
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਉਸ ਨੇ ਦੱਸਿਆ ਕਿ ਜਦ ਅੱਗੇ ਜਾ ਰਹੀ ਗੱਡੀ ਨੂੰ ਓਵਰਟੇਕ ਕਰਦਿਆਂ ਸੜਕ ’ਤੇ ਖੜ੍ਹੇ ਗੰਦੇ ਪਾਣੀ ਦੇ ਛਿੱਟੇ ਉਕਤ ਗੱਡੀ ’ਤੇ ਪੈ ਗਏ। ਇਸ ਤੋਂ ਬਾਅਦ ਕਾਰ ਸਵਾਰਾਂ ਨੇ ਕਥਿਤ ਤੌਰ ’ਤੇ ਉਸਦੀ ਗੱਡੀ ਦਾ ਪਿੱਛਾ ਕੀਤਾ।

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਬੀਤੀ ਰਾਤ ਸਕੂਲ ਰੋਡ ਦੀ ਗਲੀ ਨੰਬਰ 7 ਨਜ਼ਦੀਕ ਉਸ ਸਮੇਂ ਸਨਸਨੀ ਫੈਲ ਜਦੋਂ ਮਮੂਲੀ ਤਕਰਾਰ ਦੇ ਚਲਦਿਆਂ ਨੌਜਵਾਨਾਂ ਵੱਲੋਂ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ। ਇਸ ਘਟਨਾ ਸਬੰਧੀ ਗਲੀ ਨੰਬਰ 7 ਵਾਸੀ ਖੁਆਇਸ਼ ਅਗਰਵਾਲ ਪੁੱਤਰ ਰਘਵੀਰ ਚੰਦ ਅਗਰਵਾਲ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਹ ਜੈਤੋ ਫਾਰਮ ਤੋਂ ਕੰਮ ਕਰਕੇ ਆਪਣੀ ਗੱਡੀ ’ਤੇ ਤਪਾ ਵਾਪਸ ਆ ਰਿਹਾ ਸੀ। ਉਸ ਨੇ ਦੱਸਿਆ ਕਿ ਜਦ ਅੱਗੇ ਜਾ ਰਹੀ ਗੱਡੀ ਨੂੰ ਓਵਰਟੇਕ ਕਰਦਿਆਂ ਸੜਕ ’ਤੇ ਖੜ੍ਹੇ ਗੰਦੇ ਪਾਣੀ ਦੇ ਛਿੱਟੇ ਉਕਤ ਗੱਡੀ ’ਤੇ ਪੈ ਗਏ। ਇਸ ਤੋਂ ਬਾਅਦ ਕਾਰ ਸਵਾਰਾਂ ਨੇ ਕਥਿਤ ਤੌਰ ’ਤੇ ਉਸਦੀ ਗੱਡੀ ਦਾ ਪਿੱਛਾ ਕੀਤਾ। ਗਲੀ ਨੰਬਰ 7 ਨੇੜੇ ਗੱਡੀ ਘਰ ਕੋਲ ਰੋਕਣ ਉਪਰੰਤ ਉਸ ਨਾਲ ਕੁੱਟਮਾਰ ਕਰਕੇ ਪਿਸਤੌਲ ਦੇ ਬੱਟ ਮੱਥੇ ‘ਤੇ ਮਾਰ ਕੇ ਲਹੂ-ਲੁਹਾਣ ਕਰ ਦਿੱਤਾ ਅਤੇ ਉਸ ਦੀ ਗੱਡੀ ਦੀ ਭੰਨ੍ਹਤੋੜ ਕਰਕੇ ਸ਼ੀਸ਼ੇ ਤੋੜ ਦਿੱਤੇ। ਖੁਆਇਸ਼ ਅਗਰਵਾਲ ਦੇ ਰੌਲਾ ਪਾਉਣ ‘ਤੇ ਜਦ ਉਸਦੇ ਪਿਤਾ ਰਘੁਵੀਰ ਚੰਦ ਬਾਹਰ ਨਿਕਲਕੇ ਉਸਨੂੰ ਛੁਡਾਉਣ ਲਈ ਮੌਕੇ ’ਤੇ ਪਹੁੰਚੇ ਤਾਂ ਹਮਲਾਵਰਾਂ ਨੇ ਉਨ੍ਹਾਂ ਨਾਲ ਵੀ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਅਤੇ ਥੱਪੜ ਮਾਰ ਕੇ ਹੇਠਾਂ ਸੁੱਟ ਦਿੱਤਾ।
ਘਟਨਾ ਤੋਂ ਬਾਅਦ ਮੌਕੇ ’ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਸਬ-ਇੰਸਪੈਕਟਰ ਰਣਜੀਤ ਸਿੰਘ,ਚੌਕੀ ਇੰਚਾਰਜ ਕੁਲਵੰਤ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ’ਤੇ ਪਹੁੰਚ ਗਈ ਤੇ ਹਮਲਾਵਰ ਫਰਾਰ ਹੋ ਗਏ। ਜ਼ਖ਼ਮੀ ਖੁਆਇਸ਼ ਅਗਰਵਾਲ (ਟਿੰਕੂ ਅਗਰਵਾਲ) ਨੂੰ ਸਿਵਲ ਹਸਪਤਾਲ ਤਪਾ ਵਿਖੇ ਦਾਖ਼ਲ ਕਰਵਾਇਆ ਗਿਆ। ਖਆਾਇਸ਼ ਨੇ ਦੋਸ਼ ਲਾਇਆ ਕਿ ਉਸ ’ਤੇ ਕਥਿਤ ਤੌਰ ’ਤੇ ਰਿਵਾਲਵਰ ਜਾਂ ਪਿਸਤੌਲ ਦੇ ਬੱਟ ਨਾਲ ਉਸ ’ਤੇ ਹਮਲਾ ਕੀਤਾ ਗਿਆ ਹੈ।
ਜਦ ਉਕਤ ਮਾਮਲੇ ਸੰਬੰਧੀ ਚੌਕੀ ਇੰਚਾਰਜ ਕੁਲਵੰਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਖੁਆਇਸ਼ ਅਗਰਵਾਲ ਦੇ ਬਿਆਨਾਂ ‘ਤੇ ਪੁਲਿਸ ਨੇ ਪਰਮਵੀਰ ਸਿੰਘ,ਮਨਮੋਹਨ ਗਰਗ ਅਤੇ ਗੁਲਾਬ ਕੁਮਾਰ ਖਿਲਾਫ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ ,ਪਰ ਉਨ੍ਹਾਂ ਇਹ ਵੀ ਦੱਸਿਆ ਕਿ ਉਹ ਵੀ ਸਿਵਲ ਹਸਪਤਾਲ ਬਰਨਾਲਾ ਵਿਖੇ ਜ਼ੇਰੇ ਇਲਾਜ ਹਨ ,ਜਿਨ੍ਹਾਂ ਦਾ ਉਨ੍ਹਾਂ ਦਾ ਰੁੱਕਾ ਪਹੁੰਚ ਚੁੱਕਾ ਹੈ ,ਉਨ੍ਹਾਂ ਦੇ ਵੀ ਬਿਆਨ ਕਲਮਬੰਦ ਕਰਕੇ ਜੋ ਵੀ ਕਾਰਵਾਈ ਹੋਈ ਅਮਲ ‘ਚ ਲਿਆਂਦੀ ਜਾਵੇਗੀ। ਇਸ ਘਟਨਾ ਨੂੰ ਲੈ ਕੇ ਅਮਨਪਸੰਦ ਸ਼ਹਿਰੀਆਂ ਵਿੱਚ ਸਹਿਮ ਪਾਇਆ ਜਾ ਰਿਹਾ ਹੈ।