- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹਾ ਖਪਤਕਾਰ ਵਿਵਾਦ ਨਿਵਾਰਨ ਕਮਿਸ਼ਨ, ਬਰਨਾਲਾ ਨੇ ਖਪਤਕਾਰ ਸੁਰੱਖਿਆ ਕਾਨੂੰਨ ਤਹਿਤ ਇੱਕ ਵੱਡਾ ਫੈਸਲਾ ਸੁਣਾਉਂਦਿਆਂ ਰਿਲਾਇੰਸ ਸਮਾਰਟ ਪੁਆਇੰਟ, ਡਰਾਈਟੈਕ ਪ੍ਰੋਸੈਸਿਜ਼ ਪ੍ਰਾਈਵੇਟ ਲਿਮਿਟੇਡ ਅਤੇ ਸਟੋਰੀਆ ਫੂਡਜ਼ ਐਂਡ ਬੇਵਰੇਜਿਜ਼ ਪ੍ਰਾਈਵੇਟ ਲਿਮਿਟੇਡ ਨੂੰ ਸੇਵਾ 'ਚ ਕਮੀ ਅਤੇ ਗੈਰ-ਨਿਆਂਪੂਰਨ ਵਪਾਰਕ ਰਵੱਈਏ ਦਾ ਦੋਸ਼ੀ ਠਹਿਰਾਇਆ ਹੈ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹਾ ਖਪਤਕਾਰ ਵਿਵਾਦ ਨਿਵਾਰਨ ਕਮਿਸ਼ਨ, ਬਰਨਾਲਾ ਨੇ ਖਪਤਕਾਰ ਸੁਰੱਖਿਆ ਕਾਨੂੰਨ ਤਹਿਤ ਇੱਕ ਵੱਡਾ ਫੈਸਲਾ ਸੁਣਾਉਂਦਿਆਂ ਰਿਲਾਇੰਸ ਸਮਾਰਟ ਪੁਆਇੰਟ, ਡਰਾਈਟੈਕ ਪ੍ਰੋਸੈਸਿਜ਼ ਪ੍ਰਾਈਵੇਟ ਲਿਮਿਟੇਡ ਅਤੇ ਸਟੋਰੀਆ ਫੂਡਜ਼ ਐਂਡ ਬੇਵਰੇਜਿਜ਼ ਪ੍ਰਾਈਵੇਟ ਲਿਮਿਟੇਡ ਨੂੰ ਸੇਵਾ 'ਚ ਕਮੀ ਅਤੇ ਗੈਰ-ਨਿਆਂਪੂਰਨ ਵਪਾਰਕ ਰਵੱਈਏ ਦਾ ਦੋਸ਼ੀ ਠਹਿਰਾਇਆ ਹੈ।
ਕੀ ਹੈ ਪੂਰਾ ਮਾਮਲਾ?
ਸ਼ਿਕਾਇਤਕਰਤਾ ਓਮ ਪ੍ਰਕਾਸ਼ ਮਿਸਰਾ ਦੇ ਵਕੀਲਾਂ ਕਰਨ ਅਵਤਾਰ ਕਪਿਲ ਅਤੇ ਨਵਰਾਜ ਸਿੰਘ ਮਾਹਲ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ 11 ਨਵੰਬਰ 2025 ਨੂੰ ਰਿਲਾਇੰਸ ਸਮਾਰਟ ਪੁਆਇੰਟ ਤੋਂ ਆਨਲਾਈਨ ਨਾਰੀਅਲ ਪਾਣੀ ਦੀਆਂ ਬੋਤਲਾਂ ਮੰਗਵਾਈਆਂ ਸਨ। ਖਰੀਦੇ ਗਏ 'ਸਟੋਰੀਆ ਟੈਂਡਰ ਕੋਕੋਨਟ ਵਾਟਰ' ਦੀ ਸੀਲਬੰਦ ਬੋਤਲ ਵਿੱਚ ਫੰਗਸ ਅਤੇ ਹੋਰ ਅਸ਼ੁੱਧ ਤੱਤ ਸਾਫ਼ ਨਜ਼ਰ ਆ ਰਹੇ ਸਨ, ਜਦਕਿ ਉਤਪਾਦ ਦੀ ਵਰਤੋਂ ਦੀ ਮਿਆਦ ਅਜੇ ਬਾਕੀ ਸੀ। ਖਰਾਬ ਮਾਲ ਬਦਲਣ ਜਾਂ ਪੈਸੇ ਵਾਪਸ ਮੰਗਣ 'ਤੇ ਜਦੋਂ ਕੰਪਨੀ ਵੱਲੋਂ ਕੋਈ ਸੁਣਵਾਈ ਨਾ ਹੋਈ, ਤਾਂ ਪੀੜਤ ਨੇ ਅਦਾਲਤ ਦਾ ਰੁੱਖ ਕੀਤਾ। ਮਾਮਲੇ ਦੀ ਸੁਣਵਾਈ ਦੌਰਾਨ ਕਮਿਸ਼ਨ ਨੇ ਪੇਸ਼ ਕੀਤੇ ਸਬੂਤਾਂ ਅਤੇ ਬੋਤਲ ਦੀ ਜਾਂਚ ਕੀਤੀ। ਜਾਂਚ ਵਿੱਚ ਪਾਇਆ ਗਿਆ ਕਿ ਬੋਤਲ ਦੀ ਢੱਕਣ ਵਾਲੀ ਸੀਲ ਬਿਲਕੁਲ ਠੀਕ-ਠਾਕ ਸੀ ਅਤੇ ਉਸ ਦੇ ਅੰਦਰ ਫੰਗਸ ਮੌਜੂਦ ਸੀ। ਦੂਜੇ ਪਾਸੇ, ਵਿਰੋਧੀ ਧਿਰਾਂ ਇਹ ਸਾਬਤ ਕਰਨ ਵਿੱਚ ਅਸਫਲ ਰਹੀਆਂ ਕਿ ਉਨ੍ਹਾਂ ਨੇ ਸ਼ਿਕਾਇਤਕਰਤਾ ਨੂੰ ਰਕਮ ਵਾਪਸ ਕਰ ਦਿੱਤੀ ਸੀ।
ਖਪਤਕਾਰ ਕਮਿਸ਼ਨ ਦਾ ਵੱਡਾ ਹੁਕਮ
ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕਮਿਸ਼ਨ ਨੇ ਸ਼ਿਕਾਇਤ ਅੰਸ਼ਿਕ ਤੌਰ 'ਤੇ ਮਨਜ਼ੂਰ ਕਰਦਿਆਂ ਕੰਪਨੀਆਂ ਨੂੰ ਨਿਰਦੇਸ਼ ਜਾਰੀ ਕਰਦਿਆ ਉਤਪਾਦ ਦੀ ਕੀਮਤ 203 ਰੁਪਏ 7 ਫੀਸਦੀ ਸਾਲਾਨਾ ਵਿਆਜ ਸਮੇਤ ਮੋੜੀ ਜਾਵੇ। ਨਾਲ ਹੀ ਹਰਜਾਨੇ ਵਜੋ ਮਾਨਸਿਕ ਪਰੇਸ਼ਾਨੀ ਅਤੇ ਮੁਕੱਦਮੇ ਦੇ ਖਰਚੇ ਵਜੋਂ 10,000 ਰੁਪਏ ਸ਼ਿਕਾਇਤਕਰਤਾ ਨੂੰ ਦਿੱਤੇ ਜਾਣ। ਇਸ ਤੋਂ ਇਲਾਵਾਸਰਕਾਰੀ ਫੰਡ 'ਚ 15,000 ਰੁਪਏ 'ਖਪਤਕਾਰ ਕਾਨੂੰਨੀ ਸਹਾਇਤਾ ਖਾਤੇ ਵਿੱਚ ਜਮ੍ਹਾਂ ਕਰਵਾਏ ਜਾਣ।
ਕਮਿਸ਼ਨ ਨੇ ਸਬੰਧਤ ਧਿਰਾਂ ਨੂੰ ਆਦੇਸ਼ ਦੀ ਕਾਪੀ ਮਿਲਣ ਦੇ 45 ਦਿਨਾਂ ਦੇ ਅੰਦਰ-ਅੰਦਰ ਇਨ੍ਹਾਂ ਹੁਕਮਾਂ ਦੀ ਤਾਮੀਲ ਕਰਨ ਦੀ ਹਦਾਇਤ ਕੀਤੀ ਹੈ।