- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹਾ ਬਰਨਾਲਾ ਦੇ ਪਿੰਡ ਸੰਘੇੜਾ ਦੀ 100 ਸਾਲਾ ਮਾਤਾ ਅੰਗਰੇਜ਼ ਕੌਰ ਇੰਸਾਂ ਨੇ ਆਪਣੇ ਪਤੀ ਸਵ. ਜੋਰਾ ਸਿੰਘ ਵਾਂਗ ਮਾਨਵਤਾ ਦੇ ਭਲੇ ਲਈ ਆਪਣਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰਕੇ ਦਿੱਤਾ ਵਾਅਦਾ ਪੁਗਾਇਆ ਹੈ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹਾ ਬਰਨਾਲਾ ਦੇ ਪਿੰਡ ਸੰਘੇੜਾ ਦੀ 100 ਸਾਲਾ ਮਾਤਾ ਅੰਗਰੇਜ਼ ਕੌਰ ਇੰਸਾਂ ਨੇ ਆਪਣੇ ਪਤੀ ਸਵ. ਜੋਰਾ ਸਿੰਘ ਵਾਂਗ ਮਾਨਵਤਾ ਦੇ ਭਲੇ ਲਈ ਆਪਣਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰਕੇ ਦਿੱਤਾ ਵਾਅਦਾ ਪੁਗਾਇਆ ਹੈ। ਉਹ ਪਿੰਡ ਸੰਘੇੜਾ ਦੀ ਦੂਜੀ ਅਤੇ ਬਲਾਕ ਬਰਨਾਲਾ ਦੀ 74ਵੀਂ ਸਰੀਰਦਾਨੀ ਬਣੇ ਹਨ।
ਬੁੱਧਵਾਰ ਰਾਤ ਨੂੰ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਪਰਿਵਾਰ ਦੀ ਸਹਿਮਤੀ ਨਾਲ ਉਨ੍ਹਾਂ ਦੀ ਦੇਹ ‘ਵਰਲਡ ਕਾਲਜ ਐਂਡ ਮੈਡੀਕਲ ਸਾਇੰਸ ਐਂਡ ਰਿਸਰਚ ਹਸਪਤਾਲ, ਝੱਜਰ (ਹਰਿਆਣਾ)’ ਨੂੰ ਸੌਂਪੀ ਗਈ।
ਮਾਤਾ ਦੀ ਅਰਥੀ ਨੂੰ ਧੀਆਂ ਤੇ ਨੂੰਹਾਂ ਨੇ ਵੀ ਦਿੱਤਾ ਮੋਢਾ
ਮਾਤਾ ਦੀ ਅਰਥੀ ਨੂੰ ਪੁੱਤਰਾਂ ਦੇ ਨਾਲ-ਨਾਲ ਧੀਆਂ ਅਤੇ ਨੂੰਹਾਂ ਨੇ ਵੀ ਮੋਢਾ ਦਿੱਤਾ ਗਿਆ। ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਕਮੇਟੀ ਦੇ ਸੇਵਾਦਾਰਾਂ ਦੀ ਅਗਵਾਈ ਹੇਠ ਪਿੰਡ ਵਿੱਚ ਸ਼ਰਧਾਂਜਲੀ ਮਾਰਚ ਕੱਢਿਆ ਗਿਆ ਅਤੇ ਸਲਿਊਟ ਕਰਕੇ ਐਂਬੂਲੈਂਸ ਨੂੰ ਰਵਾਨਾ ਕੀਤਾ ਗਿਆ। ਮਾਤਾ ਜੀ ਦੇ ਪੁੱਤਰ ਮਾਸਟਰ ਹਰਬੰਸ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਮਾਤਾ-ਪਿਤਾ ਦੀ ਮਾਨਵਤਾਵਾਦੀ ਸੋਚ 'ਤੇ ਮਾਣ ਹੈ। ਇਸ ਮੌਕੇ ਸ਼ਹਿਰ ਦੇ ਪੰਚ-ਸਰਪੰਚ, ਸਥਾਨਕ ਆਗੂ ਅਤੇ ਭਾਰੀ ਗਿਣਤੀ ਵਿੱਚ ਰਿਸ਼ਤੇਦਾਰ ਤੇ ਸਨੇਹੀ ਹਾਜ਼ਰ ਸਨ।