ਬਰਨਾਲਾ ਦੀ ਧੀ ਸਾਰਾ ਗੋਇਲ ਦਾ ਕਮਾਲ: 'ਅੰਤਰਰਾਸ਼ਟਰੀ ਬੁੱਕ ਆਫ਼ ਰਿਕਾਰਡਜ਼' 'ਚ ਨਾਂ ਦਰਜ, ਡੀਸੀ ਹਰਪ੍ਰੀਤ ਸਿੰਘ ਨੇ ਕੀਤਾ ਵਿਸ਼ੇਸ਼ ਸਨਮਾਨ ਰਨਾਲਾ ਦੀ ਹੋਣਹਾਰ ਵਿਦਿਆਰਥਣ ਸਾਰਾ ਗੋਇਲ ਨੇ ਅਬੈਕਸ (ਮੈਂਟਲ ਮੈਥ) ’ਚ ਸ਼ਾਨਦਾਰ ਪ੍ਰਾਪਤੀ ਹਾਸਲ ਕਰਦਿਆਂ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ’ਚ ਆਪਣਾ ਨਾਮ ਦਰਜ ਕਰਵਾ ਕੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ। ਸਟੱਡੀ ਪੁਆਇੰਟ ਅਕੈਡਮੀ (ਯੂਸੀਮਾਸ) ਦੀ ਵਿਦਿਆਰਥਣ ਤੇ ਸੈਕਰਡ ਹਾਰਟ ਕਾਨਵੈਂਟ ਸਕੂਲ, ਬਰਨਾਲਾ ਦੀ ਪੰਜਵੀਂ ਜਮਾਤ ਦੀ ਵਿਦਿਆਰਥਣ ਸਾਰਾ ਗੋਇਲ ਨੇ 2 ਅੰਕਾਂ ਤੇ 3 ਰਕਮਾਂ ਵਾਲੇ 50 ਜੋੜ ਦੇ ਸਵਾਲ ਸਿਰਫ 1 ਮਿੰਟ 4 ਸਕਿੰਟ ਤੇ 15 ਸੈਂਟੀਸੈਕਿੰਡ ’ਚ ਸਭ ਤੋਂ ਤੇਜ਼ੀ ਨਾਲ ਹੱਲ ਕਰਕੇ ਇਹ ਰਿਕਾਰਡ ਆਪਣੇ ਨਾਮ ਕੀਤਾ ਹੈ। ਇਸ ਸ਼ਾਨਦਾਰ ਉਪਲਬਧੀ 'ਤੇ ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਆਈਏਐਸ ਨੇ ਸਾਰਾ ਗੋਇਲ ਨੂੰ ਸਨਮਾਨ
Publish Date: Tue, 21 Jul 2026 03:01 PM (IST)
Updated Date: Tue, 21 Jul 2026 03:03 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ - ਬਰਨਾਲਾ ਦੀ ਹੋਣਹਾਰ ਵਿਦਿਆਰਥਣ ਸਾਰਾ ਗੋਇਲ ਨੇ ਅਬੈਕਸ (ਮੈਂਟਲ ਮੈਥ) ’ਚ ਸ਼ਾਨਦਾਰ ਪ੍ਰਾਪਤੀ ਹਾਸਲ ਕਰਦਿਆਂ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ’ਚ ਆਪਣਾ ਨਾਮ ਦਰਜ ਕਰਵਾ ਕੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ। ਸਟੱਡੀ ਪੁਆਇੰਟ ਅਕੈਡਮੀ (ਯੂਸੀਮਾਸ) ਦੀ ਵਿਦਿਆਰਥਣ ਤੇ ਸੈਕਰਡ ਹਾਰਟ ਕਾਨਵੈਂਟ ਸਕੂਲ, ਬਰਨਾਲਾ ਦੀ ਪੰਜਵੀਂ ਜਮਾਤ ਦੀ ਵਿਦਿਆਰਥਣ ਸਾਰਾ ਗੋਇਲ ਨੇ 2 ਅੰਕਾਂ ਤੇ 3 ਰਕਮਾਂ ਵਾਲੇ 50 ਜੋੜ ਦੇ ਸਵਾਲ ਸਿਰਫ 1 ਮਿੰਟ 4 ਸਕਿੰਟ ਤੇ 15 ਸੈਂਟੀਸੈਕਿੰਡ ’ਚ ਸਭ ਤੋਂ ਤੇਜ਼ੀ ਨਾਲ ਹੱਲ ਕਰਕੇ ਇਹ ਰਿਕਾਰਡ ਆਪਣੇ ਨਾਮ ਕੀਤਾ ਹੈ।
ਇਸ ਸ਼ਾਨਦਾਰ ਉਪਲਬਧੀ 'ਤੇ ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਆਈਏਐਸ ਨੇ ਸਾਰਾ ਗੋਇਲ ਨੂੰ ਸਨਮਾਨਿਤ ਕਰਦਿਆਂ ਉਸ ਦੀ ਮਿਹਨਤ, ਲਗਨ ਤੇ ਪ੍ਰਤਿਭਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਹੋਣਹਾਰ ਵਿਦਿਆਰਥਣਾਂ ਹੋਰ ਬੱਚਿਆਂ ਲਈ ਵੀ ਪ੍ਰੇਰਣਾ ਸਰੋਤ ਹਨ। ਸਾਰਾ ਗੋਇਲ ਦੇ ਮਾਤਾ ਨਤਾਸ਼ਾ ਗੋਇਲ ਨੇ ਇਸ ਸਫ਼ਲਤਾ ਦਾ ਸਿਹਰਾ ਬੱਚੀ ਦੀ ਲਗਾਤਾਰ ਮਿਹਨਤ, ਅਧਿਆਪਕਾਂ ਦੀ ਸਹੀ ਮਾਰਗਦਰਸ਼ਨ ਨੂੰ ਦਿੱਤਾ। ਇਸ ਮੌਕੇ ਸਟਡੀ ਪੁਆਇੰਟ ਅਕੈਡਮੀ (ਯੂਸੀਮਾਸ) ਦੇ ਅਧਿਆਪਕ ਆਸ਼ੀਸ਼ ਸਿੰਗਲਾ ਤੇ ਸ਼ਿਖਾ ਬਾਂਸਲ ਨੇ ਕਿਹਾ ਕਿ ਸਾਰਾ ਨੇ ਸਖ਼ਤ ਮਿਹਨਤ ਤੇ ਨਿਯਮਿਤ ਅਭਿਆਸ ਨਾਲ ਇਹ ਮਾਣਮੱਤੀ ਉਪਲਬਧੀ ਹਾਸਲ ਕੀਤੀ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਿਵੇਕ ਕੁਮਾਰ ਮੋਦੀ ਤੇ ਐੱਸਡੀਐਮ ਤਪਾ ਆਯੂਸ਼ ਗੋਇਲ ਵੀ ਮੌਜੂਦ ਸਨ।