ਬਰਨਾਲਾ ਦੇ ਪਾਰਸ ਕੁਮਾਰ ਨੇ ਮਾਰੀ ਬਾਜ਼ੀ, ਜਿੱਤਿਆ ਸੋਨ ਤਮਗਾ ਤੇ ਨੈਸ਼ਨਲ ਲਈ ਹੋਈ ਚੋਣ
37ਵੀਂ ਖੇਤਰੀ ਖੇਡਕੂਦ ਪ੍ਰਤੀਯੋਗਿਤਾ 'ਚ ਬਰਨਾਲਾ ਦੇ ਖਿਡਾਰੀਆਂ ਨੇ ਟੇਬਲ ਟੈਨਿਸ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਅੰਡਰ-19 ਲੜਕਿਆਂ ਦੇ ਟੇਬਲ ਟੈਨਿਸ ਮੁਕਾਬਲੇ 'ਚ 12ਵੀਂ ਜਮਾਤ ਦੇ ਵਿਦਿਆਰਥੀ ਪਾਰਸ ਕੁਮਾਰ ਨੇ ਪਹਿਲਾ ਸਥਾਨ ਹਾਸਲ ਕਰਦਿਆਂ ਸੋਨ ਤਮਗਾ ਆਪਣੇ ਨਾਮ ਕੀਤਾ। ਇਸ ਪ੍ਰਾਪਤੀ ਤੋਂ ਬਾਅਦ ਹੁਣ ਪਾਰਸ ਲਖਨਊ ਵਿਖੇ ਹੋਣ ਵਾਲੀਆਂ ਨੈਸ਼ਨਲ ਪੱਧਰ ਦੀਆਂ ਖੇਡਾਂ 'ਚ ਹਿੱਸਾ ਲਵੇਗਾ।
Publish Date: Tue, 25 Aug 2026 08:36 AM (IST)
Updated Date: Tue, 25 Aug 2026 08:37 AM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ - 37ਵੀਂ ਖੇਤਰੀ ਖੇਡਕੂਦ ਪ੍ਰਤੀਯੋਗਿਤਾ 'ਚ ਬਰਨਾਲਾ ਦੇ ਖਿਡਾਰੀਆਂ ਨੇ ਟੇਬਲ ਟੈਨਿਸ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਅੰਡਰ-19 ਲੜਕਿਆਂ ਦੇ ਟੇਬਲ ਟੈਨਿਸ ਮੁਕਾਬਲੇ 'ਚ 12ਵੀਂ ਜਮਾਤ ਦੇ ਵਿਦਿਆਰਥੀ ਪਾਰਸ ਕੁਮਾਰ ਨੇ ਪਹਿਲਾ ਸਥਾਨ ਹਾਸਲ ਕਰਦਿਆਂ ਸੋਨ ਤਮਗਾ ਆਪਣੇ ਨਾਮ ਕੀਤਾ। ਇਸ ਪ੍ਰਾਪਤੀ ਤੋਂ ਬਾਅਦ ਹੁਣ ਪਾਰਸ ਲਖਨਊ ਵਿਖੇ ਹੋਣ ਵਾਲੀਆਂ ਨੈਸ਼ਨਲ ਪੱਧਰ ਦੀਆਂ ਖੇਡਾਂ 'ਚ ਹਿੱਸਾ ਲਵੇਗਾ।
ਇਸ ਪ੍ਰਤੀਯੋਗਿਤਾ 'ਚ ਅੰਡਰ-19 ਟੀਮ 'ਚ ਪਾਰਸ ਕੁਮਾਰ, ਕਰਨਦੀਪ ਸਿੰਘ, ਨਿਰੰਜਨ ਕੁਮਾਰ ਆਦਿ ਨੇ ਚੰਗਾ ਪ੍ਰਦਰਸ਼ਨ ਕੀਤਾ। ਗੌਰ ਹੋਵੇ ਕਿ ਪਾਰਸ ਕੁਮਾਰ ਪਹਿਲਾਂ ਵੀ ਰਾਸ਼ਟਰੀ ਤੇ ਜ਼ਿਲ੍ਹਾ ਪੱਧਰ 'ਤੇ ਆਪਣੀ ਖੇਡ ਦਾ ਲੋਹਾ ਮਨਵਾ ਚੁੱਕਾ ਹੈ। ਉਹ ਰਾਸ਼ਟਰੀ ਪੱਧਰ 'ਤੇ ਭਾਗਲਪੁਰ (ਬਿਹਾਰ) ਵਿਖੇ 36ਵੀਂ ਅਖਿਲ ਭਾਰਤੀ ਅੰਡਰ-17 ਰਾਸ਼ਟਰੀ ਖੇਡਾਂ 'ਚ ਪੰਜਾਬ ਟੀਮ ਵੱਲੋਂ ਖੇਡਦਿਆਂ ਰਜਤ (ਸਿਲਵਰ) ਤਮਗਾ ਜਿੱਤਿਆ। 69ਵੀਂ ਜ਼ਿਲ੍ਹਾ ਪੱਧਰੀ ਸਕੂਲੀ ਖੇਡਾਂ 'ਚ ਪਹਿਲਾ ਸਥਾਨ (ਸੋਨ ਤਮਗਾ), 2022 'ਚ ਪਹਿਲਾ ਸਥਾਨ, 2023 ਦੀ ਇੰਟਰ-ਡਿਸਟ੍ਰਿਕਟ ਚੈਂਪੀਅਨਸ਼ਿਪ 'ਚ ਦੂਜਾ ਤੇ 'ਖੇਡਾਂ ਵਤਨ ਪੰਜਾਬ ਦੀਆਂ' 'ਚ ਤੀਜਾ ਸਥਾਨ ਹਾਸਲ ਕੀਤਾ।