- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਾਨਕਸਰ ਰੋਡ ’ਤੇ ਸਥਿਤ 'ਏਲੇਟਾ ਮਾਲ' ਵਿੱਚ ਮਿਆਦ ਪੁੱਗੇ ਘਿਓ ਦੀ ਵਿਕਰੀ ਹੋਣ ਦੀ ਇਤਲਾਹ ਮਿਲਣ ਤੋਂ ਬਾਅਦ ਬਰਨਾਲਾ ਦੇ ਸਿਹਤ ਵਿਭਾਗ ਦੀ ਟੀਮ ਨੇ ਛਾਪੇਮਾਰੀ ਕੀਤੀ। ਕਾਰਵਾਈ ਦੌਰਾਨ ਟੀਮ ਨੇ ਮਾਲ ਵਿੱਚੋਂ 36 ਲੀਟਰ ਦੇਸੀ ਘਿਓ ਬਰਾਮਦ ਕਰ ਕੇ ਉਸ ਨੂੰ ਸੀਲ ਕਰ ਦਿੱਤਾ ਹੈ ਅਤੇ ਘਿਓ ਦੇ ਸੈਂਪਲ ਲੈ ਕੇ ਜਾਂਚ ਲਈ ਪ੍ਰਯੋਗਸ਼ਾਲਾ (ਲੈਬ) ਭੇਜ ਦਿੱਤੇ ਹਨ।

ਰੇਸ਼ਮ ਦੂਆ, ਪੰਜਾਬੀ ਜਾਗਰਣ, ਬਰਨਾਲਾ : ਨਾਨਕਸਰ ਰੋਡ ’ਤੇ ਸਥਿਤ 'ਏਲੇਟਾ ਮਾਲ' ਵਿੱਚ ਮਿਆਦ ਪੁੱਗੇ ਘਿਓ ਦੀ ਵਿਕਰੀ ਹੋਣ ਦੀ ਇਤਲਾਹ ਮਿਲਣ ਤੋਂ ਬਾਅਦ ਬਰਨਾਲਾ ਦੇ ਸਿਹਤ ਵਿਭਾਗ ਦੀ ਟੀਮ ਨੇ ਛਾਪੇਮਾਰੀ ਕੀਤੀ। ਕਾਰਵਾਈ ਦੌਰਾਨ ਟੀਮ ਨੇ ਮਾਲ ਵਿੱਚੋਂ 36 ਲੀਟਰ ਦੇਸੀ ਘਿਓ ਬਰਾਮਦ ਕਰ ਕੇ ਉਸ ਨੂੰ ਸੀਲ ਕਰ ਦਿੱਤਾ ਹੈ ਅਤੇ ਘਿਓ ਦੇ ਸੈਂਪਲ ਲੈ ਕੇ ਜਾਂਚ ਲਈ ਪ੍ਰਯੋਗਸ਼ਾਲਾ (ਲੈਬ) ਭੇਜ ਦਿੱਤੇ ਹਨ।
ਕੀ ਹੈ ਪੂਰਾ ਮਾਮਲਾ
ਸ਼ਿਕਾਇਤਕਰਤਾ ਰਵੀ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਨੇ ਏਲੇਟਾ ਮਾਲ ਤੋਂ 'ਪਰਵਾਸ' ਕੰਪਨੀ ਦਾ ਦੇਸੀ ਘਿਓ ਖਰੀਦਿਆ ਸੀ। ਘਿਓ 'ਤੇ 'ਇੱਕ ਨਾਲ ਇੱਕ ਮੁਫ਼ਤ' ਦੀ ਆਫਰ ਸੀ ਅਤੇ ਕੀਮਤ ਵੀ ਕਾਫ਼ੀ ਘੱਟ ਸੀ। ਆਫਰ ਦੇ ਲਾਲਚ ਵਿੱਚ ਆ ਕੇ ਜਦੋਂ ਉਸ ਨੇ ਘਿਓ ਖਰੀਦ ਲਿਆ ਅਤੇ ਬਾਅਦ ਵਿੱਚ ਇਸ ਦੇ ਪੈਕਟ 'ਤੇ ਛਪੇ ਲਾਇਸੰਸ ਨੰਬਰ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਕਤ ਕੰਪਨੀ ਦੇ ਲਾਇਸੰਸ ਦੀ ਮਿਆਦ ਲੰਘ ਚੁੱਕੀ ਸੀ। ਇਸ ਤੋਂ ਬਾਅਦ ਉਸ ਨੇ ਤੁਰੰਤ ਇਹ ਮਾਮਲਾ ਮੀਡੀਆ ਅਤੇ ਸਿਹਤ ਵਿਭਾਗ ਦੇ ਧਿਆਨ ਵਿੱਚ ਲਿਆਂਦਾ, ਜਿਸ 'ਤੇ ਕਾਰਵਾਈ ਕਰਦਿਆਂ ਸਿਹਤ ਵਿਭਾਗ ਦੀ ਟੀਮ ਨੇ ਮਾਲ 'ਤੇ ਰੇਡ ਕੀਤੀ।
''ਪਰਵਾਸ' ਬ੍ਰੈਂਡ ਦਾ ਘਿਓ ਜ਼ਬਤ : ਡਾ. ਚਰਨਜੀਤ ਸਿੰਘ
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਅਧਿਕਾਰੀ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਏਲੇਟਾ ਮਾਲ ਵਿੱਚ ਚੈਕਿੰਗ ਦੌਰਾਨ 'ਪਰਵਾਸ' ਬ੍ਰੈਂਡ ਦਾ ਘਿਓ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਪਰਵਾਸ ਬ੍ਰੈਂਡ ਦੇ ਅਧੀਨ ਦੋ ਕੰਪਨੀਆਂ ਟੀ.ਸੀ.ਆਈ. ਅਤੇ ਪੀ.ਡੀ.ਐੱਸ. ਆਉਂਦੀਆਂ ਹਨ।
ਪੀ.ਡੀ.ਐੱਸ. ਕੰਪਨੀ ਦੇ ਲਾਇਸੰਸ ਦੀ ਮਿਆਦ ਖਤਮ ਹੋ ਚੁੱਕੀ ਹੈ। ਇਸ ਲਈ ਮਾਲ ਵਿੱਚੋਂ ਇਸ ਕੰਪਨੀ ਦਾ 36 ਲੀਟਰ ਘਿਓ ਬਰਾਮਦ ਕਰ ਕੇ ਸੀਲ ਕਰ ਦਿੱਤਾ ਗਿਆ ਹੈ ਅਤੇ ਸੈਂਪਲ ਲੈਬ ਵਿੱਚ ਭੇਜ ਦਿੱਤੇ ਗਏ ਹਨ।
ਟੀ.ਸੀ.ਆਈ. ਇਸ ਕੰਪਨੀ ਦਾ ਲਾਇਸੰਸ ਫਿਲਹਾਲ ਵੈਧ ਹੈ। ਹਾਲਾਂਕਿ, ਇਹਤਿਆਤ ਦੇ ਤੌਰ 'ਤੇ ਇਸ ਦਾ ਸਟੋਕ ਵੀ ਉਦੋਂ ਤੱਕ ਲਈ ਰੋਕ ਦਿੱਤਾ ਗਿਆ ਹੈ ਜਦੋਂ ਤੱਕ ਲੈਬ ਤੋਂ ਜਾਂਚ ਰਿਪੋਰਟ ਨਹੀਂ ਆ ਜਾਂਦੀ।
ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਲੈਬ ਤੋਂ ਸੈਂਪਲਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।