- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਮੌਕੇ ਤੇ ਸੰਬੋਧਨ ਕਰਦਿਆਂ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਕਿਹਾ ਕਿ ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਨੌਜਵਾਨਾਂ ਲਈ ਇੱਕ ਸੁਯੋਗ ਉਪਰਾਲਾ ਵਿੱਢਿਆ ਗਿਆ ਹੈ ਤਾਂ ਜੋ ਨੌਜਵਾਨਾਂ ਨੂੰ ਸਹੀ ਸੇਧ ਦੇ ਕੇ ਖੇਡਾਂ ਵੱਲ ਨੂੰ ਤੋਰਿਆ ਜਾਵੇ ।

ਮੁਖਤਿਆਰ ਸਿੰਘ, ਪੰਜਾਬੀ ਜਾਗਰਣ, ਪੱਖੋ ਕਲਾਂ ; ਖੇਡਾਂ ਵਤਨ ਪੰਜਾਬ ਦੀਆਂ , ਸ਼ੀਜਨ -4 ਦੀ ਮਸ਼ਾਲ ਅੱਜ ਮਾਨਸਾ ਜਿਲ੍ਹੇ ਤੋਂ ਬਰਨਾਲਾ ਜਿਲ੍ਹੇ ਵਿਚ ਦਾਖਲ ਹੋਣ ਸਮੇਂ ਪਿੰਡ ਪੱਖੋ ਕਲਾਂ ਵਿਖੇ ਭਰਵਾਂ ਸਵਾਗਤ ਕੀਤਾ ਗਿਆ । ਬੱਸ ਸਟੈਂਡ ਪੱਖੋ ਕਲਾਂ ਵਿਖੇ ਐਸ.ਡੀ.ਐਮ. ਤਪਾ ਅਯੂਸ ਗੋਇਲ , ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ , ਹਲਕਾ ਬਰਨਾਲਾ ਦੇ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ ਨੇ ਮਸ਼ਾਲ ਨੂੰ ਰਿਸੀਵ ਕੀਤਾ ਅਤੇ ਉੱਥੋਂ ਬੈਂਡ ਵਾਜਿਆਂ ਨਾਲ ਉਸ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਰੱਖੇ ਇੱਕ ਸਮਾਗਮ ਵਿੱਚ ਲਿਜਾਇਆ ਗਿਆ ।
ਇਸ ਮੌਕੇ ਤੇ ਸੰਬੋਧਨ ਕਰਦਿਆਂ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਕਿਹਾ ਕਿ ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਨੌਜਵਾਨਾਂ ਲਈ ਇੱਕ ਸੁਯੋਗ ਉਪਰਾਲਾ ਵਿੱਢਿਆ ਗਿਆ ਹੈ ਤਾਂ ਜੋ ਨੌਜਵਾਨਾਂ ਨੂੰ ਸਹੀ ਸੇਧ ਦੇ ਕੇ ਖੇਡਾਂ ਵੱਲ ਨੂੰ ਤੋਰਿਆ ਜਾਵੇ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡ ਪਿੰਡ ਖੇਡ ਸਟੇਡੀਅਮ ਅਤੇ ਜਿੰਮ ਵੀ ਬਣਾਏ ਜਾ ਰਹੇ ਹਨ । ਹਰਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਇਨ੍ਹਾਂ ਖੇਡਾਂ ਵਿੱਚ ਉਮਰ ਦੀ ਕੋਈ ਬੰਦਿਸ਼ ਨਹੀਂ ਅਤੇ ਨਾ ਹੀ ਕਿਸੇ ਸੰਸਥਾ ਨਾਲ ਜੁੜੇ ਹੋਣਾ ਜਰੂਰੀ ਹੈ , ਇਸ ਵਿੱਚ ਕਿਸੇ ਵੀ ਉਮਰ ਦਾ ਵਿਅਕਤੀ ਭਾਗ ਲੈ ਸਕਦਾ ਹੈ ।
ਇਸ ਮੌਕੇ ਤੇ ਜਿਲ੍ਹਾ ਖੇਡ ਅਫਸਰ ਰੁਪੇਸ਼ ਕੁਮਾਰ ,ਡੀ ਐਮ ਸਪੋਰਟਸ ਸਿਮਰਦੀਪ ਸਿੰਘ, ਵਰਿੰਦਰ ਸਿੰਘ ਜਿਲ੍ਹਾ ਪੰਚਾਇਤ ਅਫਸਰ , ਤਪਾ ਮਾਰਕੀਟ ਕਮੇਟੀ ਦੇ ਚੇਅਰਮੈਨ ਤਰਸੇਮ ਸਿੰਘ ਕਾਹਨੇਕੇ , ਸਰਕਲ ਪ੍ਰਧਾਨ ਪਰਗਟ ਸਿੰਘ ਧੂਰਕੋਟ , ਸਰਪੰਚ ਮੋਹਨ ਸਿੰਘ ਜੱਸਲ, ਸਕੂਲ ਦੇ ਪ੍ਰਿੰਸੀਪਲ ਨਿਰਮਲ ਸਿੰਘ , ਜਿਲ੍ਹਾ ਆਗੂ ਬਲਤੇਜ ਸਿੰਘ ਗੋਲਡੀ , ਰਾਜਦੀਪ ਸਿੰਘ ਗੱਗੀ , ਕਰਨੈਲ ਸਿੰਘ, ਡਾ ਲਖਵਿੰਦਰ ਸਿੰਘ , ਕੋ ਆਪ ਸੁਸਾਇਟੀ ਦੇ ਪ੍ਰਧਾਨ ਸੇਵਕ ਸਿੰਘ ਪ੍ਰਭਾਕਰ, ਰਾਜਾ ਸਿੰਘ ਸਮਰਾ ਆਦਿ ਹਾਜਰ ਸਨ।