- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਪਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਪੁਲਿਸ ਨੇ ਕਾਰ ਸਵਾਰ ਤਿੰਨ ਨਸ਼ਾ ਤਸਕਰਾਂ ਨੂੰ 1 ਕਿਲੋ ਅਫੀਮ ਸਣੇ ਕਾਬੂ ਕੀਤਾ।

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਤਪਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਪੁਲਿਸ ਨੇ ਕਾਰ ਸਵਾਰ ਤਿੰਨ ਨਸ਼ਾ ਤਸਕਰਾਂ ਨੂੰ 1 ਕਿਲੋ ਅਫੀਮ ਸਣੇ ਕਾਬੂ ਕੀਤਾ।
ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਅਮਰੀਕ ਸਿੰਘ ਗਰੇਵਾਲ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਦੇ ਦਿਸ਼ਾ ਨਿਰਦੇਸ਼ਾਂ ਤੇ ਡੀਐੱਸਪੀ ਤਪਾ ਜਸਕਰਨ ਸਿੰਘ ਬਰਾੜ ਦੀ ਯੋਗ ਅਗਵਾਈ ਹੇਠ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਪੁਲਿਸ ਦੇ ਸਹਾਇਕ ਥਾਣੇਦਾਰ ਮਨਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨਾਕਾਬੰਦੀ ਦੌਰਾਨ ਸ਼ੱਕੀਆਂ ਦੇ ਸਬੰਧੀ ਤਾਜੋਕੇ ਰੋਡ ਨੇੜੇ ਅਨਾਜ ਮੰਡੀ ਤਪਾ ਮੌਜੂਦ ਸੀ ਤਾਂ ਪਿੰਡ ਤਾਜੋਕੇ ਸਾਈਡ ਤੋਂ ਇੱਕ ਸਵਿਫਟ ਡਿਜ਼ਾਇਰ ਗੱਡੀ ਤੇਜ਼ ਰਫਤਾਰ ਨਾਲ ਤਪਾ ਨੂੰ ਆ ਰਹੀ ਸੀ, ਜਿਸ ਵਿਚ ਸਵਾਰ ਵਿਅਕਤੀਆ ਨੇ ਸਾਹਮਣੇ ਖੜੀ ਪੁਲਿਸ ਦੇਖ ਕੇ ਘਬਰਾਹਟ 'ਚ ਗੱਡੀ ਦੇ ਇਕਦਮ ਬਰੇਕ ਲਗਾ ਕੇ ਪਿੱਛੇ ਮੋੜਨ ਲੱਗੇ ਤਾਂ ਸ਼ੱਕ ਦੇ ਆਧਾਰ ’ਤੇ ਪੁਲਿਸ ਨੇ ਗੱਡੀ ਵਿਚ ਸਵਾਰ 3 ਵਿਅਕਤੀਆਂ ਨੂੰ ਕਾਬੂ ਕਰਕੇ ਨਾਂਅ ਪਤਾ ਪੁੱਛਿਆ ਤਾਂ ਉਨ੍ਹਾਂ ਆਪਣਾ ਨਾਂਅ ਨਰਿੰਦਰ ਬਿਸ਼ਨੋਈ ਪੁੱਤਰ ਮਨੀ ਰਾਮ ਬਿਸਨੋਈ ਵਾਸੀ ਘਟੂ ਜਿਲ੍ਹਾ ਬੀਕਾਨੇਰ(ਰਾਜਸਥਾਨ),ਗਨੇਸ਼ ਮੁੰਡੀਆ ਪੁੱਤਰ ਅਮੀ ਲਾਲ ਵਾਸੀ ਨੀਮਲਾ ਜਿਲ੍ਹਾ ਸਿਰਸਾ (ਹਰਿਆਣਾ) ਅਤੇ ਅੰਕਿਤ ਕੁਮਾਰ ਪੁੱਤਰ ਰਘੁਵੀਰ ਮਾਚਰਾ ਵਾਸੀ ਰਾਵਤਸਰ ਜਿਲ੍ਹਾ ਹਨੂੰਮਾਨਗੜ੍ਹ (ਰਾਜਸਥਾਨ) ਦੱਸਿਆ।
ਜਦੋਂ ਪੁਲਿਸ ਨੇ ਗੱਡੀ ਦੀ ਤਲਾਸ਼ੀ ਲਈ ਤਾਂ ਗੱਡੀ ਦੇ ਡੈਸ ਬੋਰਡ ਵਿਚੋਂ ਲਿਫਾਫੇ 'ਚ ਲਪੇਟੀ ਅਫੀਮ ਮਿਲੀ, ਜਿਸਦਾ ਵਜਨ ਕਰਨ ਤੇ ਉਹ 1 ਕਿਲੋਗ੍ਰਾਮ ਨਿਕਲੀ। ਫੜੇ ਗਏ ਮੁਲਜ਼ਮਾਂ ਖਿਲਾਫ ਥਾਣਾ ਤਪਾ ’ਚ ਐੱਨਡੀਪੀਐੱਸ ਤਹਿਤ ਮਾਮਲਾ ਦਰਜ ਕਰਕੇ ਪੁੱਛਗਿੱਛ ਲਈ ਦੋ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ। ਫਿਲਹਾਲ ਪੁਲਿਸ ਉਨ੍ਹਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ। ਇਸ ਮੌਕੇ ਸਹਾਇਕ ਥਾਣੇਦਾਰ ਜਗਪਾਲ ਸਿੰਘ ਅਤੇ ਹੌਲਦਾਰ ਸੁਪਿੰਦਰਜੀਤ ਸਿੰਘ ਆਦਿ ਪੁਲਿਸ ਮੁਲਾਜ਼ਮ ਮੌਜੂਦ ਸਨ।