
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮਨਿਸਟੀਰੀਅਲ ਕਾਮਿਆਂ ਦੀ ਹੜਤਾਲ ਕਾਰਨ ਰੁਕੇ ਜਰੂਰੀ ਕੰਮ ਸਰਕਾਰ ਦੀ ਅਣਦੇਖੀ ਕਰਕੇ ਮਨਿਸਟੀਰੀਅਲ ਕਾਮਿਆਂ ਨੇ ਮੁੜ ਤੇਜ਼ ਕੀਤਾ ਸੰਘਰਸ਼ ਦੋ ਰੋਜਾ ਹੜਤਾਲ ਦੇ ਪਹਿਲੇ ਦਿਨ ਦਫਤਰਾਂ ’ਚ ਸਰਕਾਰੀ ਕੰਮ ਮੁਕੰਮਲ ਠੱਪ ਰਿਹਾ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਮਨਿਸਟੀਰੀਅਲ ਕਾਮਿਆਂ ਦੀ ਹੜਤਾਲ ਕਾਰਨ ਰੁਕੇ ਜਰੂਰੀ ਕੰਮ ਸਰਕਾਰ ਦੀ ਅਣਦੇਖੀ ਕਰਕੇ ਮਨਿਸਟੀਰੀਅਲ ਕਾਮਿਆਂ ਨੇ ਮੁੜ ਤੇਜ਼ ਕੀਤਾ ਸੰਘਰਸ਼ ਦੋ ਰੋਜਾ ਹੜਤਾਲ ਦੇ ਪਹਿਲੇ ਦਿਨ ਦਫਤਰਾਂ ’ਚ ਸਰਕਾਰੀ ਕੰਮ ਮੁਕੰਮਲ ਠੱਪ ਰਿਹਾ। ਸੂਬਾ ਆਗੂ ਤਰਸੇਮ ਭੱਠਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਰਕਾਰ ਨੇ 27 ਅਗਸਤ ਦੀ ਮੀਟਿੰਗ ਦਿੱਤੀ ਹੋਈ ਹੈ ਜਦਕਿ ਨਾਲ ਦੀ ਨਾਲ ਮਾਣਯੋਗ ਹਾਈਕੋਰਟ ਵਿੱਚੋਂ ਫੈਸਲਾ ਹੋ ਜਾਣ ਦੇ ਬਾਵਜੂਦ ਡੀ ਏ ਰਿਲੀਜ਼ ਨਹੀਂ ਕੀਤਾ ਜਾ ਰਿਹਾ। ਇਹ ਪਹਿਲੀ ਸਰਕਾਰ ਹੈ ਜਿਹੜੀ ਆਪਣੇ ਹੀ ਮੁਲਾਜਮਾਂ ਦੇ ਖਿਲਾਫ ਪਟੀਸ਼ਨਾਂ ਦਾਇਰ ਕਰ ਰਹੀ ਹੈ। ਜਿਲ੍ਹਾ ਬਰਨਾਲਾ ਦੀ ਮੁੱਖ ਲੀਡਰਸ਼ਿਪ ਨੇ ਅੱਜ ਸਾਰੇ ਦਫਤਰਾਂ ਦਾ ਦੌਰਾ ਕੀਤਾ ਅਤੇ ਦਫਤਰੀ ਕੰਮ ਮੁਕੰਮਲ ਤੌਰ ਤੇ ਠੱਪ ਕਰਕੇ ਰੱਖ ਦਿੱਤਾ। ਉਨ੍ਹਾਂ ਕਿਹਾ ਕਿ 18 ਅਗਸਤ ਨੂੰ ਵੱਖ ਵੱਖ ਮਹਿਕਮਿਆਂ ਦੇ ਮੁਲਾਜ਼ਮਾਂ ਦੇ ਨਾਲ ਮੁੱਖ ਮੰਤਰੀ ਦੀ ਅਰਥੀ ਫੂਕ ਕੇ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਰਵਿੰਦਰ ਸ਼ਰਮਾ, ਨਿਰਮਲਜੀਤ ਸਿੰਘ ਚਾਨੇ, ਤਰਸੇਮ ਕੁਮਾਰ, ਜਸਵੀਰ ਸਿੰਘ, ਸੁਖਜੀਤ ਸੰਧੂ, ਅਵਤਾਰ ਸਿੰਘ ਬਾਹੀਆ ਅਤੇ ਹੋਰ ਜਿਲ੍ਹਾ ਆਗੂ ਹਾਜਰ ਸਨ।