- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੂਚਨਾ ਮਿਲਦੇ ਹੀ ਵਿਭਾਗ ਦੇ ਅਧਿਕਾਰੀ ਮੌਕੇ ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਸਥਾਨਕ ਕਿਸਾਨਾਂ ਨੇ ਦੱਸਿਆ ਕਿ ਬੀਤੀ ਰਾਤ ਪਏ ਮੀਂਹ ਕਾਰਨ ਤਪਾ ਜਿਉਂਦ ਮਾਈਨਰ 'ਚ ਪਾਣੀ ਦਾ ਵਹਾਅ ਜਿਆਦਾ ਹੋ ਗਿਆ, ਜਿਸ ਕਾਰਨ ਇਸ ਮਾਈਨਰ 'ਚ 15 ਤੋਂ 18 ਫੁੱਟ ਦੇ ਕਰੀਬ ਪਾੜ ਪੈ ਗਿਆ।

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਅੱਜ ਸਵੇਰ ਸਮੇਂ ਤਪਾ ਜਿਉਂਦ ਮਾਈਨਰ 'ਚ ਅਚਾਨਕ ਪਾੜ ਪੈ ਗਿਆ, ਜਿਸ ਕਾਰਨ ਤਪਾ ਤੇ ਪਿੰਡ ਤਾਜੋਕੇ ਦੀ ਲਗਭਗ 20 ਕੁ ਏਕੜ ਫਸਲ ਪ੍ਰਭਾਵਿਤ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।ਪਾੜ ਦਾ ਪਤਾ ਲੱਗਦੇ ਹੀ ਵੱਡੀ ਗਿਣਤੀ ਵਿਚ ਆਸ ਪਾਸ ਖੇਤਾਂ 'ਚ ਕੰਮ ਕਰਦੇ ਕਿਸਾਨ ਇਕੱਠੇ ਹੋ ਕੇ ਰਾਹਤ ਕਾਰਜਾਂ ਵਿਚ ਜੁੱਟ ਗਏ ਅਤੇ ਉਹਨਾਂ ਇਸ ਸਬੰਧੀ ਸਚਾਈ ਵਿਭਾਗ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਵਿਭਾਗ ਦੇ ਅਧਿਕਾਰੀ ਮੌਕੇ ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਸਥਾਨਕ ਕਿਸਾਨਾਂ ਨੇ ਦੱਸਿਆ ਕਿ ਬੀਤੀ ਰਾਤ ਪਏ ਮੀਂਹ ਕਾਰਨ ਤਪਾ ਜਿਉਂਦ ਮਾਈਨਰ 'ਚ ਪਾਣੀ ਦਾ ਵਹਾਅ ਜਿਆਦਾ ਹੋ ਗਿਆ, ਜਿਸ ਕਾਰਨ ਇਸ ਮਾਈਨਰ 'ਚ 15 ਤੋਂ 18 ਫੁੱਟ ਦੇ ਕਰੀਬ ਪਾੜ ਪੈ ਗਿਆ। ਜਦ ਕਿ ਮੌਕਾ ਰਹਿੰਦੇ ਹੀ ਕਿਸਾਨਾਂ ਅਤੇ ਸਿੰਚਾਈ ਵਿਭਾਗ ਦੇ ਯਤਨਾਂ ਨਾਲ ਦੁਪਹਿਰ ਤੱਕ ਪਾੜ ਪੂਰ ਦਿੱਤਾ ਗਿਆ। ਝੋਨੇ ਦਾ ਸੀਜ਼ਨ ਹੋਣ ਕਾਰਨ ਫਸਲ ਦਾ ਕੋਈ ਵੱਡਾ ਨੁਕਸਾਨ ਨਹੀਂ ਹੋਇਆ। ਮੌਕੇ ਤੇ ਮੌਜੂਦ ਕਿਸਾਨਾਂ ਨੇ ਦੱਸਿਆ ਕਿ ਅਗਰ ਸਮਾਂ ਰਹਿੰਦੇ ਇਸ ਪਾੜ ਦਾ ਪਤਾ ਨਾ ਲੱਗਦਾ ਤਾਂ ਪਾਣੀ ਦੇ ਵਹਾਅ ਨਾਲ ਕਈ ਏਕੜ ਫਸਲ ਤਬਾਹ ਹੋ ਜਾਣੀ ਸੀ।