Barnala News : ਪੜ੍ਹਨ ਦੀ ਜਿੱਦ 'ਤੇ ਅੜੀ ਧੀ ਨੇ 10 ਘੰਟਿਆਂ ਦਾ ਧਰਨਾ ਲਾ ਕੇ ਜਿੱਤੀ ਪ੍ਰੀਖਿਆ, ਡੀਸੀ ਬਰਨਾਲਾ ਨੇ ਲਿਆ ਐਕਸ਼ਨ
ਅੱਠਵੀਂ ਕਲਾਸ ਦੀ ਵਿਦਿਆਰਥਣ ਦਿਲਪ੍ਰੀਤ ਕੌਰ ਦਾ ਅੱਜ ਦੂਜੇ ਦਿਨ ਵੀ ਪੰਜਾਬੀ ਦਾ ਪੇਪਰ ਸੀ ਜਿਸ ਨੂੰ ਪੇਪਰ 'ਚ ਨਾ ਬਿਠਾਉਣ 'ਤੇ ਉਸਨੇ 11 ਵਜੇ ਦਿਨੇ ਡੀਸੀ ਦਫ਼ਤਰ ਬਾਹਰ ਸਕੂਲ ਦੀ ਵਰਦੀ 'ਚ ਧਰਨਾ ਲਗਾਇਆ ਸੀ। ਦੇਰ ਰਾਤ 9 ਵਜੇ ਦੇ ਕਰੀਬ ਪ੍ਰਸ਼ਾਸਨ ਅਜਿਹੀ ਹਰਕਤ ਵਿੱਚ ਆਇਆ ਤੇ ਜ਼ਿਲ੍ਹਾ ਸਿੱਖਿਆ ਵਿਭਾਗ ਦੇ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਬਲਜਿੰਦਰ ਸਿੰਘ ਅਤੇ ਸਿੱਖਿਆ ਵਿਭਾਗ ਦੇ ਲੀਗਲ ਅਧਿਕਾਰੀ ਸਣੇ ਹੋਰ ਸਿੱਖਿਆ ਵਿਭਾਗ ਦੀ ਟੀਮ ਧਰਨਾ ਸਥਾਨ 'ਤੇ ਪੁੱਜੀ।
Publish Date: Thu, 19 Feb 2026 09:35 PM (IST)
Updated Date: Thu, 19 Feb 2026 09:40 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪ੍ਰਿੰਸੀਪਲ ਵੱਲੋਂ ਅੱਠਵੀਂ ਕਲਾਸ ਦੀ ਵਿਦਿਆਰਥਣ ਨੂੰ ਰੋਲ ਨੰਬਰ ਨਾ ਦੇਣ ਤੇ ਪੇਪਰਾਂ ਤੋਂ ਖੁੰਝੀ ਵਿਦਿਆਰਥਨ ਵੱਲੋਂ 10 ਘੰਟਿਆਂ ਦੇ ਲਗਾਏ ਡੀਸੀ ਦੇ ਦਰਾਂ 'ਚ ਧਰਨੇ 'ਤੇ ਬੈਠੀ ਪੜ੍ਹਾਈ ਦੀ ਜਿੱਦ 'ਤੇ ਅੜੀ ਵਿਦਿਆਰਥਣ ਦੇ ਇਨਸਾਫ 'ਚ ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਨੇ ਖੁਦ ਐਕਸ਼ਨ ਲੈਂਦਿਆਂ ਸਿੱਖਿਆ ਵਿਭਾਗ ਦੇ ਆਹਲਾ ਅਧਿਕਾਰੀਆਂ ਨਾਲ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਕੰਨਿਆ ਠੀਕਰੀਵਾਲ ਦੇ ਪ੍ਰਿੰਸੀਪਲ ਸੰਜੇ ਸਿੰਘਲਾ ਨੂੰ ਖੁਦ ਧਰਨੇ ਵਿੱਚ ਭੇਜਦਿਆਂ ਵਿਦਿਆਰਥਣ ਤੇ ਉਸਦੇ ਮਾਪਿਆਂ ਨੂੰ 20 ਫਰਵਰੀ ਵਾਲੇ ਦਿਨ ਅੱਠਵੀਂ ਕਲਾਸ ਦੇ ਹੋਣ ਵਾਲੇ ਸਾਇੰਸ ਦੇ ਪੇਪਰ 'ਚ ਬਿਠਾਉਣ ਦਾ ਵਿਸ਼ਵਾਸ ਦਵਾਉਂਦਿਆਂ ਡੀਸੀ ਦੇ ਦਰਾਂ 'ਚੋਂ ਦੇਰ ਰਾਤ 9 ਵਜੇ ਦੇ ਕਰੀਬ ਧਰਨਾ ਚੁਕਵਾਇਆ ਗਿਆ।
