- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਪੱਖੋ ਕਲਾਂ ਵਿੱਚ ਇੱਕ ਬਜ਼ੁਰਗ ਵਿਅਕਤੀ ਦੀ ਉਸ ਦੇ ਪੋਤਿਆਂ ਅਤੇ ਨੂੰਹ ਵੱਲੋਂ ਘਰ ਵਿਚ ਵੜ ਕੇ ਕੀਤੀ ਕੁੱਟਮਾਰ ਅਤੇ ਘਰ ਅੰਦਰੋਂ ਚੋਰੀ ਕੀਤੇ ਕਾਗਜ਼ਾਤ ਅਤੇ ਗਹਿਣੇ ਚੋਰੀ ਕਰਨ ਦੇ ਮਾਮਲੇ ’ਚ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਪੱਖੋ ਕਲਾਂ ਵਾਸੀਆਂ ਅਤੇ ਬੀਕੇਯੂ ਆਗੂਆਂ ਵੱਲੋਂ ਥਾਣਾ ਰੂੜੇਕੇ ਕਲਾਂ ਅੱਗੇ ਧਰਨਾ ਲਗਾ ਕੇ ਇਨਸਾਫ਼ ਦੀ ਮੰਗ ਕੀਤੀ ਗਈ ਹੈ।

ਮੁਖਤਿਆਰ ਸਿੰਘ, ਪੰਜਾਬੀ ਜਾਗਰਣ, ਪੱਖੋ ਕਲਾਂ : ਪਿੰਡ ਪੱਖੋ ਕਲਾਂ ਵਿੱਚ ਇੱਕ ਬਜ਼ੁਰਗ ਵਿਅਕਤੀ ਦੀ ਉਸ ਦੇ ਪੋਤਿਆਂ ਅਤੇ ਨੂੰਹ ਵੱਲੋਂ ਘਰ ਵਿਚ ਵੜ ਕੇ ਕੀਤੀ ਕੁੱਟਮਾਰ ਅਤੇ ਘਰ ਅੰਦਰੋਂ ਚੋਰੀ ਕੀਤੇ ਕਾਗਜ਼ਾਤ ਅਤੇ ਗਹਿਣੇ ਚੋਰੀ ਕਰਨ ਦੇ ਮਾਮਲੇ ’ਚ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਪੱਖੋ ਕਲਾਂ ਵਾਸੀਆਂ ਅਤੇ ਬੀਕੇਯੂ ਆਗੂਆਂ ਵੱਲੋਂ ਥਾਣਾ ਰੂੜੇਕੇ ਕਲਾਂ ਅੱਗੇ ਧਰਨਾ ਲਗਾ ਕੇ ਇਨਸਾਫ਼ ਦੀ ਮੰਗ ਕੀਤੀ ਗਈ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਧਰਨੇ ਵਿੱਚ ਸ਼ਾਮਲ ਬੀਕੇਯੂ ਉਗਰਾਹਾਂ , ਬੀਕੇਯੂ ਕਾਦੀਆਂ, ਬੀਕੇਯੂ ਸਿੱਧੂਪੁਰ, ਬੀਕੇਯੂ ਡਕੌਂਦਾ ਦੇ ਆਗੂਆਂ ਲਾਭ ਸਿੰਘ ਲਾਭਾ, ਜਗਜੀਤ ਸਿੰਘ ਜੱਗਾ, ਬਲਜੀਤ ਸਿੰਘ ਬੱਲੀ, ਬਲਵੀਰ ਸਿੰਘ ਵੀਰੀ, ਮੱਘਰ ਸਿੰਘ ਸਹਿਣੇ ਵਾਲਾ, ਸਾਬਕਾ ਸਰਪੰਚ ਸੁਖਪਾਲ ਸਿੰਘ ਸਮਰਾ, ਮੋਹਿੰਦਰ ਪਾਲ ਸ਼ਰਮਾ, ਗੁਰਮੇਲ ਸਿੰਘ ਚੰਨੀ ਕੇ,ਕੁਲਵੰਤ ਸਿੰਘ , ਰਾਜਾ ਸਿੰਘ, ਬਿੰਦਰ ਸਿੰਘ, ਸੁਖਪਾਲ ਸਿੰਘ, ਕੇਵਲ ਸਿੰਘ, ਭੋਲਾ ਸਿੰਘ, ਬੂਟਾ ਸਿੰਘ, ਜਰਨੈਲ ਸਿੰਘ,ਬਲਕਰਨ ਸਿੰਘ ਆਦਿ ਨੇ ਦੱਸਿਆ ਕਿ ਗੁਰਚਰਨ ਸਿੰਘ ਉਰਫ ਚਰਨਾ ਦਾ ਪੁੱਤਰ ਗੁਰਪ੍ਰੀਤ ਸਿੰਘ ਉਰਫ ਕਾਲਾ ਸਿੰਘ ਨੇੜਲੇ ਪਿੰਡ ਜੋਗਾ ਵਿਖੇ ਵਿਆਹਿਆ ਹੋਇਆ ਸੀ ਅਤੇ ਉਸ ਦੇ ਦੋ ਪੁੱਤਰ ਹਨ।
