- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਥਾਣਾ ਭਦੌੜ ਦੀ ਪੁਲਿਸ ਨੇ ਕਸਬਾ ਭਦੌੜ ਦੀ ਜੇੈਦ ਮਾਰਕੀਟ ’ਚੋਂ ਲਗਪਗ 3 ਲੱਖ ਰੁਪਏ ਦੇ ਪਟਾਕੇ ਬਰਾਮਦ ਕਰਕੇ ਜ਼ਬਤ ਕਰ ਕੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।

ਯੋਗੇਸ਼ ਸ਼ਰਮਾ, ਪੰਜਾਬੀ ਜਾਗਰਣ, ਭਦੌੜ : ਥਾਣਾ ਭਦੌੜ ਦੀ ਪੁਲਿਸ ਨੇ ਕਸਬਾ ਭਦੌੜ ਦੀ ਜੇੈਦ ਮਾਰਕੀਟ ’ਚੋਂ ਲਗਪਗ 3 ਲੱਖ ਰੁਪਏ ਦੇ ਪਟਾਕੇ ਬਰਾਮਦ ਕਰਕੇ ਜ਼ਬਤ ਕਰ ਕੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਥਾਣਾ ਭਦੌੜ ਦੇ ਮੁੱਖ ਅਫਸਰ ਇੰਸਪੈਕਟਰ ਹਰਸਿਮਰਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਨੂੰ ਭਦੌੜ ਦੇ ਰਿਹਾਇਸ਼ੀ ਭੀੜ-ਭਾੜ ਵਾਲੇ ਇਲਾਕੇ ਚ ਜੈਦ ਮਾਰਕੀਟ ਵਿਖੇ ਸਥਿਤ ਪਟਾਕਿਆਂ ਦਾ ਵੱਡਾ ਜ਼ਖ਼ੀਰਾ ਰੱਖੇ ਹੋਣ ਦੀ ਸੂਚਨਾ ਮਿਲੀ ਸੀ ਜਿਸ ਦੇ ਤਹਿਤ ਸਾਡੀ ਟੀਮ ਵੱਲੋਂ ਜੈਦ ਮਾਰਕੀਟ ਵਿਖੇ ਇੱਕ ਦੁਕਾਨ ਤੇ ਚੈਕਿੰਗ ਕੀਤੀ ਗਈ ਜਿੱਥੋਂ ਲਗਪਗ 3 ਲੱਖ ਰੁਪਏ ਦੇ ਪਟਾਕਿਆਂ ਦਾ ਜ਼ਖੀ਼ਰਾ ਬਰਾਮਦ ਹੋਇਆ।
ਉਹਨਾਂ ਦੱਸਿਆ ਕਿ ਪਟਾਕਿਆਂ ਦੇ ਮਾਲਕ ਮੋਹਿਤ ਕੁਮਾਰ ਪੁੱਤਰ ਧਰਮਪਾਲ ਦੇ ਬਰਖਿਲਾਫ ਐਕਸ ਪਲੋਜ਼ਿਵ ਐਕਟ ਤਹਿਤ ਮੁਕਦਮਾ ਦਰਜ ਕਰ ਲਿਆ ਹੈ ਅਤੇ ਮੁਲਜਮ ਦੀ ਗ੍ਰਿਫਤਾਰੀ ਪਾ ਦਿੱਤੀ ਗਈ ਹੈ ਅਤੇ ਅਗਲੇਰੀ ਕਾਰਵਾਈ ਜਾਰੀ ਹੈ। ਥਾਣਾ ਭਦੌੜ ਦੇ ਮੁੱਖ ਅਫਸਰ ਇੰਸਪੈਕਟਰ ਹਰਸਿਮਰਨਜੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਦਿਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਰਿਹਾਇਸ਼ੀ ਇਲਾਕਿਆਂ ਵਿੱਚ ਪਟਾਕੇ ਸਟੋਰ ਨਾ ਕੀਤੇ ਜਾਣ ਤਾਂ ਜੋ ਕੋਈ ਅਣਸਖਾਵੀ ਘਟਨਾ ਨਾ ਵਾਪਰ ਸਕੇ। ਉਹਨਾਂ ਕਿਹਾ ਕਿ ਸਾਡੀ ਡਿਊਟੀ ਹੈ ਕਿ ਕਿਸੇ ਵੀ ਅਣਗਹਿਲੀ ਕਾਰਨ ਕੋਈ ਅਣਸਖਾਮੀ ਘਟਨਾ ਨਾ ਵਾਪਰੇ ਜਿਸ ਲਈ ਆਉਣ ਵਾਲੇ ਸਮੇਂ ’ਚ ਵੀ ਛਾਪੇਮਾਰੀ ਜਾਰੀ ਰਹੇਗੀ। ਜੋ ਵੀ ਡਿਪਟੀ ਕਮਿਸ਼ਨਰ ਬਰਨਾਲਾ ਦੀਆਂ ਹਦਾਇਤਾਂ ਦੀ ਉਲੰਘਣਾ ਕਰਦਾ ਫੜਿਆ ਗਿਆ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।