- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਪੰਜਾਬ ਵਿਧਾਨ ਸਭਾ ਵਿੱਚ ਛੱਪੜਾਂ ਦੇ ਪਾਣੀ ਦਾ ਮੁੱਦਾ ਉਠਾਇਆ । ਉਨ੍ਹਾਂ ਬੋਲਦਿਆਂ ਕਿਹਾ ਕਿ ਬਿਜਲੀ ਮੁਫਤ ਹੋਣ ਕਾਰਨ ਘਰਾਂ ਵਿੱਚ ਲੱਗੀਆਂ ਸਬਮਰਸੀਬਲ ਮੋਟਰਾਂ ਦੇ ਪਾਣੀ ਦੀ ਦੁਵਰਤੋਂ ਹੋ ਰਹੀ ਹੈ ਜਿਸ ਕਾਰਨ ਛੱਪੜ ਓਵਰ ਫਲੋ ਹੀ ਰਹਿੰਦੇ ਹਨ ਅਤੇ ਬਰਸਾਤਾਂ ਦੇ ਮੌਸਮ ਵਿਚ ਪਾਣੀ ਦੀ ਨਿਕਾਸੀ ਦੀ ਸਮੱਸਿਆ ਆਉਂਦੀ ਹੈ ।

ਮੁਖਤਿਆਰ ਸਿੰਘ, ਪੰਜਾਬੀ ਜਾਗਰਣ, ਪੱਖੋ ਕਲਾਂ : ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਪੰਜਾਬ ਵਿਧਾਨ ਸਭਾ ਵਿੱਚ ਛੱਪੜਾਂ ਦੇ ਪਾਣੀ ਦਾ ਮੁੱਦਾ ਉਠਾਇਆ । ਉਨ੍ਹਾਂ ਬੋਲਦਿਆਂ ਕਿਹਾ ਕਿ ਬਿਜਲੀ ਮੁਫਤ ਹੋਣ ਕਾਰਨ ਘਰਾਂ ਵਿੱਚ ਲੱਗੀਆਂ ਸਬਮਰਸੀਬਲ ਮੋਟਰਾਂ ਦੇ ਪਾਣੀ ਦੀ ਦੁਵਰਤੋਂ ਹੋ ਰਹੀ ਹੈ ਜਿਸ ਕਾਰਨ ਛੱਪੜ ਓਵਰ ਫਲੋ ਹੀ ਰਹਿੰਦੇ ਹਨ ਅਤੇ ਬਰਸਾਤਾਂ ਦੇ ਮੌਸਮ ਵਿਚ ਪਾਣੀ ਦੀ ਨਿਕਾਸੀ ਦੀ ਸਮੱਸਿਆ ਆਉਂਦੀ ਹੈ ।
ਉਨ੍ਹਾਂ ਹਰਿਆਣਾ ਦੀ ਉਹਦਾਰਨ ਦਿੰਦਿਆਂ ਕਿਹਾ ਕਿ ਉੱਥੇ ਅੱਜ ਵੀ ਲੋਕ ਗਰਮੀ ਸਰਦੀ ਵਿੱਚ ਪਸ਼ੂਆਂ ਨੂੰ ਨਹਾਉਣ ਲਈ ਛੱਪੜਾਂ 'ਤੇ ਲੈ ਕੇ ਜਾਂਦੇ ਹਨ ਪਰ ਪੰਜਾਬ ਵਿੱਚ ਪਸ਼ੂਆਂ ਨੂੰ ਘਰਾਂ ਅੰਦਰ ਹੀ ਸਬਮਰਸੀਬਲ ਮੋਟਰਾਂ ਤੇ ਪਾਣੀ ਨਾਲ ਨਹਾਇਆ ਜਾਂਦਾ ਹੈ । ਉਨ੍ਹਾਂ ਸਰਕਾਰ ਨੂੰ ਸੁਝਾਅ ਦਿੱਤਾ ਕਿ ਇੱਕ ਤਾਂ ਘਰਾਂ ਅੰਦਰ ਸਬਮਰਸੀਬਲ ਮੋਟਰਾਂ ਉੱਪਰ ਪਾਣੀ ਵਾਲੇ ਮੀਟਰ ਲਗਾਏ ਜਾਣ ਤਾਂ ਜੋ ਪਤਾ ਲੱਗ ਸਕੇ ਕਿ ਕੌਣ ਕਿਨੇ ਪਾਣੀ ਦੀ ਵਰਤੋਂ ਕਰ ਰਿਹਾ ਹੈ , ਘੱਟ ਪਾਣੀ ਵਰਤਣ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਇਆ ਕਰੇ । ਇਸ ਤੋਂ ਇਲਾਵਾ ਵਿੱਚ ਪਿੰਡਾਂ ਵਿਚ ਪੰਚਾਇਤਾਂ ਦੇ ਸਹਿਯੋਗ ਨਾਲ ਸਾਫ਼ ਪਾਣੀ ਵਾਲੇ ਛੱਪੜ ਬਣਾਏ ਜਾਣ , ਜਿੱਥੇ ਲੋਕ ਸਾਮ ਸਵੇਰੇ ਆਪਣੇ ਪਸ਼ੂ ਨਹਾਉਣ । ਉਨ੍ਹਾਂ ਵੱਲੋਂ ਇਸ ਮੁੱਦੇ ਨੂੰ ਉਭਾਰਨ ਦੀ ਸ਼ਲਾਘਾ ਹੋ ਰਹੀ ਹੈ।