ਉਸ ਦੀ ਆਪਣੀ ਘਰਵਾਲ਼ੀ ਨਾਲ ਪਿਛਲੇ ਕਾਫੀ ਲੰਬੇ ਸਮੇਂ ਤੋਂ ਅਣਬਣ ਚੱਲ ਰਹੀ ਹੈ ਅਤੇ ਉਹ ਆਪਣੇ ਪੁੱਤਰਾਂ ਸਮੇਤ ਆਪਣੇ ਪੇਕੇ ਪਿੰਡ ਜੋਗਾ ਵਿਖੇ ਰਹਿ ਰਹੀ ਹੈ। ਇਸ ਸਬੰਧੀ ਅਦਾਲਤ ਵਿਚ ਤਲਾਕ ਦਾ ਕੇਸ ਵੀ ਚੱਲ ਰਿਹਾ ਸੀ ਅਤੇ ਕਾਲਾ ਸਿੰਘ ਵੱਲੋਂ ਅਦਾਲਤ ਦੇ ਹੁਕਮਾਂ ਅਨੁਸਾਰ ਆਪਣੀ ਘਰ ਵਾਲੀ ਅਤੇ ਪੁੱਤਰਾਂ ਨੂੰ ਖਰਚਾ ਵੀ ਦਿੱਤਾ ਜਾ ਰਿਹਾ ਸੀ। ਪਿਛਲੇ ਸਮੇਂ ਵਿਚ ਗੁਰਪ੍ਰੀਤ ਸਿੰਘ ਦੀ ਪਿੰਡ ਜੋਗਾ ਅਤੇ ਅਕਲੀਆ ਵਿਚਕਾਰ ਸ਼ੱਕੀ ਹਾਲਾਤ 'ਚ ਇੱਕ ਹਾਦਸੇ ਵਿੱਚ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਗੁਰਚਰਨ ਸਿੰਘ ਦਾ ਆਪਣੇ ਪੋਤਿਆਂ ਅਤੇ ਨੂੰਹ ਨਾਲ ਜ਼ਮੀਨ ਦਾ ਝਗੜਾ ਵੀ ਅਦਾਲਤ ਵਿਚ ਚੱਲ ਰਿਹਾ ਹੈ। ਇਸ ਕਾਰਨ ਗੁਰਪ੍ਰੀਤ ਸਿੰਘ ਦੀ ਪਤਨੀ ਅਤੇ ਉਸ ਦੇ ਪੁੱਤਰਾਂ ਨੇ ਕਥਿਤ ਤੌਰ ’ਤੇ ਗੁਰਚਰਨ ਦੀ ਘਰ ਵਿਚ ਵੜ ਕੇ ਕੁੱਟਮਾਰ ਕੀਤੀ। ਘਰ ਦੇ ਸੀਸੀਟੀਵੀ ਕੈਮਰੇ ਭੰਨ ਦਿੱਤੇ, 13 ਤੋਲੇ ਸੋਨਾ, ਜ਼ਮੀਨ ਦੇ ਕਾਗਜ਼ਾਤ, ਇੱਕ ਕਾਰ, ਇੱਕ ਮੋਟਰਸਾਈਕਲ ਚੁੱਕ ਕੇ ਫਰਾਰ ਹੋ ਗਏ। ਗੁਰਚਰਨ ਸਿੰਘ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ। ਉਸ ਦੇ ਬਿਆਨਾਂ ’ਤੇ ਥਾਣਾ ਰੂੜੇਕੇ ਕਲਾਂ ਦੀ ਪੁਲਿਸ ਨੇ ਪਰਚਾ ਦਰਜ ਕਰ ਲਿਆ ਪਰ ਦੋਸ਼ੀ ਫਰਾਰ ਹੋ ਗਏ ਹਨ।
ਧਰਨਾਕਾਰੀਆਂ ਨੇ ਪੁਲਿਸ ਤੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ। ਇਸ ਤੋਂ ਪਹਿਲਾਂ ਕਾਲਾ ਸਿੰਘ ਦੀ ਪਤਨੀ ਨੇ ਗੁਰਚਰਨ ਸਿੰਘ ਸਮੇਤ ਛੇ ਵਿਅਕਤੀਆਂ ਉੱਪਰ ਮੱਕੀ ਦੀ ਫ਼ਸਲ ਦੀ ਚੋਰੀ ਦਾ ਝੂਠਾ ਪਰਚ ਦਰਜ ਕਰਵਾਇਆ ਸੀ, ਆਗੂਆਂ ਨੇ ਵੀ ਰੱਦ ਕਰਨ ਦੀ ਮੰਗ ਕੀਤੀ। ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ। ਕਿਸਾਨ ਆਗੂਆਂ ਨੇ ਪੁਲਿਸ ਪ੍ਰਸਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਅਤੇ ਪੀੜਤਾਂ ਖ਼ਿਲਾਫ ਦਰਜ ਕੀਤਾ ਝੂਠਾ ਪਰਚਾ ਨਾ ਰੱਦ ਕੀਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।