- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ ਆਲਮ ਦੇ ਹੁਕਮਾਂ 'ਤੇ ਕਾਰਵਾਈ ਕਰਦਿਆਂ ਬਰਨਾਲਾ ਪੁਲਿਸ ਨੇ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ 'ਚ 6 ਵੱਖ-ਵੱਖ ਮਾਮਲੇ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। "ਪੰਜਾਬੀ ਜਾਗਰਣ" ਨਾਲ ਗੱਲਬਾਤ ਕਰਦਿਆਂ ਐਸਐਸਪੀ ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਨੇ ਦੱਸਿਆ ਕਿ ਉਹ ਜ਼ਿਲ੍ਹੇ 'ਚ ਜਿੱਥੇ ਚੋਰਾਂ ਨਸ਼ਾ ਤਸਕਰਾਂ ਅਤੇ ਗਲਤ ਅਨਸਰਾਂ ਨੂੰ ਫੜ ਕੇ ਜਿਲੇ ਨੂੰ ਕਰਾਇ ਮੁਕਤ ਕਰਨਾ ਚਾਹੁੰਦੇ ਹਨ ਉੱਥੇ ਹੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਜਾਲੀ ਚੀਜ਼ਾਂ ਵੇਚਣ ਵਾਲਿਆਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।

-- 4 ਮਹਿਲਾ ਨਸ਼ਾ ਤਸਕਰ, 4 ਨਸ਼ੇੜੀ, 2 ਚੋਰ, 2 ਕੁੱਟਮਾਰ, 1 ਨਕਲੀ ਪਨੀਰ ਵੇਚਣ ਵਾਲੇ 'ਤੇ ਕਾਰਵਾਈ : ਐੱਸਐੱਸਪੀ
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ ਆਲਮ ਦੇ ਹੁਕਮਾਂ 'ਤੇ ਕਾਰਵਾਈ ਕਰਦਿਆਂ ਬਰਨਾਲਾ ਪੁਲਿਸ ਨੇ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ 'ਚ 6 ਵੱਖ-ਵੱਖ ਮਾਮਲੇ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। "ਪੰਜਾਬੀ ਜਾਗਰਣ" ਨਾਲ ਗੱਲਬਾਤ ਕਰਦਿਆਂ ਐਸਐਸਪੀ ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਨੇ ਦੱਸਿਆ ਕਿ ਉਹ ਜ਼ਿਲ੍ਹੇ 'ਚ ਜਿੱਥੇ ਚੋਰਾਂ ਨਸ਼ਾ ਤਸਕਰਾਂ ਅਤੇ ਗਲਤ ਅਨਸਰਾਂ ਨੂੰ ਫੜ ਕੇ ਜਿਲੇ ਨੂੰ ਕਰਾਇ ਮੁਕਤ ਕਰਨਾ ਚਾਹੁੰਦੇ ਹਨ ਉੱਥੇ ਹੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਜਾਅਲੀ ਚੀਜ਼ਾਂ ਵੇਚਣ ਵਾਲਿਆਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਉਨਾਂ ਖਿਲਾਫ ਵੀ ਕਾਨੂੰਨੀ ਕਾਰਵਾਈ ਕਾਨੂੰਨੀ ਘੇਰੇ ਰਾਹੀਂ ਵਿੱਢ ਦਿੱਤੀ ਹੈ।
ਮਰੇ ਦਾ ਮੋਬਾਈਲ ਚੋਰੀ ਕਰਨ ਵਾਲੇ ਫੜੇ
ਥਾਣਾ ਸਿਟੀ ਬਰਨਾਲਾ ਦੀ ਪੁਲਿਸ ਨੇ ਇੱਕ ਮ੍ਰਿਤਕ ਵਿਅਕਤੀ ਦਾ ਮੋਬਾਈਲ ਚੋਰੀ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਸੁਖਪਾਲ ਸਿੰਘ ਵਾਸੀ ਪਲਾਸੌਰ ਨੇ ਦੱਸਿਆ ਕਿ ਉਸ ਦੇ ਰਿਸ਼ਤੇਦਾਰ ਹਰਦੀਪ ਸਿੰਘ ਦੀ ਧਨੌਲਾ ਰੋਡ 'ਤੇ ਆਵਾਰਾ ਪਸ਼ੂ ਨਾਲ ਟੱਕਰ ਹੋਣ ਕਰਕੇ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਸ ਦਾ ਫ਼ੋਨ ਚੋਰੀ ਹੋ ਗਿਆ ਸੀ। ਪੁਲਿਸ ਨੇ ਜਾਂਚ ਦੌਰਾਨ ਸੁਖਪ੍ਰੀਤ ਸਿੰਘ ਸੇਖਾ ਰੋਡ, ਬਰਨਾਲਾ ਤੇ ਪਵਨਦੀਪ ਸਿੰਘ ਬਕਰੰਦੀ, ਬਠਿੰਡਾ ਕੋਲੋਂ ਫ਼ੋਨ ਬਰਾਮਦ ਕਰਕੇ ਮਾਮਲਾ ਦਰਜ ਕਰ ਲਿਆ ਹੈ।