ਅੱਠਵੀਂ ਕਲਾਸ ਦੀ ਵਿਦਿਆਰਥਣ ਦਿਲਪ੍ਰੀਤ ਕੌਰ ਦਾ ਅੱਜ ਦੂਜੇ ਦਿਨ ਵੀ ਪੰਜਾਬੀ ਦਾ ਪੇਪਰ ਸੀ ਜਿਸ ਨੂੰ ਪੇਪਰ 'ਚ ਨਾ ਬਿਠਾਉਣ 'ਤੇ ਉਸਨੇ 11 ਵਜੇ ਦਿਨੇ ਡੀਸੀ ਦਫ਼ਤਰ ਬਾਹਰ ਸਕੂਲ ਦੀ ਵਰਦੀ 'ਚ ਧਰਨਾ ਲਗਾਇਆ ਸੀ। ਦੇਰ ਰਾਤ 9 ਵਜੇ ਦੇ ਕਰੀਬ ਪ੍ਰਸ਼ਾਸਨ ਅਜਿਹੀ ਹਰਕਤ ਵਿੱਚ ਆਇਆ ਤੇ ਜ਼ਿਲ੍ਹਾ ਸਿੱਖਿਆ ਵਿਭਾਗ ਦੇ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਬਲਜਿੰਦਰ ਸਿੰਘ ਅਤੇ ਸਿੱਖਿਆ ਵਿਭਾਗ ਦੇ ਲੀਗਲ ਅਧਿਕਾਰੀ ਸਣੇ ਹੋਰ ਸਿੱਖਿਆ ਵਿਭਾਗ ਦੀ ਟੀਮ ਧਰਨਾ ਸਥਾਨ 'ਤੇ ਪੁੱਜੀ।
ਥੋੜ੍ਹੇ ਸਮੇਂ ਬਾਅਦ ਹੀ ਉੱਥੇ ਸਕੂਲ ਦੇ ਪ੍ਰਿੰਸੀਪਲ ਸੰਜੇ ਸਿੰਗਲਾ ਪੁੱਜੇ, ਜਿਨ੍ਹਾਂ ਨੇ ਵਿਦਿਆਰਥਣ ਤੇ ਉਸ ਦੇ ਮਾਪਿਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਅਗਲੇਰੀ ਪ੍ਰੀਖਿਆ ਜ਼ਰੂਰ ਦੇਵੇਗੀ ਉਸ ਨੂੰ ਰੋਲ ਨੰਬਰ ਵੀ ਜਾਰੀ ਕੀਤਾ ਜਾਵੇਗਾ। ਉਹ ਜੋ ਦੋ ਪੇਪਰਾਂ ਤੋਂ ਵਾਂਝੀ ਰਹਿ ਗਈ ਹੈ ਉਹ ਪੇਪਰ ਵੀ ਉਸਦੇ ਮੁੜ ਲਏ ਜਾਣਗੇ ਤੇ ਉਸ ਨੂੰ ਅੱਠਵੀਂ ਪਾਸ ਦਾ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਵਿਦਿਆਰਥਣ ਦਿਲਪ੍ਰੀਤ ਤੇ ਉਸਦੇ ਮਾਪਿਆਂ ਨੇ ਜਿੱਥੇ ਡਿਪਟੀ ਕਮਿਸ਼ਨਰ ਬਰਨਾਲਾ ਦਾ ਧੰਨਵਾਦ ਕੀਤਾ ਉੱਥੇ ਹੀ ਅਦਾਰਾ ਪੰਜਾਬੀ ਜਾਗਰਣ ਦਾ ਇਸ ਮੁੱਦੇ ਨੂੰ ਪ੍ਰਮੁੱਖਤਾ ਨਾਲ ਚੁੱਕਣ ਅਤੇ ਵਿਦਿਆਰਥਣ ਨੂੰ ਰੋਲ ਨੰਬਰ ਤੇ ਪ੍ਰੀਖਿਆ ਵਿੱਚ ਬਿਠਾਉਣ ਲਈ ਕੀਤੇ ਯਤਨਾਂ ਦਾ ਉਚੇਚਾ ਧੰਨਵਾਦ ਕੀਤਾ।