- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਿੰਨ ਦਹਾਕਿਆ ਤੋਂ ਵੱਧ ਸਿਹਤ ਸਹੂਲਤਾਂ ਲਈ ਵਚਨਬੱਧ 'ਨਰੇਸ਼ ਹਸਪਤਾਲ ਤਪਾ ਮੰਡੀ' ਦੀਆਂ ਬੇਮਿਸਾਲ ਸੇਵਾਵਾਂ ਨੂੰ ਮੁੱਖ ਰੱਖਦਿਆਂ ਜਾਗਰਣ ਗਰੁੱਪ ਦੇ ਦੈਨਿਕ ਜਾਗਰਣ ਤੇ ਪੰਜਾਬੀ ਜਾਗਰਣ ਵਲੋਂ ਚੰਡੀਗੜ੍ਹ ਵਿਖੇ ਕਰਵਾਏ ਰਾਜ ਪੱਧਰੀ ਸਮਾਗਮ ’ਚ ਪੰਜਾਬ ਸਰਕਾਰ ਦੇ ਵਿੱਖ ਮੰਤਰੀ ਹਰਪਾਲ ਸਿੰਘ ਚੀਮਾ ਨੇ ਡਾ ਆਰੂਸ਼ ਬਾਂਸਲ ਤੇ ਡਾ. ਸ੍ਰੇਆ ਜੈਨ ਨੂੰ 'ਰਤਨ ਪੰਜਾਬ ਦੇ' ਵੱਕਾਰੀ ਐਵਾਰਡ ਨਾਲ ਸਨਮਾਨਿਤ ਕੀਤਾ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਤਿੰਨ ਦਹਾਕਿਆ ਤੋਂ ਵੱਧ ਸਿਹਤ ਸਹੂਲਤਾਂ ਲਈ ਵਚਨਬੱਧ 'ਨਰੇਸ਼ ਹਸਪਤਾਲ ਤਪਾ ਮੰਡੀ' ਦੀਆਂ ਬੇਮਿਸਾਲ ਸੇਵਾਵਾਂ ਨੂੰ ਮੁੱਖ ਰੱਖਦਿਆਂ ਜਾਗਰਣ ਗਰੁੱਪ ਦੇ ਦੈਨਿਕ ਜਾਗਰਣ ਤੇ ਪੰਜਾਬੀ ਜਾਗਰਣ ਵਲੋਂ ਚੰਡੀਗੜ੍ਹ ਵਿਖੇ ਕਰਵਾਏ ਰਾਜ ਪੱਧਰੀ ਸਮਾਗਮ ’ਚ ਪੰਜਾਬ ਸਰਕਾਰ ਦੇ ਵਿੱਖ ਮੰਤਰੀ ਹਰਪਾਲ ਸਿੰਘ ਚੀਮਾ ਨੇ ਡਾ ਆਰੂਸ਼ ਬਾਂਸਲ ਤੇ ਡਾ. ਸ੍ਰੇਆ ਜੈਨ ਨੂੰ 'ਰਤਨ ਪੰਜਾਬ ਦੇ' ਵੱਕਾਰੀ ਐਵਾਰਡ ਨਾਲ ਸਨਮਾਨਿਤ ਕੀਤਾ।
ਇਸ ਮੌਕੇ ਜਾਗਰਣ ਗਰੁੱਪ ਦੇ ਸੀਜੀਐਮ ਮਹਿੰਦਰ ਜੀ ਤੇ ਪੰਜਾਬੀ ਜਾਗਰਣ ਦੇ ਸੰਪਾਦਕ ਇੰਦਰਪ੍ਰੀਤ ਸਿੰਘ ਮੰਚ ’ਤੇ ਹਾਜ਼ਰ ਸਨ। ਇਹ ਸਨਮਾਨ ਹਸਪਤਾਲ ਵੱਲੋਂ ਮਾਨਵ-ਸੇਵਾ ਦੇ ਖੇਤਰ 'ਚ ਪਾਏ ਵੱਡੇ ਯੋਗਦਾਨ ਦੀ ਪ੍ਰਤੱਖ ਗਵਾਹੀ ਭਰਦਾ ਹੈ। ਇਸ ਐਵਾਰਡ ਮਿਲਣ ’ਤੇ ਅਦਾਰਾ ਪੰਜਾਬੀ ਜਾਗਰਣ ਦਾ ਧੰਨਵਾਦ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਨਰੇਸ਼ ਹਸਪਤਾਲ ਦੀ ਸਥਾਪਨਾ ਸਾਲ 1993 'ਚ ਤਪਾ ਵਿਖੇ ਹੋਈ ਸੀ।