600 ਕਿੱਲੋ ਨਕਲੀ ਪਨੀਰ ਫੜਿਆ
ਥਾਣਾ ਸਿਟੀ-2 ਬਰਨਾਲਾ ਦੀ ਪੁਲਿਸ ਨੇ ਸੰਗਰੂਰ-ਬਰਨਾਲਾ ਰੋਡ 'ਤੇ ਸ਼ੱਕ ਦੇ ਆਧਾਰ 'ਤੇ ਇੱਕ ਮਹਿੰਦਰਾ ਪਿੱਕ-ਅੱਪ ਗੱਡੀ ਰੋਕ ਕੇ 600 ਕਿੱਲੋ ਨਕਲੀ ਪਨੀਰ ਬਰਾਮਦ ਕੀਤਾ ਹੈ। ਸਹਾਇਕ ਥਾਣੇਦਾਰ ਗੁਰਤੇਜ ਸਿੰਘ ਮੁਤਾਬਕ ਗੱਡੀ ਚਾਲਕ ਗੁਰਵਿੰਦਰ ਸਿੰਘ ਉਰਫ਼ ਗੁਰੀ ਵਾਸੀ ਬਖੋਰਾ, ਸੰਗਰੂਰ ਨੂੰ ਮੌਕੇ 'ਤੇ ਕਾਬੂ ਕੀਤਾ ਗਿਆ।
--ਘਰ 'ਚ ਵੜ ਕੇ ਕੁੱਟਮਾਰ ਕਰਨ 'ਤੇ ਮਾਮਲਾ ਦਰਜ
ਥਾਣਾ ਭਦੌੜ ਦੀ ਪੁਲਿਸ ਨੇ ਕੁੱਟਮਾਰ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਸੁੰਦਰ ਕੌਰ ਵਾਸੀ ਛੰਨਾ ਗੁਲਾਬ ਸਿੰਘ ਵਾਲਾ ਨੇ ਦੱਸਿਆ ਕਿ ਗੁਆਂਢੀ ਸਿਕੰਦਰ ਸਿੰਘ ਤੇ ਬਿੰਦਰ ਸਿੰਘ ਨੇ ਘਰ 'ਚ ਵੜ ਕੇ ਗਾਲੀ-ਗਲੋਚ ਕੀਤੀ। ਸਿਕੰਦਰ ਨੇ ਡਾਂਗ ਮਾਰ ਕੇ ਉਸ ਦੀ ਸੱਜੀ ਬਾਂਹ ਤੋੜ ਦਿੱਤੀ। ਪੁਲਿਸ ਨੇ ਬਿਆਨਾਂ ਦੇ ਆਧਾਰ 'ਤੇ ਪਰਚਾ ਦਰਜ ਕਰ ਲਿਆ ਹੈ।
--50 ਗ੍ਰਾਮ ਹੈਰੋਇਨ ਸਮੇਤ ਦੋ ਔਰਤਾਂ ਗ੍ਰਿਫ਼ਤਾਰ
ਥਾਣਾ ਸਿਟੀ-2 ਦੇ ਸਹਾਇਕ ਥਾਣੇਦਾਰ ਸੁਖਚੈਨ ਸਿੰਘ ਨੇ ਦੱਸਿਆ ਕਿ ਮਾਨਸਾ ਰੋਡ ਮੋਗਾ ਬਾਈਪਾਸ ਪੁਲ ਹੇਠਾਂ ਗਸ਼ਤ ਦੌਰਾਨ ਸੁਨੀਤਾ ਤੇ ਮਮਤਾ ਵਾਸੀ ਬਰਨਾਲਾ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਗਿਆ, ਜਿਨ੍ਹਾਂ ਕੋਲੋਂ 50 ਗ੍ਰਾਮ ਹੈਰੋਇਨ ਬਰਾਮਦ ਹੋਈ।
--42 ਨਸ਼ੀਲੀਆਂ ਗੋਲੀਆਂ ਬਰਾਮਦ
ਥਾਣਾ ਸਿਟੀ-2 ਦੀ ਪੁਲਿਸ ਨੇ ਗਸ਼ਤ ਦੌਰਾਨ ਰੋਜ਼ੀ ਤੇ ਬੰਤੀ ਕੌਰ ਵਾਸੀ ਬਰਨਾਲਾ ਕੋਲੋਂ 42 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਮਾਮਲਾ ਦਰਜ ਕੀਤਾ ਹੈ।
--ਡੋਪ ਟੈਸਟ ਪਾਜ਼ੇਟਿਵ ਆਉਣ 'ਤੇ 4 ਜਣਿਆਂ 'ਤੇ ਕੇਸ
ਥਾਣਾ ਧਨੌਲਾ ਦੀ ਪੁਲਿਸ ਨੇ ਬਾਈਪਾਸ ਪੁਲ ਕੋਲ ਨਸ਼ੇ ਦੀ ਹਾਲਤ 'ਚ ਘੁੰਮ ਰਹੇ ਸ਼ੱਕੀ ਵਿਅਕਤੀਆਂ ਲਖਵਿੰਦਰ ਸਿੰਘ, ਗੁਰਦੀਪ ਸਿੰਘ ਕੋਟਦੁੰਨਾ, ਗੌਰਵ ਕੁਮਾਰ ਅਤਰਗੜ੍ਹ ਤੇ ਨਰੰਗ ਸਿੰਘ ਬਡਬਰ ਨੂੰ ਕਾਬੂ ਕੀਤਾ। ਡੋਪ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਚਾਰੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।