰ ਸਿੰਘ, ਸੋਨੀ ਜਾਗਲ ਅਤੇ ਬੇਅੰਤ ਬਾਠ ਸਮੇਤ ਹੋਰ ਕਈ ਪ੍ਰਮੁੱਖ ਆਗੂ ਹਾਜ਼ਰ ਸਨ।