ਹਸਪਤਾਲ ਦੇ ਪ੍ਰਬੰਧਕੀ ਨਿਰਦੇਸ਼ਕ ਡਾ. ਨਰੇਸ਼ ਬਾਂਸਲ ਤੇ ਡਾ. ਮੁਕਤਾ ਬਾਂਸਲ ਨੇ ਕਿਹਾ ਸਾਡਾ ਮੁੱਖ ਉਦੇਸ਼ ਹਮੇਸ਼ਾ ਇਹ ਰਿਹਾ ਹੈ ਕਿ ਲੋਕਾਂ ਨੂੰ ਭਰੋਸੇਯੋਗ, ਮਿਆਰੀ ਤੇ ਸਮੇਂ ਸਿਰ ਸਿਹਤ ਸੇਵਾਵਾਂ ਉਨ੍ਹਾਂ ਦੇ ਆਪਣੇ ਹੀ ਸ਼ਹਿਰ 'ਚ ਮਿਲ ਸਕਣ, ਤਾਂ ਜੋ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦੂਰ-ਦੁਰਾਡੇ ਭਟਕਣਾ ਨਾ ਪਵੇ। ਮੈਡੀਸਨ ਤੇ ਅੰਦਰੂਨੀ ਬੀਮਾਰੀਆਂ ਦੇ ਖੇਤਰ 'ਚ ਇੱਕ ਪ੍ਰਸਿੱਧ ਨਾਂ ਡਾਕਟਰ ਡਾ. ਆਰੂਸ਼ ਬਾਂਸਲ ਨੇ ਡਾਕਟਰੀ ਦੀ ਮੁੱਢਲੀ ਪੜ੍ਹਾਈ ਐਮਬੀਬੀਐਸ ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਪੀਆਈਐਮਐਸ, ਜਲੰਧਰ ਤੋਂ ਪੂਰੀ ਕੀਤੀ।
ਮਾਰਕੰਡੇਸ਼ਵਰ ਯੂਨੀਵਰਸਿਟੀ ਐਮਐਮਯੂ, ਸੋਲਨ ਤੋਂ ਮੈਡੀਸਨ ਵਿਸ਼ੇ 'ਚ ਆਪਣੀ ਪੋਸਟ-ਗ੍ਰੈਜੂਏਸ਼ਨ ਐਮਡੀ ਮੈਡੀਸਨ ਮੁਕੰਮਲ ਕੀਤੀ। ਅੰਤਰਰਾਸ਼ਟਰੀ ਪੱਧਰ 'ਤੇ ਮੈਨਚੈਸਟਰ ਯੂ.ਕੇ. ਤੋਂ ਸ਼ੂਗਰ ਦੀ ਬੀਮਾਰੀ 'ਚ ਵਿਸ਼ੇਸ਼ ਫੈਲੋਸ਼ਿਪ ਹਾਸਲ ਕੀਤੀ, ਉਹ ਸੂਗਰ ਤੇ ਇਸ ਨਾਲ ਜੁੜੀਆਂ ਜਟਿਲ ਸਮੱਸਿਆਵਾਂ ਦੇ ਸਹੀ ਇਲਾਜ ਲਈ ਜਾਣੇ ਜਾਂਦੇ ਹਨ। ਉਨ੍ਹਾਂ ਕੋਲ ਵੱਖ-ਵੱਖ ਪ੍ਰਮੁੱਖ ਹਸਪਤਾਲਾਂ 'ਚ ਕੰਮ ਕਰਨ ਦਾ ਬਹੁਤ ਡੂੰਘਾ ਤਜ਼ਰਬਾ ਹੈ। ਉਹ ਸੋਲਨ ਵਿਖੇ ਬਤੌਰ ਸਾਬਕਾ ਸੀਨੀਅਰ ਰਜਿਸਟਰਾਰ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਦੇਸ਼ ਦੇ ਵੱਕਾਰੀ ਮੈਡੀਕਲ ਅਦਾਰੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਬਠਿੰਡਾ ਵਿਖੇ ਵੀ ਬਤੌਰ ਸੀਨੀਅਰ ਰਜਿਸਟਰਾਰ ਵਜੋਂ ਸੇਵਾ ਨਿਭਾਈ ਹੈ। ਉਹ ਬਤੌਰ 'ਕੰਸਲਟੈਂਟ ਮੈਡੀਸਨ' ਵਜੋਂ ਆਪਣੀਆਂ ਬਿਹਤਰੀਨ ਸੇਵਾਵਾਂ ਦੇ ਰਹੇ ਹਨ।
ਮਹਿਲਾ ਰੋਗਾਂ ਤੇ ਬਾਂਝਪਨ ਦੇ ਬਿਹਤਰ ਇਲਾਜ ਨੂੰ ਯਕੀਨੀ ਬਣਾਉਣ ਲਈ ਮਾਹਰ ਡਾਕਟਰ, ਡਾ. ਸ਼੍ਰੇਆ ਜੈਨ, ਸਬ-ਡਿਵੀਜ਼ਨਲ ਹਸਪਤਾਲ ਤਪਾ ਤੇ ਨਰੇਸ਼ ਹਸਪਤਾਲ ਤਪਾ 'ਚ ਕੰਸਲਟੈਂਟ ਗਾਇਨੋਕੋਲੋਜਿਸਟ ਆਪਣੀਆਂ ਸੇਵਾਵਾਂ ਦੇ ਰਹੇ ਹਨ। ਡਾ. ਸ਼੍ਰੇਆ ਜੈਨ ਨੇ ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਤੋਂ ਐਮਬੀਬੀਐਸ ਦੀ ਪੜ੍ਹਾਈ ਪੂਰੀ ਕੀਤੀ। ਮੁਜ਼ੱਫਰਨਗਰ ਮੈਡੀਕਲ ਕਾਲਜ ਤੋਂ ਐਮਐੱਸ, ਔਬਸਟੈਟ੍ਰਿਕਸ ਤੇ ਗਾਇਨੋਕੋਲੋਜੀ ਦੀ ਡਿਗਰੀ ਹਾਸਲ ਕੀਤੀ।
ਇਸ ਤੋਂ ਬਾਅਦ ਉਨ੍ਹਾਂ ਨੇ ਸਰਕਾਰੀ ਮੈਡੀਕਲ ਕਾਲਜ ਜੀਐਮਸੀ ਪਟਿਆਲਾ ਵਿਖੇ ਸੀਨੀਅਰ ਰੈਜ਼ੀਡੈਂਟ ਵਜੋਂ ਸੇਵਾ ਨਿਭਾਈ। ਦਿੱਲੀ ਦੇ 'ਜੀਵਨ ਆਈਵੀਐਫ' ਤੋਂ ਰਿਪ੍ਰੋਡਕਟਿਵ ਮੈਡੀਸਨ (ਬਾਂਝਪਨ ਇਲਾਜ) 'ਚ ਫੈਲੋਸ਼ਿਪ, ਡੀਐਮਸੀ ਲੁਧਿਆਣਾ ਤੋਂ 'ਮਿਨੀਮਲ ਐਕਸੈਸ ਸਰਜਰੀ' 'ਚ ਫੈਲੋਸ਼ਿਪ ਤੇ ਦਿੱਲੀ ਤੋਂ ਅਲਟਰਾਸਾਊਂਡ ਯੂਐਸਜੀ 'ਚ ਵਿਸ਼ੇਸ਼ ਫੈਲੋਸ਼ਿਪ ਪ੍ਰਾਪਤ ਕੀਤੀ ਹੈ। ਦੋਵਾਂ ਡਾਕਟਰਾਂ ਨੇ ‘ਰਤਨ ਪੰਜਾਬ ਦੇ ’ ਐਵਾਰਡ ਮਿਲਣ ਦੀ ਖੁਸ਼ੀ ਸਾਂਝੀ ਕਰਦਿਆਂ ਪੰਜਾਬੀ ਜਾਗਰਣ ਦਾ ਧੰਨਵਾਦ ਕੀਤਾ ਹੈ।