
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜਦੋਂ ਦੁਕਾਨਦਾਰ ਉਨ੍ਹਾਂ ਨੂੰ ਸਾਮਾਨ ਦਿਖਾਉਣ ਲੱਗਾ ਤਾਂ ਇਸੇ ਦੌਰਾਨ ਦੋ ਮੋਟਰਸਾਈਕਲਾਂ ’ਤੇ ਸਵਾਰ ਕੁਝ ਹੋਰ ਨੌਸਰਬਾਜ਼ ਵੀ ਉੱਥੇ ਆ ਪਹੁੰਚੇ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਦੁਕਾਨਦਾਰ ਨੂੰ ਗੱਲਾਂ ਵਿਚ ਉਲਝਾਉਂਦਿਆਂ ਕਿਹਾ ਕਿ ਉਹ ‘ਗੇਮ’ ਖੇਡਣਗੇ।

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਸ਼ਹਿਰ ਦੇ ਸਦਰ ਬਾਜਾਰ ਵਿਚ ਉਸ ਸਮੇਂ ਹੜਕੰਪ ਮਚ ਗਿਆ,ਸ਼ਾਮ 5 ਵਜੇ ਦੇ ਕਰੀਬ ਜਦੋਂ ਇੱਕ ਕਾਰ ਅਤੇ ਮੋਟਰਸਾਈਕਲਾਂ ’ਤੇ ਸਵਾਰ ਕਰੀਬ ਅੱਧੀ ਦਰਜਨ ਨੌਸਰਬਾਜ਼ਾਂ ਨੇ ਫਿਲਮੀ ਅੰਦਾਜ਼ ਵਿਚ ਇੱਕ ਬਰਤਨ ਵਿਕਰੇਤਾ ਦੁਕਾਨਦਾਰ ਨਾਲ ਠੱਗੀ ਕਰਕੇ ਸੋਨੇ ਦੀ ਛਾਪ ਲਾਹ ਕੇ ਫਰਾਰ ਹੋ ਗਏ।
ਦੁਕਾਨਦਾਰਾਂ ਵੱਲੋਂ ਪਿੱਛਾ ਕਰਨ ’ਤੇ ਇੱਕ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰਨ ਦਾ ਸਮਾਚਾਰ ਹੈ, ਜਦਕਿ ਬਾਕੀ ਸਾਥੀ ਮੌਕੇ ਤੋਂ ਫਰਾਰ ਹੋਣ ਵਿੱਚ ਸਫਲ ਰਹੇ।ਜਾਣਕਾਰੀ ਅਨੁਸਾਰ ਬਰਤਨਾਂ ਦਾ ਕਾਰੋਬਾਰ ਕਰਨ ਵਾਲੇ ਅਸ਼ੋਕ ਕੁਮਾਰ ਢਿਲਵਾਂ ਦਾ ਪੁੱਤਰ ਹਰਸ਼ਿਤ ਕੁਮਾਰ ਆਪਣੀ ਦੁਕਾਨ ’ਤੇ ਬੈਠਾ ਸੀ। ਇਸ ਦੌਰਾਨ ਇੱਕ ਕਾਰ ਵਿਚ ਸਵਾਰ ਕਰੀਬ ਅੱਧੀ ਦਰਜਨ ਨੌਜਵਾਨਾਂ ਵਿਚੋਂ ਦੋ ਵਿਅਕਤੀ ਦੁਕਾਨ ’ਤੇ ਉਤਰੇ ਅਤੇ ਦੁਕਾਨਦਾਰ ਤੋਂ ਚਾਕੂ ਅਤੇ ਕੁਝ ਹੋਰ ਸਾਮਾਨ ਦਿਖਾਉਣ ਲਈ ਕਿਹਾ। ਜਦੋਂ ਦੁਕਾਨਦਾਰ ਉਨ੍ਹਾਂ ਨੂੰ ਸਾਮਾਨ ਦਿਖਾਉਣ ਲੱਗਾ ਤਾਂ ਇਸੇ ਦੌਰਾਨ ਦੋ ਮੋਟਰਸਾਈਕਲਾਂ ’ਤੇ ਸਵਾਰ ਕੁਝ ਹੋਰ ਨੌਸਰਬਾਜ਼ ਵੀ ਉੱਥੇ ਆ ਪਹੁੰਚੇ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਦੁਕਾਨਦਾਰ ਨੂੰ ਗੱਲਾਂ ਵਿਚ ਉਲਝਾਉਂਦਿਆਂ ਕਿਹਾ ਕਿ ਉਹ ‘ਗੇਮ’ ਖੇਡਣਗੇ। ਇਸ ਦੌਰਾਨ ਉਨ੍ਹਾਂ ਨੇ ਕਥਿਤ ਤੌਰ ’ਤੇ ਵੀਹ ਹਜ਼ਾਰ ਰੁਪਏ ਅਤੇ ਇੱਕ ਸੋਨੇ ਦੀ ਛਾਪ ਦੁਕਾਨਦਾਰ ਦੇ ਸਾਹਮਣੇ ਰੱਖ ਕੇ ਖੇਡਣ ਲੱਗੇ,ਦੁਕਾਨਦਾਰ ਵੱਲੋਂ ਮਨ੍ਹਾ ਕਰਨ ਦੇ ਬਾਵਜੂਦ ਨੌਸਰਬਾਜ਼ ਉਸ ਦੀ ਸੋਨੇ ਦੀ ਛਾਪ ਉਂਗਲ ‘ਚੋਂ ਲਾਹਕੇ ਨਾਲ ਲੈ ਗਏ ਅਤੇ ਤੁਰੰਤ ਮੌਕੇ ਤੋਂ ਫਰਾਰ ਹੋ ਗਏ।
ਘਟਨਾ ਤੋਂ ਬਾਅਦ ਦੁਕਾਨਦਾਰ ਅਤੇ ਉਸਦੇ ਸਾਥੀਆਂ ਨੇ ਨੌਸਰਬਾਜ਼ਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਵਿਚੋਂ ਇੱਕ ਵਿਅਕਤੀ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ, ਜਦਕਿ ਬਾਕੀ ਭੱਜਣ ਵਿੱਚ ਕਾਮਯਾਬ ਹੋ ਗਏ। ਇਸ ਮੋਕੇ ਹਰੀਸ਼ ਕੁਮਾਰ ਗੌਸ਼ਾ,ਸੁਰੇਸ਼ ਕੁਮਾਰ ਮਿੱਤਲ,ਕਰਨ ਮਿੱਤਲ,ਲੱਖਾ ਸਿੰਘ ਆਦਿ ਦੁਕਾਨਦਾਰ ਵੀ ਹਾਜਰ ਸਨ। ਇਸ ਸਬੰਧੀ ਪੁਲਿਸ ਚੌਂਕੀ ਨਾਲ ਸੰਪਰਕ ਕਰਨ ’ਤੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।